IndiaTop News

ਭਾਰਤ ਅਤੇ ਚੀਨੀ ਫੌਜਾਂ ਨੇ ਪੂਰਬੀ ਲੱਦਾਖ ਸਰਹੱਦ ਤੋਂ ਪਿੱਛੇ ਹਟਣਾ ਕੀਤਾ ਸ਼ੁਰੂ

4 ਦਿਨ ਪਹਿਲਾਂ ਹੋਏ ਨਵੇਂ ਗਸ਼ਤ ਸਮਝੌਤੇ ਤੋਂ ਬਾਅਦ, ਭਾਰਤ ਅਤੇ ਚੀਨੀ ਫੌਜਾਂ ਨੇ ਸ਼ੁੱਕਰਵਾਰ ਨੂੰ ਪੂਰਬੀ ਲੱਦਾਖ ਸਰਹੱਦ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਸਮਾਚਾਰ ਏਜੰਸੀ ਏਐਨਆਈ ਦੇ ਅਨੁਸਾਰ, ਫੌਜਾਂ ਨੇ ਪੂਰਬੀ ਲੱਦਾਖ ਦੇ ਡੇਮਚੋਕ ਅਤੇ ਡੇਪਸਾਂਗ ਪੁਆਇੰਟ ਵਿੱਚ ਆਪਣੇ ਅਸਥਾਈ ਟੈਂਟਾਂ ਅਤੇ ਸ਼ੈੱਡਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਸੈਨਿਕ ਗੱਡੀਆਂ ਅਤੇ ਫੌਜੀ ਸਾਜ਼ੋ-ਸਾਮਾਨ ਨੂੰ ਵੀ ਵਾਪਸ ਲੈ ਰਹੇ ਹਨ, ਇਸ ਪ੍ਰਕਿਰਿਆ ਦੇ ਪੂਰਾ ਹੋਣ ਤੋਂ ਬਾਅਦ, ਦੋਵੇਂ ਫੌਜਾਂ ਡੇਮਚੋਕ ਅਤੇ ਡੇਪਸਾਂਗ ਵਿੱਚ ਗਸ਼ਤ ਕਰਨ ਦੇ ਯੋਗ ਹੋ ਜਾਣਗੀਆਂ। ਇਹ ਗਸ਼ਤ 10 ਦਿਨਾਂ ਬਾਅਦ ਸ਼ੁਰੂ ਹੋ ਸਕਦੀ ਹੈ। ਇਸ ਦੀਆਂ 2 ਸ਼ਰਤਾਂ ਹਨ। ਪਹਿਲਾ- ਦੋਹਾਂ ਦੇਸ਼ਾਂ ਦੀਆਂ ਫੌਜਾਂ ਵੱਖ-ਵੱਖ ਦਿਨਾਂ ‘ਤੇ ਇਨ੍ਹਾਂ ਇਲਾਕਿਆਂ ‘ਚ ਗਸ਼ਤ ਕਰਨਗੀਆਂ। 2020 ‘ਚ ਭਾਰਤ ਅਤੇ ਚੀਨ ਵਿਚਾਲੇ ਗਲਵਾਨ ਝੜਪ ਤੋਂ ਬਾਅਦ ਡੇਮਚੋਕ ਅਤੇ ਡੇਪਸਾਂਗ ‘ਚ ਤਣਾਅ ਦੀ ਸਥਿਤੀ ਬਣੀ ਹੋਈ ਸੀ। ਭਾਰਤ ਅਤੇ ਚੀਨ ਵਿਚਕਾਰ 21 ਅਕਤੂਬਰ ਨੂੰ ਇੱਕ ਨਵਾਂ ਗਸ਼ਤ ਸਮਝੌਤਾ ਹੋਇਆ ਸੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਸੀ ਕਿ ਗਲਵਾਨ ਵਰਗੀ ਝੜਪ ਨਹੀਂ ਹੋਣੀ ਚਾਹੀਦੀ ਅਤੇ ਉਥੇ ਸਥਿਤੀ ਨੂੰ ਬਹਾਲ ਕਰਨ ਲਈ ਸਮਝੌਤਾ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button