SportsTop News

ਭਾਰਤ ਦੀ ਹਾਰ ਹੋਂਣ ਤੇ ਪਾਕਿਸਤਾਨੀ ਅਭਿਨੇਤਰੀ ‘ਜ਼ਿੰਬਾਬਵੇ ਦੇ ਮੁੰਡੇ ਨਾਲ ਕਰੇਗੀ ਵਿਆਹ

ਪਾਕਿਸਤਾਨੀ ਅਦਾਕਾਰ ਸਹਿਰ ਸ਼ਿਨਵਾਰੀ ਨੇ ਟਵੀਟ ਕਰ ਕੇ ਦਾਅਵਾ ਕੀਤਾ ਹੈ ਕਿ ਜੇਕਰ ਜ਼ਿੰਬਾਬਵੇ ਭਾਰਤ ਨੂੰ “ਚਮਤਕਾਰੀ ਢੰਗ ਨਾਲ” ਹਰਾਉਂਦਾ ਹੈ ਤਾਂ ਉਹ ਜ਼ਿੰਬਾਬਵੇ ਦੇ ਇੱਕ ਵਿਅਕਤੀ ਨਾਲ ਵਿਆਹ ਕਰੇਗੀ।
ਪਾਕਿਸਤਾਨ ਦੀ ਅਦਾਕਾਰਾ ਸਹਿਰ ਸ਼ਿਨਵਾਰੀ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ ‘ਤੇ ਟਵੀਟ ਕੀਤਾ ਅਤੇ ਲਿਖਿਆ, ‘ਜੇਕਰ ਜ਼ਿੰਬਾਬਵੇ ਦੀ ਟੀਮ ਅਗਲੇ ਮੈਚ ‘ਚ ਚਮਤਕਾਰੀ ਢੰਗ ਨਾਲ ਭਾਰਤ ਨੂੰ ਹਰਾ ਦਿੰਦੀ ਹੈ ਤਾਂ ਮੈਂ ਜ਼ਿੰਬਾਬਵੇ ਦੇ ਲੜਕੇ ਨਾਲ ਵਿਆਹ ਕਰਾਂਗੀ।”
ਇਸ ਤੋਂ ਪਹਿਲਾਂ ਭਾਰਤ ਬਨਾਮ ਬੰਗਲਾਦੇਸ਼ ਦੇ ਮੈਚ ਦੌਰਾਨ ਸਹਿਰ ਸ਼ਿਨਵਾਰੀ ਲਗਾਤਾਰ ਟਵੀਟ ਕਰ ਰਹੀ ਸੀ ਅਤੇ ਕਾਮਨਾ ਕਰ ਰਹੀ ਸੀ ਕਿ ਭਾਰਤ ਮੈਚ ਹਾਰ ਜਾਵੇ ਪਰ ਅਜਿਹਾ ਨਹੀਂ ਹੋਇਆ।
ਸ਼ਿਨਵਾਰੀ ਦੇ ਟਵੀਟ ਨੂੰ ਬਹੁਤ ਸਾਰਾ ਹੁੰਗਾਰਾ ਮਿਲਿਆ। ਇਸ ਨੂੰ 15 ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਲਾਇਕ ਕੀਤਾ ਗਿਆ ਹੈ ।ਟੀਮ ਇੰਡੀਆ ਦੇ ਇਸ ਸਮੇਂ 6 ਅੰਕ ਹਨ ਅਤੇ ਉਹ ਗਰੁੱਪ 2 ਦੀ ਅੰਕ ਸੂਚੀ ਵਿੱਚ ਪਹਿਲੇ ਨੰਬਰ ‘ਤੇ ਬਰਕਰਾਰ ਹੈ। ਭਾਰਤ ਨੇ ਟੂਰਨਾਮੈਂਟ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਆਪਣੇ ਕੱਟੜ ਵਿਰੋਧੀ ਪਾਕਿਸਤਾਨ ਨੂੰ ਹਰਾਇਆ ਸੀ ਜਦਕਿ ਦੂਜੇ ਮੈਚ ਵਿੱਚ ਨੀਦਰਲੈਂਡ ਨੂੰ ਹਰਾਇਆ ਸੀ।ਇਸ ਤੋਂ ਬਾਅਦ ਦੱਖਣੀ ਅਫਰੀਕਾ ਨੇ ਤੀਜੇ ਮੈਚ ਵਿੱਚ ਭਾਰਤ ਨੂੰ ਹਰਾ ਦਿੱਤਾ ਸੀ। ਉਥੇ ਹੀ ਚੌਥੇ ਮੈਚ ‘ਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਦਿੱਤਾ ਹੈ ਅਤੇ ਟੀਮ ਇੰਡੀਆ ਹੁਣੇ ਸੈਮੀਫਾਈਨਲ ਦੀ ਦਹਿਲੀਜ਼ ‘ਤੇ ਪਹੁੰਚ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button