Breaking NewsD5 specialNewsPunjab

ਭਾਰਤੀ ਕਿਸਾਨ ਯੂਨੀਅਨ ਵੱਲੋਂ 4ਥਾਂਵਾਂ ‘ਤੇ ਰੇਲ ਜਾਮ ਸਮੇਤ 4 ਭਾਜਪਾ ਆਗੂਆਂ ਅਤੇ 27 ਥਾਂਵਾਂ ‘ਤੇ ਕਾਰਪੋਰੇਟ ਕਾਰੋਬਾਰਾਂ ਵਿਰੁੱਧ 1 ਅਕਤੂਬਰ ਤੋਂ ਅਣਮਿਥੇ ਸਮੇਂ ਦੇ ਧਰਨਿਆਂ ਦਾ ਫੈਸਲਾ

ਚੰਡੀਗੜ੍ਹ  : ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸਾਰੇ ਜਿਲ੍ਹਿਆਂ ਦੀਆਂ ਤਿਆਰੀ ਮੀਟਿੰਗਾਂ ਵਿੱਚ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ 31 ਜਥੇਬੰਦੀਆਂ ਦੇ ਘੋਲ਼ ਸੱਦੇ ਨਾਲ ਤਾਲਮੇਲਵੇਂ ਐਕਸ਼ਨ ਵਜੋਂ 1 ਅਕਤੂਬਰ ਤੋਂ ਧਬਲਾਨ (ਪਟਿਆਲਾ), ਸੁਨਾਮ (ਸੰਗਰੂਰ), ਬੁਢਲਾਡਾ (ਮਾਨਸਾ)ਤੇ ਗਿੱਦੜਬਾਹਾ (ਮੁਕਤਸਰ) ਵਿਖੇ ਅਣਮਿਥੇ ਸਮੇਂ ਦੇ ਰੇਲ ਜਾਮ ਤੋਂ ਇਲਾਵਾ ਸਤਵੰਤ ਸਿੰਘ ਪੂਨੀਆ (ਸੰਗਰੂਰ), ਬਿਕ੍ਰਮਜੀਤ ਸਿੰਘ ਚੀਮਾ (ਪਾਇਲ ਲੁਧਿਆਣਾ), ਸੁਨੀਤਾ ਗਰਗ (ਕੋਟਕਪੂਰਾ) ਤੇ ਅਰੁਣ ਨਾਰੰਗ ਐਮ ਐਲ ਏ ਅਬੋਹਰ 4 ਭਾਜਪਾ ਆਗੂਆਂ ਸਮੇਤ ਕਾਲਾਝਾੜ (ਸੰਗਰੂਰ), ਬਡਬਰ (ਬਰਨਾਲਾ), ਲਹਿਰਾਬੇਗਾ ਤੇ ਜੀਦਾ (ਬਠਿੰਡਾ) ਅਤੇ ਕੱਥੂਨੰਗਲ (ਗੁਰਦਾਸਪੁਰ) 5 ਟੌਲ ਪਲਾਜ਼ਿਆਂ; ਭੁੱਚੋ ‘ਚ ਬੈਸਟ ਪ੍ਰਾਈਸ, ਬਠਿੰਡਾ ਅਤੇ ਰੋਖਾ (ਅਜਨਾਲਾ ਅੰਮ੍ਰਿਤਸਰ) ‘ਚ ਰਿਲਾਇੰਸ ਦੇ 3 ਸ਼ਾਪਿੰਗ ਮਾਲਜ਼; ਮੋਗਾ ਅਤੇ ਛਾਜਲੀ (ਸੰਗਰੂਰ) ‘ਚ 2 ਅਡਾਨੀ ਸੈੱਲੋ ਗੋਦਾਮਾਂ; ਧਨੌਲਾ ਤੇ ਸੰਘੇੜਾ (ਬਰਨਾਲਾ), ਨਿਆਲ (ਪਟਿਆਲਾ), ਧੂਰੀ- ਦਿੜ੍ਹਬਾ- ਭਵਾਨੀਗੜ੍ਹ- ਮਲੇਰਕੋਟਲਾ- ਅਹਿਮਦਗੜ੍ਹ- ਲਹਿਰਾ- ਸੰਗਰੂਰ ਤੇ ਸੁਨਾਮ ਸਾਰੇ ਜ਼ਿਲ੍ਹਾ ਸੰਗਰੂਰ; ਰਾਮਪੁਰਾ ਤੇ ਲਹਿਰਾਬੇਗਾ (ਬਠਿੰਡਾ); ਜਲਾਲਾਬਾਦ (ਫਾਜਿਲਕਾ) ਅਤੇ ਵਲੂਰ (ਫਿਰੋਜ਼ਪੁਰ) 15 ਰਿਲਾਇੰਸ ਪੰਪਾਂ; ਧੌਲਾ ਤੇ ਭੋਤਨਾ (ਬਰਨਾਲਾ), ਕਾਤਰੋਂ (ਪਟਿਆਲਾ) 3 ਐੱਸਾਰ ਪੰਪਾਂ ਅਤੇ ਵਣਾਂਵਾਲੀ (ਮਾਨਸਾ) ਥਰਮਲ ਪਲਾਂਟ ਕੁੱਲ 29 ਕਾਰਪੋਰੇਟ ਕਾਰੋਬਾਰਾਂ ਅੱਗੇ ਦਿਨ ਰਾਤ ਪੱਕੇ ਧਰਨਿਆਂ ਦੀ ਵਿਊਂਤਬੰਦੀ ਕੀਤੀ ਗਈ।

