Breaking NewsD5 specialIndiaNewsPunjab

ਭਾਰਤ ਸਰਕਾਰ ਨੇ ਹੋਰ ‘ਸ਼੍ਰਮਿਕ ਸਪੈਸ਼ਲ’ ਟ੍ਰੇਨਾਂ ਚਲਾਉਣ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਮੰਗਿਆ ਸਹਿਯੋਗ

ਚੰਡੀਗੜ੍ਹ : ਭਾਰਤ ਸਰਕਾਰ ਨੇ ਹੋਰ ‘ਸ਼੍ਰਮਿਕ ਸਪੈਸ਼ਲ’ ਟ੍ਰੇਨਾਂ ਚਲਾਉਣ ਲਈ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਹਿਯੋਗ ਦੇਣ ਲਈ ਕਿਹਾ ਹੈ।ਗ੍ਰਹਿ ਮੰਤਰਾਲੇ ਵੱਲੋਂ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਬੇਨਤੀ ਇੱਕ ਚਿੱਠੀ ਰਾਹੀਂ ਕੀਤੀ ਗਈ ਹੈ।ਇਸ ਚਿੱਠੀ ਵਿੱਚ ਲਿਖਿਆ ਹੈ ਕਿ ਇੰਝ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਤੇਜ਼–ਰਫ਼ਤਾਰ ਨਾਲ ਲਿਆਉਣ–ਲਿਜਾਣਦੀ ਸੁਵਿਧਾ ਮਿਲੇਗੀ।ਬੱਸਾਂ ਤੇ ‘ਸ਼੍ਰਮਿਕ ਸਪੈਸ਼ਲ ਟ੍ਰੇਨਾਂ ਰਾਹੀਂ ਪ੍ਰਵਾਸੀ ਕਾਮਿਆਂ ਦੇ ਆਵਾਗਮਨ ਲਈ ਸਾਰੇ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਦਿੱਤੀ ਸਹਾਇਤਾ ਦੀ ਸਮੀਖਿਆ ਲਈ 10ਮਈ, 2020 ਨੂੰ ਕੈਬਨਿਟ ਸਕੱਤਰ ਦੀ ਵੀਡੀਓ ਕਾਨਫ਼ਰੰਸ ਤੋਂ ਬਾਅਦ ਇਹ ਚਿੱਠੀ ਜਾਰੀ ਕੀਤੀ ਗਈ ਹੈ। ਭਾਰਤੀ ਰੇਲਵੇ ਨੇ ਕਿਉਂਕਿ ਸਮੁੱਚੇ ਦੇਸ਼ ਵਿੱਚ ‘ਸ਼੍ਰਮਿਕ ਸਪੈਸ਼ਲ’ ਟ੍ਰੇਨਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।

Punjab Police Viral | ਪੁਲਿਸ ਦੀ ਗੁੰਡਾਗਰਦੀ, ਧੱਕੇ ਨਾਲ ਸ਼ਰਾਬ ਪਿਆ ਕੇ ਕੁੱਟਿਆ ਨੌਜਵਾਨ | MLA LIVE

ਇਸੇ ਲਈ ਇਸ ਖੇਤਰ ਦੇ ਹਰਿਆਣਾ ਤੇ ਪੰਜਾਬ ਜਿਹੇ ਰਾਜਾਂ ਵਿੱਚ ਵੀ ਫਸੇ ਹੋਏ ਕਾਮਿਆਂ ਦੀ ਆਪੋ–ਆਪਣੇ ਜੱਦੀ ਰਾਜਾਂ ਨੂੰ ਆਵਾਜਾਈ ਦਿਖਾਈ ਦੇਣ ਲਗ ਪਈ ਹੈ। ਕੱਲ੍ਹ10 ਮਈ, 2020 ਤੱਕ40 ਅਜਿਹੀਆਂ ਟ੍ਰੇਨਾਂ ਫ਼ਿਰੋਜ਼ਪੁਰ ਡਿਵੀਜ਼ਨ ਅਤੇ 11 ਅੰਬਾਲਾ ਡਿਵੀਜ਼ਨ ਤੋਂ ਰਵਾਨਾ ਹੋ ਚੁੱਕੀਆਂ ਹਨ। ਜਿਵੇਂ ਹੀ ਇਹ ਟ੍ਰੇਨਾਂ ਆਪਣੇ ਟਿਕਾਣਿਆਂ ਲਈ ਰਵਾਨਾ ਹੁੰਦੀਆਂ ਹਨ। ਪ੍ਰਵਾਸੀ ਮਜ਼ਦੂਰਾਂ ਦੇ ਚਿਹਰਿਆਂ ਉੱਤੇ ਰਾਹਤ ਤੇ ਖੁਸ਼ੀ ਦੀ ਝਲਕ ਸਹਿਜੇ ਹੀ ਦੇਖੀ ਜਾ ਸਕਦੀ ਹੈ ਖੁਸ਼ੀ ਦਾ ਅਜਿਹਾ ਹੀ ਪ੍ਰਗਟਾਵਾ ਅੱਜ ਚੰਡੀਗੜ੍ਹ ਰੇਲਵੇ ਸਟੇਸ਼ਨ ਉੱਤੇ ਦੇਖਣ ਨੂੰ ਮਿਲਿਆ ਜਦੋਂ ਡਾਢੇ ਖੁਸ਼ ਪ੍ਰਵਾਸੀ ਮਜ਼ਦੂਰ ਕਿਸ਼ਨ ਗੰਜ ਲਈ ਰਵਾਨਾ ਹੋਏ।ਰੇਲਵੇ ਅਧਿਕਾਰੀਆਂ ਨੇ ਇਹ ਵੀ ਯਕੀਨੀ ਬਣਾਇਆ ਕਿ ਟ੍ਰੇਨਾਂ ਉੱਤੇ ਸਵਾਰ ਹੋਣ ਤੋਂ ਪਹਿਲਾਂ ਸਾਰੇ ਯਾਤਰੀਆਂ ਦੀ ਥਰਮਲ ਸਕੈਨਿੰਗ ਕੀਤੀ ਜਾਵੇ ਤੇ ਯਾਤਰਾ ਦੌਰਾਨ ਉਨ੍ਹਾਂ ਵਿਚਾਲੇ ਆਪਸੀ ਦੂਰੀ ਨੂੰ ਕਾਇਮ ਰੱਖਿਆ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button