ਜਸਟਿਸ ਸੰਜੀਵ ਖੰਨਾ ਅੱਜ ਭਾਰਤ ਦੇ 51ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕਣਗੇ। ਉਹ ਜਸਟਿਸ ਡੀ.ਵਾਈ. ਚੰਦਰਚੂੜ ਦੀ ਥਾਂ ਲੈਣਗੇ।ਜਸਟਿਸ ਸੰਜੀਵ ਦਾ ਖੰਨਾ ਦਾ ਕਾਰਜਕਾਲ ਛੇ ਮਹੀਨੇ ਅਤੇ ਇੱਕ ਦਿਨ ਦਾ ਹੋਵੇਗਾ।ਉਨ੍ਹਾਂ ਦੀ ਸੇਵਾਮੁਕਤੀ ਅਗਲੇ ਸਾਲ 2025 ਵਿੱਚ 13 ਮਈ ਨੂੰ ਹੋਣੀ ਹੈ।ਰਾਸ਼ਟਰਪਤੀ ਦਰੋਪਦੀ ਮੁਰਮੂ ਸਵੇਰੇ ਦਸ ਵਜੇ ਰਾਸ਼ਟਰਪਤੀ ਭਵਨ ਵਿੱਚ ਹਲਫ਼ਦਾਰੀ ਸਮਾਗਮ ਦੌਰਾਨ ਉਨ੍ਹਾਂ ਨੂੰ ਅਹੁਦੇ ਦਾ ਹਲਫ਼ ਦਿਵਾਉਣਗੇ। ਕੇਂਦਰ ਨੇ ਚੀਫ ਜਸਟਿਸ ਚੰਦਰਚੂੜ ਦੀ ਸਿਫ਼ਾਰਸ਼ ਮਗਰੋਂ 24 ਅਕਤੂਬਰ ਨੂੰ ਜਸਟਿਸ ਖੰਨਾ ਦੀ ਨਿਯੁਕਤੀ ਕੀਤੀ ਸੀ। ਜਸਟਿਸ ਚੰਦਰਚੂੜ ਦਾ ਸ਼ੁੱਕਰਵਾਰ ਨੂੰ ਚੀਫ ਜਸਟਿਸ ਵਜੋਂ ਆਖ਼ਰੀ ਕੰਮਕਾਜੀ ਦਿਨ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.