Breaking NewsD5 specialInternationalNews

ਭਾਰਤ, ਪਾਕਿਸ‍ਤਾਨ ਅਤੇ ਰੂਸ ਦੀ ਅਫ਼ਗਾਨਿਸਤਾਨ ਦੇ ਭਵਿੱਖ ‘ਚ ਮਹੱਤਵਪੂਰਣ ਹਿੱਸੇਦਾਰੀ : ਜੋ ਬਾਇਡਨ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ( Joe Biden ) ਨੇ ਕਿਹਾ ਹੈ ਕਿ ਭਾਰਤ, ਪਾਕਿਸਤਾਨ , ਰੂਸ , ਚੀਨ ਅਤੇ ਤੁਰਕੀ ਦੀ ਅਫ਼ਗਾਨਿਸਤਾਨ ਦੇ ਸਥਿਰ ਭਵਿੱਖ ਵਿੱਚ ਮਹੱਤਵਪੂਰਣ ਹਿੱਸੇਦਾਰੀ ਹੈ ਅਤੇ ਇਨ੍ਹਾਂ ਖੇਤਰੀ ਹਿੱਸੇਦਾਰਾਂ ਨੂੰ ਇਸ ਜੰਗ-ਪੀੜਤ ਦੇਸ਼ ਵਿੱਚ ਸ਼ਾਂਤੀ ਲਿਆਉਣ ਲਈ ਵਧੇਰੇ ਉਪਰਾਲੇ ਕਰਨੇ ਚਾਹੀਦੇ ਹਨ। ਦੱਸ ਦਈਏ ਕਿ ਅਮਰੀਕਾ ਅਫ਼ਗਾਨਿਸਤਾਨ ਤੋਂ ਆਪਣੇ ਸੈਨਿਕਾਂ ਨੂੰ 11 ਸਤੰਬਰ ਤੱਕ ਵਾਪਸ ਬੁਲਾਉਣਗੇ। ਇਸ ਮੁਤਾਬਕ 1 ਮਈ ਤੋਂ ਪਹਿਲਾਂ ਸੈਨਾ ਦੀ ਕਟੌਤੀ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਅਤੇ 11 ਸਤੰਬਰ ਤੱਕ ਸਾਰੀਆਂ 3000 ਤੋਂ ਉੱਪਰ ਫੌਜਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾਵੇਗਾ।

ਹੋ ਗਿਆ ਓਹੀ ਕੰਮ ਜਿਹਦਾ ਸੀ ਡਰ ! ਮੰਡੀ ‘ਚ ਪਹੁੰਚ ਕਸੂਤੇ ਫਸੇ ਕਿਸਾਨ ! ਕਿਸਾਨਾਂ ਲਈ ਨਵੀਂ ਬਿਪਤਾ !

ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਦੇ ਅਨੁਸਾਰ ਬਾਇਡਨ ਨੇ ਕਿਹਾ ਹੈ ਕਿ ਅਮਰੀਕੀ ਹਿੱਤਾਂ ਦੀ ਰਾਖੀ ਲਈ ਅਫਗਾਨਿਸਤਾਨ ‘ਚ ਲੜਾਈ ਨੂੰ ਖਤਮ ਕਰਨਾ ਹੈ। ਅੱਤਵਾਦੀਆਂ ਨੂੰ ਅਫਗਾਨਿਸਤਾਨ ਤੋਂ ਹੋਰ ਹਮਲੇ ਕਰਨ ਤੋਂ ਰੋਕਣ ਲਈ 9/11 ਦੇ ਹਮਲੇ ਤੋਂ ਬਾਅਦ ਅਮਰੀਕੀ ਸੈਨਿਕਾਂ ਨੂੰ ਅਫਗਾਨਿਸਤਾਨ ‘ਚ ਤਾਇਨਾਤ ਕੀਤਾ ਗਿਆ ਸੀ। ਬਾਇਡਨ ਪ੍ਰਸ਼ਾਸਨ ਨੇ ਯਕੀਨੀ ਕੀਤਾ ਹੈ ਕਿ ਅਲ-ਕਾਇਦਾ ਇਸ ਵੇਲੇ ਬਾਹਰੀ ਸਾਜ਼ਿਸ਼ ਰਚਣ ਦੀ ਸਮਰੱਥਾ ਨਹੀਂ ਰੱਖਦਾ ਹੈ। ਬਾਇਡਨ ਪ੍ਰਸ਼ਾਸਨ ਨੂੰ ਪਿਛਲੇ ਸਾਲ ਤਾਲਿਬਾਨ ਨਾਲ ਟਰੰਪ ਪ੍ਰਸ਼ਾਸਨ ਵਲੋਂ ਇਕ ਸਮਝੌਤੇ ‘ਚ 1 ਮਈ ਦੀ ਡੈੱਡਲਾਈਨ ਦਾ ਸਾਹਮਣਾ ਕਰਨਾ ਪਿਆ ਸੀ ਜਿਸ ‘ਚ ਹਿੰਸਾ ਨੂੰ ਘਟਾਉਣ ਦੀ ਮੰਗ ਕੀਤੀ ਗਈ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button