Breaking NewsD5 specialIndiaNewsTop News

ਭਾਰਤੀ ਹਵਾਈ ਸੈਨਾ ‘ਚ ਭਰਤੀ ਦੇ ਲਈ ਚਾਰ ਦਿਨਾਂ ‘ਚ 94000 ਤੋਂ ਵੱਧ ਲੋਕਾਂ ਨੇ ਕਰਵਾਈ ਰਜਿਸਟ੍ਰੇਸ਼ਨ 

ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਨੂੰ ਅਗਨੀਪਥ ਭਰਤੀ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋਣ ਦੇ ਚਾਰ ਦਿਨਾਂ ਦੇ ਅੰਦਰ 94,281 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਸ ਯੋਜਨਾ ਦਾ ਐਲਾਨ 14 ਜੂਨ ਨੂੰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਲਗਭਗ ਇਕ ਹਫ਼ਤੇ ਤੱਕ ਕਈ ਸੂਬਿਆਂ ’ਚ ਹਿੰਸਕ ਪ੍ਰਦਰਸ਼ਨ ਹੋਏ ਅਤੇ ਕਈ ਵਿਰੋਧੀ ਪਾਰਟੀਆਂ ਇਸ ਨੂੰ ਵਾਪਸ ਲੈਣ ਦੀ ਮੰਗ ਕਰ ਰਹੀਆਂ ਹਨ।

Vidhan Sabha ਬਾਹਰ ਗਰਮਾਇਆ ਮਾਹੌਲ, ਦੇਖ Mann ਨੇ ਸੁਣਾਤੀ ਵੱਡੀ ਖੁਸ਼ਖਬਰੀ,ਦੇਖੋ ਸਿੱਧਾ Live | D5 Channel Punjabi

ਰੱਖਿਆ ਮੰਤਰਾਲੇ ਦੇ ਬੁਲਾਰੇ ਏ. ਭਾਰਤ ਭੂਸ਼ਣ ਬਾਬੂ ਨੇ ਟਵਿੱਟਰ ’ਤੇ ਲਿਖਿਆ, ‘(ਸੋਮਵਾਰ ਨੂੰ) ਸਵੇਰੇ 10:30 ਵਜੇ ਤੱਕ ਕੁੱਲ 94,281 ਲੋਕਾਂ ਨੇ ਅਗਨੀਵੀਰ ਵਾਯੂ ਲਈ ਅਰਜ਼ੀ ਦਿੱਤੀ ਹੈ।’ ਭਾਰਤੀ ਹਵਾਈ ਫੌਜ ਨੂੰ ਇਸ ਯੋਜਨਾ ਦੇ ਤਹਿਤ ਐਤਵਾਰ ਤੱਕ 56,960 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਸਰਕਾਰ ਨੇ ਕਿਹਾ ਹੈ ਕਿ ਯੋਜਨਾ ਤਹਿਤ ਸਾਢੇ 17 ਸਾਲ ਤੋਂ 21 ਸਾਲ ਦੀ ਉਮਰ ਦੇ ਵਿਚਕਾਰ ਦੇ ਨੌਜਵਾਨਾਂ ਨੂੰ ਚਾਰ ਸਾਲਾਂ ਦੇ ਕਾਰਜਕਾਲ ਲਈ ਫੌਜ ’ਚ ਸ਼ਾਮਿਲ ਕੀਤਾ ਜਾਵੇਗਾ ਅਤੇ ਉਨ੍ਹਾਂ ’ਚੋਂ 25 ਫੀਸਦੀ ਨੂੰ ਬਾਅਦ ’ਚ ਰੈਗੂਲਰ ਸੇਵਾ ’ਚ ਸ਼ਾਮਿਲ ਕੀਤਾ ਜਾਵੇਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button