ਭੂਚਾਲ ਕਾਰਨ ਕੰਬ ਗਿਆ ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਕਰਾਚੀ
ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਕਰਾਚੀ ਬੁੱਧਵਾਰ ਰਾਤ ਨੂੰ ਭੂਚਾਲ ਕਾਰਨ ਕੰਬ ਗਿਆ। ਕਰਾਚੀ ‘ਚ 3.2 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲਣ ਲਈ ਮਜਬੂਰ ਹੋ ਗਏ, ਪਾਕਿਸਤਾਨੀ ਅਧਿਕਾਰੀਆਂ ਮੁਤਾਬਕ ਬੁੱਧਵਾਰ ਰਾਤ ਨੂੰ ਕਰਾਚੀ ਦੇ ਬਾਹਰੀ ਇਲਾਕੇ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਗਹਿਰਾਈ 12 ਕਿਲੋਮੀਟਰ ਸੀ।
ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਹ ਭੂਚਾਲ ਧਰਤੀ ਦੀ 12 ਕਿਲੋਮੀਟਰ ਦੀ ਡੂੰਘਾਈ ਤੋਂ ਆਇਆ। ਕਰਾਚੀ ਤੋਂ ਇਲਾਵਾ ਕਾਇਦਾਬਾਦ, ਮਲੀਰ, ਗਦਾਪ ਅਤੇ ਸਾਦੀ ਸ਼ਹਿਰ ਦੇ ਸਾਰੇ ਬਾਹਰੀ ਇਲਾਕਿਆਂ ‘ਚ ਇਸ ਦਾ ਅਸਰ ਮਹਿਸੂਸ ਕੀਤਾ ਗਿਆ। ਭੂਚਾਲ ਤੋਂ ਬਾਅਦ ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਆ ਗਏ ਪਰ ਭੂਚਾਲ ਕਾਰਨ ਬਹਿਰੀਆ ਟਾਊਨ ‘ਚ ਇਕ ਘਰ ਦੀ ਕੰਧ ‘ਚ ਮਾਮੂਲੀ ਦਰਾੜ ਆ ਗਈ। ਇਸ ਦੇ ਨਾਲ ਹੀ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 16 ਅਕਤੂਬਰ ਨੂੰ ਕਰਾਚੀ ਦੇ ਕਈ ਇਲਾਕਿਆਂ ‘ਚ 3.1 ਤੀਬਰਤਾ ਦਾ ਭੂਚਾਲ ਆਇਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.