ਆਹ ਦੇਖੋ ਕਿਸਾਨਾਂ ਨੇ ਦਿਖਾਤੀ ਆਪਣੀ ਤਾਕਤ,ਕਰਤਾ ਅੰਬਾਨੀਆਂ ਦਾ ਪੈਟਰੋਲ ਪੰਪ ਬੰਦ?ਫੇਰ ਕਹਿੰਦੇ ਅਜੇ ਤਾਂ ਸ਼ੁਰੂਆਤ ਐ!

ਇੱਥੋਂ ਜਾਰੀ ਕੀਤੇ ਗਏ ਪ੍ਰੈਸਨੋਟ ਰਾਹੀਂ ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਥੇਬੰਦੀ ਦੀ ਹਕੀਕਤਮੁਖੀ ਸਮਝ ਅਨੁਸਾਰ ਕਾਲੇ ਖੇਤੀ ਕਾਨੂੰਨਾਂ ਦਾ ਇਹ ਨਵਾਂ ਹਮਲਾ ਮੋਦੀ ਹਕੂਮਤ ਵੱਲੋਂ ਕਾਰਪੋਰੇਟਾਂ ਨੂੰ ਖੇਤੀ ਖੇਤਰ ‘ਚ ਅੰਨ੍ਹੀ ਲੁੱਟ ਮਚਾਉਣ ਦੀਆਂ ਖੁੱਲ੍ਹੀਆਂ ਛੋਟਾਂ ਦੇਣ ਦਾ ਹਮਲਾ ਹੈ। ਫਸਲਾਂ ਕੌਡੀਆਂ ਦੇ ਭਾਅ ਲੁੱਟ ਕੇ ਖੇਤੀ ਜ਼ਮੀਨਾਂ ‘ਤੇ ਉਹਨਾਂ ਦੇ ਕਬਜ਼ੇ ਕਰਾਉਣ ਦਾ ਹਮਲਾ ਹੈ।ਮੋਦੀ ਭਾਜਪਾ ਸਰਕਾਰ ਮੁਲਕ ਦੇ ਸਾਰੇ ਮਾਲ ਖਜ਼ਾਨੇ ਬਹੁਕੌਮੀ ਕੰਪਨੀਆਂ ਤੇ ਉਨ੍ਹਾਂ ਦੇ ਦੇਸੀ ਦਲਾਲਾਂ ਅੰਬਾਨੀ ਅਡਾਨੀ ਵਰਗੇ ਕਾਰਪੋਰੇਟ ਕਾਰੋਬਾਰੀਆਂ ਨੂੰ ਸੰਭਾਲਣ ‘ਤੇ ਤੁਲੀ ਹੋਈ ਹੈ। ਇਸ ਲਈ ਜਿੱਥੇ ਇੱਕ ਪਾਸੇ ਭਾਜਪਾ ਆਗੂਆਂ ਨੂੰ ਘੇਰ ਕੇ ਲੋਕ ਰੋਹ ਦਾ ਸੇਕ ਚਾੜ੍ਹਨਾ ਜ਼ਰੂਰੀ ਹੈ ਉੱਥੇ ਨਾਲ ਹੀ ਕਾਰਪੋਰੇਟ ਘਰਾਣਿਆਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਹੁਣ ਉਨ੍ਹਾਂ ਦੇ ਲੋਟੂ ਕਾਰੋਬਾਰ ਵੀ ਲੋਕ ਰੋਹ ਦੇ ਨਿਸ਼ਾਨੇ ‘ਤੇ ਆਉਣਗੇ।

