Breaking NewsD5 specialEntertainmentNewsPunjabTop News

ਦੇਵ ਥਰੀਕੇ ਵਾਲਾ ਦਾ ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ

ਪਟਿਆਲਾ : ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਸਿਰਮੌਰ ਗੀਤਕਾਰ ਸਤਿਕਾਰਯੋਗ ਹਰਦੇਵ ਦਲਗੀਰ ਯਾਨੀਕਿ ਦੇਵ ਥਰੀਕੇ ਵਾਲਾ, ਜੋ ਅਨੇਕਾਂ ਗੀਤ, ਗਜ਼ਲਾਂ, ਛੰਦ, ਕਲੀਆਂ, ਲੋਕ ਕਿੱਸੇ, ਲੋਕ ਤੱਥ ‘ਤੇ ਫ਼ਿਲਮੀ ਲਿਖਣ ਵਾਲੇ ਬੇਬਾਕ ਕਲਮ ਦੇ ਮਾਲਕ, ਪੰਜਾਬੀ ਸੱਭਿਆਚਾਰ ਦੀ ਝੋਲੀ ਵੱਡਾ ਖਜ਼ਾਨਾ ਛੱਡ ਕੇ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋਈ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਪੰਜਾਬੀ ਲੇਖਕ ਗੁਰਭਜਨ ਗਿੱਲ ਨੇ ਕੀਤੀ।

ਮਜੀਠੀਆ ਨੂੰ ਲੈ ਹਰਸਿਮਰਤ ਬਾਦਲ ਦਾ ਆਇਆ ਅਜਿਹਾ ਬਿਆਨ! D5 Channel Punjabi

ਦੇਵ ਥਰੀਕੇ ਵਾਲਾ ਦਾ ਅੰਤਿਮ ਸੰਸਕਾਰ ਬੀਤੇ ਦਿਨ ਉਨ੍ਹਾਂ ਦੇ ਜੱਦੀ ਪਿੰਡ ‘ਚ ਕੀਤਾ ਗਿਆ। ਇਸ ਮੌਕੇ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਉਨ੍ਹਾਂ ਦੇ ਅੰਤਿਮ ਸੰਸਕਾਰ ‘ਚ ਸ਼ਾਮਿਲ ਹੋਈਆਂ, ਜਿਸ ‘ਚ ਪਾਲੀ ਦੇਤਵਾਲੀਆ, ਮੁਹੰਮਦ ਸਦੀਕ ‘ਤੇ ਹੋਰ ਕਈ ਕਲਾਕਾਰਾਂ ਨੇ ਪਹੁੰਚ ਕੇ ਸ਼ਰਧਾਂਜਲੀ ਦਿੱਤੀ। ਦੇਵ ਥਰੀਕੇ ਵਾਲਾ ਦੇ ਅੰਤਿਮ ਸੰਸਕਾਰ ‘ਚ ਪਹੁੰਚੀਆਂ ਕਈ ਹਸਤੀਆਂ ਨੇ ਨਮ ਅੱਖਾਂ ਦੇ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ।

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button