Breaking NewsD5 specialNewsSports

ਭਾਰਤ ਦੀ 400 ਮੀਟਰ ਮਿਸ਼ਰਤ ਰਿਲੇਅ ਟੀਮ ਨੇ ਅੰਡਰ – 20 World Athletics Championship ‘ਚ ਜਿੱਤਿਆ ਕਾਂਸੀ ਪਦਕ

ਨਵੀਂ ਦਿੱਲੀ : ਵਿਸ਼ਵ ਐਥਲੇਟਿਕਸ ਦੇ ਪ੍ਰਧਾਨ ਸੇਬੇਸਟਿਅਨ ਨੇ ਅੰਡਰ 20 ਵਿਸ਼ਵ ਐਥਲੇਟਿਕਸ ਵਿੱਚ ਕਾਂਸੀ ਪਦਕ ਜਿੱਤਣ ਵਾਲੀ ਭਾਰਤੀ 400 ਮੀਟਰ ਰਿਲੇਅ ਟੀਮ ਦੀ ਤਾਰੀਫ ਕਰਦੇ ਹੋਏ ਕਿਹਾ ਹੈ ਕਿ ਭਾਰਤ ਨੇ ਐਥਲੇਟਿਕਸ ਵਿੱਚ ਕਾਫ਼ੀ ਤਰੱਕੀ ਕੀਤੀ ਹੈ । ਭਾਰਤ ਦੇ ਭਰਤ ਐਸ, ਪ੍ਰਿਆ ਮੋਹਨ, ਸੰਮੀ ਅਤੇ ਕਪਿਲ ਨੇ 3:20.60 ਦਾ ਸਮਾਂ ਕੱਢਕੇ ਚਾਰ ਗੁਣਾ 400 ਮੀਟਰ ਰਿਲੇਅ ਟੀਮ ‘ਚ ਕਾਂਸੀ ਪਦਕ ਜਿੱਤਿਆ। ਇਹ ਟੂਰਨਾਮੈਂਟ ਦੇ ਇਤਿਹਾਸ ‘ਚ ਭਾਰਤ ਦਾ ਪੰਜਵਾਂ ਪਦਕ ਹੈ।

ਗ੍ਰਿਫਤਾਰੀ ਤੋਂ ਬਾਅਦ ਸਾਬਕਾ ਡੀਜੀਪੀ ਮਾਮਲੇ ‘ਚ ਵੱਡੇ ਖੁਲਾਸੇ! ਆਹ ਲੀਡਰ ਵੀ ਜਾਣਗੇ ਜੇਲ੍ਹ? D5 Channel Punjabi

ਉਨ੍ਹਾਂ ਨੇ ਕਿਹਾ, ‘‘ ਤੁਹਾਨੂੰ ਚੈਂਪੀਅਨਸ਼ਿਪ ‘ਚ ਅਜਿਹੀ ਹੀ ਸ਼ੁਰੂਆਤ ਚਾਹੀਦੀ ਹੈ। ਤੁਹਾਡੀ 400 ਮੀਟਰ ਰਿਲੇਅ ਟੀਮ ਨੂੰ ਵਧਾਈ। ਹੀਟ ‘ਚ ਵੀ ਪ੍ਰਦਰਸ਼ਨ ਸ਼ਾਨਦਾਰ ਰਿਹਾ।’’ ਉਨ੍ਹਾਂ ਨੇ ਭਾਰਤੀ ਖਿਡਾਰੀਆਂ ਨੂੰ ਕਿਹਾ, ‘‘ ਤੁਹਾਨੂੰ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਦੋਹਰਾਉਣਾ ਪਵੇਗਾ। ਤੁਹਾਡਾ ਪ੍ਰਦਰਸ਼ਨ ਦੇਖਕੇ ਚੰਗਾ ਲੱਗਾ। ਭਾਰਤ ‘ਚ ਐਥਲੈਟਿਕਸ ਨੇ ਚੰਗੀ ਤਰੱਕੀ ਕੀਤੀ ਹੈ।’’ ਉਨ੍ਹਾਂ ਨੇ ਕਿਹਾ ‘‘ ਟੋਕੀਓ ‘ਚ ਤੁਹਾਡਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਹੁਣ ਤੁਹਾਨੂੰ ਇੱਥੇ ਵੀ ਉਸਨੂੰ ਦੋਹਰਾ ਕੇ ਓਲੰਪਿਕ ‘ਚ ਜਾਣ ਦਾ ਰਸਤਾ ਬਣਾਉਣਾ ਹੈ।’’ ਭਾਰਤ ਦੇ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ‘ਚ javleen throw ‘ਚ ਸੋਨੇ ਦਾ ਪਦਕ ਜਿੱਤਿਆ ਜੋ ਐਥਲੈਟਿਕਸ ‘ਚ ਭਾਰਤ ਦਾ ਪਹਿਲਾ ਓਲੰਪਿਕ ਪਦਕ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button