🔴 LIVE 🔴 ਕਿਸਾਨਾਂ ਨੇ ਅੰਬਾਨੀ ਤੇ ਅਡਾਨੀ ਦੇ ਰਿਲਾਇੰਸ,ਜੀਓ ਦਾ ਕਰਤਾ ਬਾਈਕਾਟ! ਸਿੰਘਾਂ ਨੇ ਘੇਰ ਲਏ ਬਾਦਲ!

ਲੋਕ ਨਾ- ਸਿਰਫ ਆਪਣੇ ਖੇਤਾਂ ਤੇ ਫ਼ਸਲਾਂ ਨੂੰ ਹੜੱਪਣ ਦੇ ਲੁਟੇਰੇ ਕਾਰਪੋਰੇਟੀ ਮਨਸੂਬਿਆਂ ਨੂੰ ਚੁਣੌਤੀ ਦੇਣਗੇ ਸਗੋਂ ਉਨ੍ਹਾਂ ਦੇ ਚੱਲ ਰਹੇ ਲੁਟੇਰੇ ਕਾਰੋਬਾਰਾਂ ਨੂੰ ਵੀ ਨੱਥ ਪਾਉਣ ਲਈ ਅੱਗੇ ਆਉਣਗੇ। ਇਨ੍ਹਾਂ ਕਾਰੋਬਾਰਾਂ ਦਾ ਘਿਰਾਓ ਜਿੱਥੇ ਲੋਟੂ ਕਾਨੂੰਨਾਂ ਨੂੰ ਰੱਦ ਕਰਨ ਲਈ ਦਬਾਅ ਬਣਾਵੇਗਾ, ਉੱਥੇ ਇਸ ਲੁੱਟ ਨੂੰ ਬਰਦਾਸ਼ਤ ਨਾ ਕਰਨ ਦਾ ਲੋਕਾਂ ਦਾ ਐਲਾਨ ਵੀ ਬਣੇਗਾ। ਪ੍ਰੈਸਨੋਟ ਅਨੁਸਾਰ ਪੰਜਾਬ ਅੰਦਰ ਅਡਾਨੀ ਗਰੁੱਪ ਨੇ ਅਨਾਜ ਖਰੀਦ ਕੇ ਸਟੋਰ ਕਰਨ ਲਈ ਵੱਡੇ ਗ਼ੁਦਾਮ ਉਸਾਰੇ ਹੋਏ ਹਨ। ਕਾਨੂੰਨ ਪਾਸ ਹੁੰਦਿਆਂ ਹੀ ਇਨ੍ਹਾਂ ਨੂੰ ਹੋਰ ਫੈਲਾਉਣ ਦੇ ਕਦਮ ਲੈਣੇ ਵੀ ਸ਼ੁਰੂ ਕਰ ਦਿੱਤੇ ਹਨ। ਇੱਥੇ ਸਾਡੀਆਂ ਫਸਲਾਂ ਨੂੰ ਦਿਨ ਦਿਹਾੜੇ ਲੁੱਟ ਕੇ ਰੱਖਿਆ ਜਾਣਾ ਹੈ। ਇੱਥੇ ਰੱਖਿਆ ਅਨਾਜ ਜਨਤਕ ਵੰਡ ਪ੍ਰਣਾਲੀ ਰਾਹੀਂ ਗਰੀਬਾਂ ਨੂੰ ਵੰਡਣ ਦੀ ਥਾਂ ਵੱਡੇ ਮੁਨਾਫਿਆਂ ਖਾਤਰ ਦੇਸ਼ਾਂ ਵਿਦੇਸ਼ਾਂ ਨੂੰ ਪਹੁੰਚਾਇਆ ਜਾਣਾ ਹੈ।

