InternationalTop News

ਭਿੱਖੀਵਿੰਡ ਦੇ 26 ਸਾਲਾ ਪ੍ਰਭਦੀਪ ਸਿੰਘ ਕਤਰ ‘ਚ ਸੜਕ ਹਾਦਸੇ ਦੌਰਾਨ ਮੌਤ

ਕਸਬਾ ਭਿੱਖੀਵਿੰਡ ਦੇ ਵਸਨੀਕ 26 ਸਾਲਾ ਪ੍ਰਭਦੀਪ ਸਿੰਘ ਪੁੱਤਰ ਸਤਨਾਮ ਸਿੰਘ ਚਾਰ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਬਾਹਰਲੇ ਦੇਸ਼ ਗਿਆ ਸੀ ਅਤੇ ਉੱਥੇ ਟਰਾਲਾ ਚਲਾਉਂਦਾ ਸੀ ਜਿਥੇ ਉਸਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਪ੍ਰਭਦੀਪ ਸਿੰਘ ਦੇ ਪਿਤਾ ਸਤਨਾਮ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਅੱਜ ਤੋਂ ਚਾਰ ਸਾਲ ਪਹਿਲਾਂ ਕਤਰ ਗਿਆ ਸੀ। ਕੱਲ੍ਹ ਉਨ੍ਹਾਂ ਨੂੰ ਬਾਹਰਲੇ ਦੇਸ਼ ਵਿਚੋਂ ਕਿਸੇ ਦਾ ਫੋਨ ਆਇਆ ਕਿ ਉਨ੍ਹਾਂ ਦੇ ਨੌਜਵਾਨ ਲੜਕੇ ਪ੍ਰਭਦੀਪ ਸਿੰਘ ਦੀ ਸਡ਼ਕ ਹਾਦਸੇ ਦੌਰਾਨ ਮੌਤ ਹੋ ਗਈ ਹੈ।ਇਸ ਤਰੀਕੇ ਨਾਲ ਮੌਤ ਦੀ ਖਬਰ ਸੁਣਨ ਨਾਲ ਪੂਰੇ ਕਸਬੇ ਭਿੱਖੀਵਿੰਡ ਵਿੱਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ।ਪੀੜਤ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਨੌਜਵਾਨ ਪੁੱਤ ਦੀ ਦੇਹ ਨੂੰ ਭਾਰਤ ਵਾਪਸ ਮੰਗਵਾਇਆ ਜਾਵੇ ਤਾਂ ਜੋ ਉਹ ਆਖ਼ਰੀ ਵਾਰ ਆਪਣੇ ਨੌਜਵਾਨ ਪੁੱਤ ਦਾ ਚਿਹਰਾ ਵੇਖ ਸਕਣ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button