SportsTop News

ਭਾਰਤ ਨੂੰ ਹਰਾ ਆਸਟਰੇਲੀਆ ਨੇ 209 ਦੌੜਾਂ ਨਾਲ ਜਿੱਤ ਕੀਤੀ ਹਾਸਿਲ

ਭਾਰਤੀ ਟੀਮ ਦਾ ਸੁਪਨਾ ਲਗਾਤਾਰ ਦੂਜੀ ਵਾਰ ਟੁੱਟ ਗਿਆ ਅਤੇ ਆਸਟਰੇਲੀਆ ਨੇ ਫਾਈਨਲ ਵਿੱਚ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤ ਲਈ। ਆਸਟਰੇਲੀਆ ਨੇ ਇਸ ਮੈਚ ਵਿੱਚ ਭਾਰਤ ਦੇ ਸਾਹਮਣੇ ਜਿੱਤ ਲਈ 444 ਦੌੜਾਂ ਦਾ ਟੀਚਾ ਰੱਖਿਆ ਸੀ। ਮੈਚ ਦੇ 5ਵੇਂ ਅਤੇ ਆਖਰੀ ਦਿਨ ਐਤਵਾਰ ਨੂੰ ਟੀਮ ਇੰਡੀਆ ਦੀ ਦੂਜੀ ਪਾਰੀ 234 ਦੌੜਾਂ ‘ਤੇ ਸਮਾਪਤ ਹੋ ਗਈ। ਇਸ ਨਾਲ ਆਸਟਰੇਲੀਆ ਨੇ 209 ਦੌੜਾਂ ਨਾਲ ਜਿੱਤ ਦਰਜ ਕੀਤੀ।

ਲੰਡਨ ਦੇ ਕੇਨਿੰਗਟਨ ਓਵਲ ਮੈਦਾਨ ਵਿੱਚ ਹੋਏ ਇਸ ਮੈਚ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਆਸਟਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਆਸਟ੍ਰੇਲੀਆਈ ਟੀਮ ਨੇ ਆਪਣੀ ਸ਼ੁਰੂਆਤੀ ਪਾਰੀ ‘ਚ 469 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਭਾਰਤ ਦੀ ਪਾਰੀ 296 ਦੌੜਾਂ ‘ਤੇ ਸਮਾਪਤ ਹੋ ਗਈ। ਆਸਟ੍ਰੇਲੀਆ ਨੇ ਦੂਜੀ ਪਾਰੀ 8 ਵਿਕਟਾਂ ‘ਤੇ 270 ਦੌੜਾਂ ਬਣਾ ਕੇ ਐਲਾਨ ਦਿੱਤੀ, ਜਿਸ ਨਾਲ ਭਾਰਤ ਨੂੰ 444 ਦੌੜਾਂ ਦਾ ਟੀਚਾ ਮਿਲਿਆ। ਇਸ ਦਾ ਪਿੱਛਾ ਕਰਦਿਆਂ ਭਾਰਤੀ ਟੀਮ 234 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਭਾਰਤ ਦੀ ਹਾਰ ਲਈ 3 ਖਿਡਾਰੀ ਜ਼ਿਆਦਾ ਜ਼ਿੰਮੇਵਾਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button