ਕਰੋਨਾ ਨਾਲ ਲੜਨ ਲਈ ਦੁਨੀਆਂ ਦੇ ਸਾਰੇ ਲੋਕਾਂ ਨੂੰ ਹੋਣਾ ਪਵੇਗਾ ਇਕੱਠੇ!

ਇਨ੍ਹਾਂ ਵੱਡੇ ਪ੍ਰਾਈਵੇਟ ਗੋਦਾਮਾਂ ਦੇ ਘਿਰਾਓ ਰਾਹੀਂ ਇਹ ਸੰਦੇਸ਼ ਦਿੱਤਾ ਜਾਵੇਗਾ ਕਿ ਪੰਜਾਬ ਅੰਦਰ ਖੇਤੀ ਖੇਤਰ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਇਉਂ ਹੜੱਪਣ ਨਹੀਂ ਦਿੱਤਾ ਜਾਵੇਗਾ। ਇਨ੍ਹਾਂ ਘਿਰਾਓ ਐਕਸ਼ਨਾਂ ‘ਚ ਸ਼ਾਮਲ ਹੋ ਕੇ ਖੇਤ ਮਜ਼ਦੂਰ ਤੇ ਹੋਰ ਗਰੀਬ ਪਰਿਵਾਰ ਵੀ ਇਸ ਅਨਾਜ ‘ਤੇ ਆਪਣਾ ਅਸਲ ਅਧਿਕਾਰ ਜਤਾਉਣਗੇ। ਇਉਂ ਹੀ ਮੋਦੀ ਹਕੂਮਤ ਦੇ ਦੂਸਰੇ ਜੋਟੀਦਾਰ ਅੰਬਾਨੀ ਤੇ ਐੱਸਾਰ ਦੇ ਲੁਟੇਰੇ ਕਾਰੋਬਾਰਾਂ ਜਿਵੇਂ ਸ਼ਾਪਿੰਗ ਮਾਲਾਂ ਤੇ ਪੈਟਰੋਲ ਪੰਪਾਂ ਬਗੈਰਾ ਦੇ ਘਿਰਾਓ ਰਾਹੀਂ ਸੁਣਵਾਈ ਕੀਤੀ ਜਾਵੇਗੀ ਕਿ ਉਹ ਸੂਬੇ ਅੰਦਰ ਲੁੱਟ ਦੇ ਪੰਜਿਆਂ ਨੂੰ ਹੋਰ ਫੈਲਾਉਣ ਤੋਂ ਬਾਜ਼ ਆਉਣ। ਇਸ ਤੋਂ ਬਿਨਾਂ ਵੀ ਸੂਬੇ ਅੰਦਰ ਲੁੱਟ ਦੇ ਕੇਂਦਰ ਬਣ ਕੇ ਉੱਭਰੇ ਹੋਏ ਵੱਡੀ ਪੂੰਜੀ ਦੇ ਕਾਰੋਬਾਰਾਂ ਜਿਵੇਂ ਟੋਲ ਪਲਾਜ਼ਿਆਂ ,ਬਹੁਕੌਮੀ ਕੰਪਨੀਆਂ ਦੇ ਸ਼ਾਪਿੰਗ ਮਾਲਾਂ ਜਿਵੇਂ ਵਾਲ ਮਾਰਟ ਦੇ ਬੈਸਟ ਪ੍ਰਾਈਸ ਵਗੈਰਾ ਦੇ ਕਾਰੋਬਾਰਾਂ ਦੇ ਘਿਰਾਓ ਐਕਸ਼ਨਾਂ ਰਾਹੀਂ ਸੰਘਰਸ਼ ਨੂੰ ਹੋਰ ਉਚੇਰੇ ਪੜਾਅ ‘ਤੇ ਲਿਜਾਇਆ ਜਾਵੇਗਾ।

