SportsTop News

ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਮੁਰਲੀ ​​ਵਿਜੇ ਨੇ ਟਵੀਟ ਕਰਕੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਸਾਬਕਾ ਭਾਰਤੀ ਟੈਸਟ ਸਲਾਮੀ ਬੱਲੇਬਾਜ਼ ਮੁਰਲੀ ​​ਵਿਜੇ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਮੁਰਲੀ ​​ਵਿਜੇ ਨੇ ਟਵਿੱਟਰ ਰਾਹੀਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। 38 ਸਾਲ ਦੇ ਮੁਰਲੀ ​​ਵਿਜੇ ਨੇ ਭਾਰਤ ਲਈ ਕੁੱਲ 61 ਟੈਸਟ ਅਤੇ 17 ਵਨਡੇ ਖੇਡੇ ਹਨ।ਤੁਹਾਨੂੰ  ਮੁਰਲੀ ​​ਵਿਜੇ ਨੇ ਆਪਣਾ ਪਹਿਲਾ ਟੈਸਟ ਮੈਚ 6 ਨਵੰਬਰ 2008 ਨੂੰ ਆਸਟ੍ਰੇਲੀਆ ਦੇ ਖਿਲਾਫ ਖੇਡਿਆ ਸੀ। ਉਥੇ ਹੀ ਮੁਰਲੀ ​​ਵਿਜੇ ਨੇ ਆਪਣਾ ਆਖਰੀ ਟੈਸਟ ਮੈਚ ਦਸੰਬਰ 2018 ‘ਚ ਖੇਡਿਆ ਸੀ, ਜਿਸ ਤੋਂ ਬਾਅਦ ਉਹ ਭਾਰਤੀ ਟੀਮ ‘ਚ ਵਾਪਸੀ ਨਹੀਂ ਕਰ ਸਕੇ ਸਨ। ਦੱਸ ਦੇਈਏ ਕਿ ਮੁਰਲੀ ​​ਵਿਜੇ ਨੇ 105 ਟੈਸਟ ਪਾਰੀਆਂ ਵਿੱਚ 38.28 ਦੀ ਔਸਤ ਨਾਲ ਕੁੱਲ 3982 ਦੌੜਾਂ ਬਣਾਈਆਂ ਹਨ। ਵਿਜੇ ਦੇ ਖਾਤੇ ‘ਚ 12 ਸੈਂਕੜੇ ਅਤੇ 15 ਅਰਧ ਸੈਂਕੜੇ ਹਨ। ਅਤੇ 17 ਵਨਡੇ ਮੈਚਾਂ ਵਿੱਚ ਵਿਜੇ ਨੇ 21.18 ਦੀ ਮਾਮੂਲੀ ਔਸਤ ਨਾਲ ਸਿਰਫ 339 ਦੌੜਾਂ ਬਣਾਈਆਂ ਹਨ।ਮੁਰਲੀ ​​ਵਿਜੇ ਨੇ ਦੱਸਿਆ ਕਿ ਉਹ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਰਿਹਾ ਹੈ, ਪਰ ਕ੍ਰਿਕਟ ਜਗਤ ਵਿੱਚ ਨਵੇਂ ਮੌਕਿਆਂ ਦੀ ਕੋਸ਼ਿਸ਼ ਕਰੇਗਾ। ਮੁਰਲੀ ​​ਵਿਜੇ ਨੇ ਕਿਹਾ ਕਿ ਉਹ ਭਵਿੱਖ ‘ਚ ਵੀ ਕ੍ਰਿਕਟ ‘ਚ ਖੁਦ ਨੂੰ ਚੁਣੌਤੀ ਦਿੰਦੇ ਰਹਿਣਗੇ। ਵਿਜੇ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਉਨ੍ਹਾਂ ਲਈ ਕ੍ਰਿਕਟਰ ਦੇ ਤੌਰ ‘ਤੇ ਨਵੇਂ ਸਫਰ ਦੀ ਸ਼ੁਰੂਆਤ ਹੋਵੇਗੀ। ਵਿਜੇ ਨੇ ਆਪਣੇ ਬਿਆਨ ‘ਚ ਲਿਖਿਆ ਹੈ, ‘2002 ਤੋਂ 2018 ਤੱਕ ਦਾ ਸਮਾਂ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਸਮਾਂ ਸੀ। ਇੰਨੇ ਵੱਡੇ ਪੱਧਰ ‘ਤੇ ਦੇਸ਼ ਦੀ ਨੁਮਾਇੰਦਗੀ ਕਰਨਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button