Breaking NewsD5 specialNewsPoliticsPress ReleasePunjab

ਭਾਰਤ ਮਾਲਾ ਰੋਡ ਪ੍ਰੋਜੈਕਟ ਤਹਿਤ ਪੰਜਾਬ ਦੇ ਕਿਸਾਨਾਂ ਨਾਲ 10 ਤੋਂ 20 ਹਜ਼ਾਰ ਕਰੋੜ ਦੀ ਹੋਈ ਠੱਗੀ: ਦਿਨੇਸ਼ ਚੱਢਾ

ਕਾਂਗਰਸ ਅਤੇ ਬਾਦਲ ਸਰਕਾਰਾਂ ਵੱਲੋਂ ਘਟਾਏ ਗਏ ਕੁਲੈਕਟਰ ਰੇਟਾਂ ਕਾਰਨ ਕਿਸਾਨਾਂ ਨੂੰ ਹੋਇਆ ਨੁਕਸਾਨ

ਚੰਡੀਗੜ੍ਹ:ਭਾਰਤ ਮਾਲਾ ਪਰਿਯੋਜਨਾ ਤਹਿਤ ਪੰਜਾਬ ਵਿੱਚ ਬਣਨ ਵਾਲੀਆਂ ਵੱਖ- ਵੱਖ ਸੜਕਾਂ ਲਈ ਐਕੁਵਾਇਰ ਕੀਤੀ ਜਾ ਰਹੀ ਜ਼ਮੀਨ ਲਈ ਦਿੱਤੇ ਜਾ ਰਹੇ ਘੱਟ ਮੁਆਵਜ਼ੇ ਕਾਰਨ ਪੰਜਾਬ ਦੇ ਕਿਸਾਨਾਂ ਨਾਲ 10 ਤੋਂ 20 ਹਜ਼ਾਰ ਕਰੋੜ ਦੀ ਠੱਗੀ ਹੋਈ ਹੈ। ਇਹ ਖੁਲਾਸਾ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਬੁਲਾਰੇ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਜ਼ਮੀਨ ਦੇ ਮੁਆਵਜ਼ੇ ਸੰਬੰਧੀ 2013 ਵਿੱਚ ਬਣੇ ਕਾਨੂੰਨ ਤੋਂ ਬਾਅਦ ਅਕਾਲੀ- ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ’ਚ ਲਗਾਤਾਰ ਜ਼ਮੀਨ ਵਿੱਚ ਕੁਲੈਕਟਰ ਰੇਟ ਘਟਾਏ ਅਤੇ ਸਹੀ ਬਾਜਾਰੀ ਕੀਮਤ ਤੈਅ ਨਹੀਂ ਕੀਤੀ, ਜਿਸ ਕਰਨ ਕਿਸਾਨਾਂ ਦੀ ਐਨੀ ਵੱਡੀ ਲੁੱਟ ਹੋਈ ਹੈ।

(Umra De Anubhav) Uric Acid ਤੇ ਬਵਾਸੀਰ ਤੋਂ ਡਰਨ ਦੀ ਨਹੀਂ ਲੋੜ! Sugar ਦੇ ਮਰੀਜ਼ਾਂ ਲਈ ਨੇਕ ਸਲਾਹ ||

ਵੀਰਵਾਰ ਨੂੰ ਪਾਰਟੀ ਦਫ਼ਤਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦਿਨੇਸ਼ ਚੱਢਾ ਨੇ ਦੱਸਿਆ ਕਿ ਭਾਰਤ ਮਾਲਾ ਪਰਿਯੋਜਨਾ 2015 ਵਿੱਚ ਬਣ ਚੁੱਕੀ ਸੀ ਅਤੇ ਇਸ ਤਹਿਤ ਜ਼ਮੀਨ ਐਕੁਵਾਇਰ ਕਰਨ ਸਬੰਧੀ ਤਤਕਾਲੀ ਅਕਾਲੀ- ਭਾਜਪਾ ਸਰਕਾਰ ਨੂੰ ਪਤਾ ਲੱਗ ਚੁੱਕਾ ਸੀ, ਪਰ ਫਿਰ ਵੀ ਕਿਸਾਨਾਂ ਦੇ ਹਿੱਤਾਂ ਦੇ ਉਲਟ ਜਾਂਦਿਆਂ ਪਹਿਲਾਂ ਅਕਾਲੀ ਭਾਜਪਾ- ਸਰਕਾਰ ਨੇ ਸਾਲ 2015 ’ਚ ਜ਼ਮੀਨ ਦੇ ਕੁਲੈਕਟਰ ਰੇਟਾਂ ਵਿੱਚ 15 ਫ਼ੀਸਦੀ ਕਟੌਤੀ ਕੀਤੀ ਅਤੇ ਫਿਰ 2017 ਵਿੱਚ ਕੈਪਟਨ ਸਰਕਾਰ ਨੇ 10 ਫ਼ੀਸਦੀ ਕਟੌਤੀ ਕੀਤੀ। ਚੱਢਾ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਨੂੰ ਸਹੀ ਮੁਆਵਜ਼ਾ ਦਿਵਾਉਣ ਲਈ ਨਾ ਤਾਂ ਕੇਂਦਰ ਸਰਕਾਰ ਕੋਲ ਕੋਈ ਠੋਸ ਨੀਤੀ ਰੱਖੀ ਅਤੇ ਨਾ ਹੀ ਜ਼ਮੀਨਾਂ ਦੇ ਅਸਲ ਮਾਰਕੀਟ ਮੁੱਲ ਤੈਅ ਕਰਵਾਉਣ ਲਈ ਕੋਈ ਯੋਜਨਾਬੰਦੀ ਕੀਤੀ।