ਆਹ ਚੱਕੋ ! ਨਵਜੋਤ ਬਣੂ ਕਾਂਗਰਸ ਦਾ ਮੁੱਖ ਮੰਤਰੀ ? ਹਾਈਕਮਾਂਡ ‘ਤੇ ਦਿੱਤੀ ਸਿੱਧੂ ਨੂੰ ਥਾਪੀ !

ਇਸੇ ਤਰ੍ਹਾਂ ਸਰਕਾਰੀ ਥਰਮਲਾਂ ਦਾ ਭੋਗ ਪਾ ਕੇ ਸਮੁੱਚਾ ਬਿਜਲੀ ਕਾਰੋਬਾਰ ਵੀ ਕਾਰਪੋਰੇਟਾਂ ਹਵਾਲੇ ਕਰਨ ਵਿਰੁੱਧ ਪ੍ਰਾਈਵੇਟ ਥਰਮਲ ਦਾ ਘਿਰਾਓ ਵੀ ਕੀਤਾ ਜਾ ਰਿਹਾ ਹੈ। 1972 ‘ਚ ਕਾਂਗਰਸ ਹਕੂਮਤ ਵੱਲੋਂ ਰਚਾਏ ਗਏ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਇਸ ਪੱਕੇ ਮੋਰਚੇ ਦੌਰਾਨ ਹੀ ਭੇਂਟ ਕੀਤੀ ਜਾਵੇਗੀ। ਸਮੂਹ ਜਿਲ੍ਹਾ ਮੀਟਿੰਗਾਂ ਵੱਲੋਂ ਲੋਕਾਂ ਨੂੰ ਵਧ ਚੜ੍ਹ ਕੇ ਇਨ੍ਹਾਂ ਪੱਕੇ ਮੋਰਚਿਆਂ ‘ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਹਰ ਥਾਂ ਇਹ ਫੈਸਲਾ ਵੀ ਕੀਤਾ ਗਿਆ ਕਿ ਇਨ੍ਹਾਂ ਧਰਨਿਆਂ ਨੂੰ ਸ਼ਾਂਤਮਈ ਰੱਖਣ ਲਈ ਹਰ ਪੱਖੋਂ ਜ਼ਬਤ ਦੀ ਪਾਲਣਾ ਕੀਤੀ ਜਾਵੇਗੀ। ਸ਼ਰਾਰਤੀ ਅਨਸਰਾਂ ਨੂੰ ਕਾਬੂ ‘ਚ ਰੱਖਣ ਲਈ ਪੂਰੀ ਚੌਕਸੀ ਬਣਾ ਕੇ ਰੱਖੀ ਜਾਵੇਗੀ। ਹਰ ਤਰ੍ਹਾਂ ਦੀ ਨਿਗਰਾਨੀ ਅਤੇ ਬਾਕਾਇਦਾ ਪਹਿਰੇਦਾਰੀ ਰਾਹੀਂ ਅਨੁਸ਼ਾਸਨ ਯਕੀਨੀ ਬਣਾਇਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button