Breaking NewsD5 specialIndiaNewsPunjab

ਭਾਰਤੀ ਰੇਲਵੇ ਨੇ ਪੂਰੀ ਸਾਵਧਾਨੀ ਨਾਲ ਟਿਕਟਾਂ ਦੀ ਬੁਕਿੰਗ ਸ਼ੁਰੂ ਕੀਤੀ

ਚੰਡੀਗੜ੍ਹ : ਰੇਲਵੇ ਮੰਤਰਾਲੇ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਲਾਹ ਨਾਲ ਫ਼ੈਸਲਾ ਕੀਤਾ ਹੈ ਕਿ ਭਾਰਤੀ ਰੇਲਵੇ ਦੀਆਂ ਟ੍ਰੇਨ ਸੇਵਾਵਾਂ 01 ਜੂਨ, 2020 ਤੋਂ ਅੰਸ਼ਕ ਤੌਰ ’ਤੇ ਬਹਾਲ ਕਰ ਦਿੱਤੀਆਂ ਜਾਣਗੀਆਂ। ਇਨ੍ਹਾਂ ਸਾਰੀਆਂ 200 ਟ੍ਰੇਨਾਂ ਲਈ ਬੁਕਿੰਗ 21 ਮਈ, 2020 ਤੋਂ ਸ਼ੁਰੂ ਹੋ ਗਈ ਹੈ। ਪਲਵਲ ’ਚ ਰਹਿੰਦੇ ਬਿਹਾਰ ਦੇ ਇੱਕ ਪ੍ਰਵਾਸੀ ਮਜ਼ਦੂਰ ਬ੍ਰਿਜੇਸ਼ ਕੁਮਾਰ ਨੇ ਕਿਹਾ ਕਿ ਉਸ ਨੇ ਚਾਰ ਵਿਅਕਤੀਆਂ ਲਈ ਟਿਕਟਾਂ ਬੁੱਕ ਕੀਤੀਆਂ ਹਨ ਤੇ ਉਹ ਘਰ ਜਾਣ ਲਈ ਖੁਸ਼ ਹਨ। ਇਨ੍ਹਾਂ ਟ੍ਰੇਨਾਂ ਲਈ ਟਿਕਟਾਂ ਦੀ ਔਨਲਾਈਨ ਬੁਕਿੰਗ ਆਈਆਰਸੀਟੀਸੀ ਦੀ ਵੈੱਬਸਾਈਟ ਜਾਂ ਮੋਬਾਈਲ ਐਪ ਰਾਹੀਂ ਕੀਤੀ ਜਾ ਰਹੀ ਹੈ।

Sukhbir Badal ਨੇ ਕੀਤੇ ਵੱਡੇ ਖ਼ੁਲਾਸੇ! FEROZEPUR ਦੇ CONGRESS ਵਿਧਾਇਕਾਂ ਦੇ ਫਰੋਲੇ ਪੋਤੜੇ, ਸੁਣਕੇ ਹੋਜੋਗੇ ਹੈਰਾਨ

ਰੇਲਵੇ ਨੇ ਰਿਜ਼ਰਵੇਸ਼ਨ ਕਾਊਂਟਰਾਂ, ਕੌਮਨ ਸਰਵਿਸ ਸੈਂਟਰਸ (ਸੀਐੱਸਸੀ) ਅਤੇ ਟਿਕਟ ਏਜੰਟਾਂ ਰਾਹੀਂ ਵੀ ਟਿਕਟ ਰਿਜ਼ਰਵੇਸ਼ਨ ਦੀ ਬੁਕਿੰਗ ਦੀ ਇਜਾਜ਼ਤ ਦਿੱਤੀ ਹੈ। ਹਰਿਆਣਾ ’ਚ ਰੇਲਵੇ ਟਿਕਟ ਕਾਊਂਟਰ ’ਤੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਰਿਜ਼ਰਵੇਸ਼ਨ ਕਾਊਂਟਰ ਰਾਹੀਂ ਇਨ੍ਹਾਂ ਸਪੈਸ਼ਲ ਟ੍ਰੇਨਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰਿਜ਼ਰਵੇਸ਼ਨ ਕਾਊਂਟਰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਦਾ ਹੈ।

Lockdown ‘ਚ ਬਜ਼ੁਰਗ ਮਾਪਿਆਂ ਨੂੰ ਕਲਯੁਗੀ ਪੁੱਤ ਨੇ ਘਰੋਂ ਬਾਹਰ ਕੱਢਿਆ | ਪੁਲਿਸ ਵੇਖ ਕੇ ਦੂਜੀ ਮੰਜ਼ਿਲ ਤੋਂ ਛਾਲ ਮਾਰੀ

ਪਲਵਲ ਰੇਲਵੇ ਸਟੇਸ਼ਨ ’ਤੇ ਇੱਕ ਹੋਰ ਰੇਲਵੇ ਅਧਿਕਾਰੀ ਕੇ.ਐੱਲ. ਮੀਣਾ ਨੇ ਦੱਸਿਆ ਕਿ ਉਨ੍ਹਾਂ ਨੂੰ ਰਿਜ਼ਰਵੇਸ਼ਨ ਕਾਊਂਟਰ ਖੋਲ੍ਹਣ ਬਾਰੇ ਲੋੜੀਂਦੇ ਦਿਸ਼ਾ–ਨਿਰਦੇਸ਼ ਪਹਿਲਾਂ ਹੀ ਮਿਲ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰਿਜ਼ਰਵੇਸ਼ਨ ਕਾਊਂਟਰ ਖੁੱਲ੍ਹ ਗਏ ਹਨ ਤੇ ਸਰੀਰਕ ਦੂਰੀ ਯਕੀਨੀ ਬਣਾਉਣ ਲਈ ਪੂਰੀ ਸਾਵਧਾਨੀ ਰੱਖੀ ਜਾ ਰਹੀ ਹੈ। ਇਨ੍ਹਾਂ 200 ਸਪੈਸ਼ਲ ਟ੍ਰੇਨਾਂ ਦੀਆਂ ਸੇਵਾਵਾਂ, 01 ਮਈ ਤੋਂ ਚਲ ਰਹੀਆਂ ਮੌਜੂਦਾ ‘ਸ਼੍ਰਮਿਕ ਸਪੈਸ਼ਲ’ ਟ੍ਰੇਨਾਂ ਤੋਂ ਇਲਾਵਾ ਹਨ ਅਤੇ ਸਪੈਸ਼ਲ ਏਸੀ ਟ੍ਰੇਨਾਂ (30 ਟ੍ਰੇਨਾਂ) 12 ਮਈ, 2020 ਤੋਂ ਚਲਾਈਆਂ ਜਾ ਰਹੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button