Sukhbir ਦੇ ਮਗਰ ਪਏ Kisan, ਕਹਿੰਦੇ ਮੁਆਫੀ ਮੰਗ || D5 Channel Punjabi

ਉਨ੍ਹਾਂ ਦੱਸਿਆ ਕਿ ਪੰਜਾਬ ਵਿਚੋਂ ਇਸ ਪ੍ਰੋਜੈਕਟ ਲਈ 25 ਹਜ਼ਾਰ ਏਕੜ ਜ਼ਮੀਨ ਐਕੁਵਾਇਰ ਹੋ ਰਹੀ ਹੈ ਅਤੇ ਘਟਾਏ ਗਏ ਕੁਲੈਕਟਰ ਰੇਟਾਂ ਅਤੇ ਅਣਉਚਿਤ ਮਾਰਕੀਟ ਮੁੱਲ ਤੈਅ ਕਰਨ ਕਰਕੇ ਜ਼ਮੀਨ ਦੇ ਮੁਆਵਜ਼ੇ ਦੇ ਪ੍ਰਤੀ ਏਕੜ ’ਚ 40 ਲੱਖ ਤੱਕ ਫ਼ਰਕ ਪੈ ਰਿਹਾ ਹੈ, ਕਿਉਂਕਿ  ਮਾਰਕੀਟ ਮੁੱਲ ਨਾਲਂੋ ਕਰੀਬ 4 ਗੁਣਾ ਜ਼ਿਆਦਾ ਮੁਆਵਜ਼ਾ ਕਿਸਾਨਾਂ ਨੂੰ ਮਿਲਣਾ ਹੁੰਦਾ ਹੈ। ਪਰ ਪੰਜਾਬ ਵਿੱਚ ਜ਼ਮੀਨ ਦੇ ਕੁਲੈਕਟਰ ਰੇਟ ਵਿੱਚ ਵੱਖ-ਵੱਖ ਥਾਂਵਾਂ ’ਤੇ ਪੰਜ ਲੱਖ, 10 ਲੱਖ ਅਤੇ ਇਸ ਤੋਂ ਵੱਧ ਦੀ ਪ੍ਰਤੀ ਏਕੜ ਕਟੌਤੀ ਹੋਈ ਹੈ। ਜਿਸ ਕਰਕੇ ਸਾਰੀ 25 ਹਜ਼ਾਰ ਏਕੜ ਜ਼ਮੀਨ ਪਿੱਛੇ ਕਿਸਾਨਾਂ ਨੂੰ 10 ਤੋਂ 20 ਹਜ਼ਾਰ ਕਰੋੜ ਰੁਪਏ ਘੱਟ ਮੁਆਵਜ਼ਾ ਮਿਲਿਆ ਹੈ।

Punjab Election 2022 : ਟੁੱਟੀ BJP? Anil Joshi ਦਾ ਧਮਾਕਾ || D5 Channel Punjabi

ਇਸ ਮੌਕੇ ’ਤੇ ਹਾਜਰ ‘ਰੋਡ ਕਿਸਾਨ ਸੰਘਰਸ਼ ਕਮੇਟੀ ਪੰਜਾਬ’ ਦੇ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ ਅਤੇ ਕੁਆਰਡੀਨੇਟਰ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਮੀਨਾਂ ਐਕੁਵਾਇਰ ਕਰਨ ਤੋਂ ਪਹਿਲਾਂ ਨਾ ਤਾਂ ਕਿਸਾਨਾਂ ਕੋਲੋਂ ਕੋਈ ਸੁਝਾਅ ਲਏ ਗਏ ਅਤੇ ਨਾ ਹੀ ਪਬਲਿਕ ਸੁਣਵਾਈ ਦੌਰਾਨ ਰੱਖਆਂ ਮੁਸ਼ਕਲਾਂ ਅਤੇ ਮੰਗਾਂ ’ਤੇ ਗੌਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੋਰ ਤਾਂ ਹੋਰ 2 ਲੱਖ ਕਿਸਾਨ ਪਰਿਵਾਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਰਵਿਸ ਰੋਡ ਅਤੇ ਪਿੰਡਾਂ ਦੇ ਕੱਟਾਂ ਵਰਗੇ ਅਹਿਮ ਮਸਲਿਆਂ ਨੂੰ ਵੀ ਨਹੀਂ ਵਿਚਾਰਿਆ ਗਿਆ।

Home Minister ਨੇ ਮੰਨੀ ਕਿਸਾਨਾਂ ਦੀ ਮੰਗ! ਖੁਸ਼ ਹੋਏ Kisan || D5 Channel Punjabi

ਕਿਸਾਨ ਆਗੂਆਂ ਨੇ ਦੱਸਿਆ ਕਿ ਲੰਮੇ ਸੰਰਘਸ਼ ਤੋਂ ਬਾਅਦ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਈ ਤਾਂ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੀਟਿੰਗ ਕਰਾਉਣ ਦਾ ਵਾਅਦਾ ਕੀਤਾ, ਜੋ ਅੱਜ ਤੱਕ ਵਫ਼ਾ ਨਹੀਂ ਹੋਇਆ। ਦਿਨੇਸ਼ ਚੱਢਾ ਨੇ ਕਿਹਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕਿਸਾਨਾਂ ਦੀ ਮੰਗ ਅਨੁਸਾਰ ਜ਼ਮੀਨਾਂ ਦਾ ਮੁਆਵਜ਼ਾ ਦੇਣ ਅਤੇ ਕਿਸਾਨਾਂ ਦੇ ਸੰਕਿਆਂ ਨੂੰ ਦੂਰ ਕੀਤਾ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button