Breaking NewsD5 specialNewsPress ReleasePunjabTop News

‘ਭਾਜਪਾ ਵੱਲੋਂ ਤੋੜ ਮਰੋੜ ਕੇ ਲਿਖੇ ਸਿੱਖ ਇਤਿਹਾਸ ਵਿਰੁਧ ਵਿਸ਼ਵ ਭਰ ਦੇ ਸਿੱਖਾਂ ਨੂੰ ਲਾਮਬੰਦ ਹੋਣ ਦਾ ਹੋਕਾ’

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਵਿਦਵਾਨਾਂ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਸਾਲ 14 ਦਸੰਬਰ ਨੂੰ ਕਾਂਸ਼ੀ ਵਿਖੇ ਵਿਸ਼ਵਨਾਥ ਕੋਰੀਡੋਰ ਦਾ ਉਦਘਾਟਨ ਕਰਨ ਸਮੇਂ ਇੱਕ ਕਿਤਾਬਚਾ (ਬੁਕਲੈਟ) ‘ਸ੍ਰੀ ਕਾਂਸ਼ੀ ਵਿਸ਼ਵਨਾਥ ਧਾਮ ਕਾ ਗੌਰਵਸ਼ਾਲੀ ਇਤਿਹਾਸ’ ਰਿਲੀਜ਼ ਕੀਤਾ ਗਿਆ। ਜਿਸ ਵਿੱਚ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਤੇ ਇਸ ਦੀ ਚਾਰੇ ਪਾਸਿਉਂ ਨਿੰਦਾ ਹੋ ਰਹੀ ਹੈ ਤੇ ਇਸ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਵੱਲੋਂ ਅਜੇ ਤੀਕ ਇਸ ‘ਤੇ ਕੋਈ ਪ੍ਰਤੀਕਰਮ ਨਹੀਂ ਆਇਆ। ਪ੍ਰੈਸ ਨੂੰ ਜਾਰੀ ਬਿਆਨ ਵਿਚ ਪੰਜਾਬੀ ਕਾਲਮਨਵੀਸ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਦੱਸਿਆ ਹੈ ਕਿ ਇਹ ਪੁਸਤਕ ਉਤਰ ਪ੍ਰਦੇਸ਼ ਦੇ ਸੂਚਨਾ ਤੇ ਪਬਲਿਕ ਰੀਲੇਸ਼ਨ ਵਿਭਾਗ ਵੱਲੋਂ ਛਪਵਾਈ ਗਈ ਹੈ।

Khabran Da Sira : CM ਚੰਨੀ ‘ਤੇ ਮਾਮਲਾ ਦਰਜ, ਦੀਪ ਸਿੱਧੂ ਮਾਮਲੇ ‘ਚ ਨਵਾਂ ਮੋੜ, ਢੱਡਰੀਆਂ ਵਾਲਾ ਦਾ ਬਿਆਨ

ਇਸ ਪੁਸਤਕ ਵਿੱਚ ਲਿਖਿਆ ਗਿਆ ਹੈ ਕਿ ਕਾਂਸ਼ੀ ਸ਼ਹਿਰ ਜੋ ਬੋਧੀਆਂ ਅਤੇ ਜੈਨੀਆਂ ਦੀ ਖਿੱਚ ਦਾ ਕੇਂਦਰ ਰਿਹਾ ਹੈ ਤੇ ਸਿੱਖਾਂ ਦਾ ਵੀ ਕੇਂਦਰ ਸੀ। ਇਸ ਵਿੱਚ ਅੱਗੇ ਇਹ ਲਿਖਿਆ ਹੋਇਆ ਹੈ ਸਿੱਖ ਧਰਮ ਦੀ ਸਥਾਪਨਾ ਸਨਾਤਨ ਧਰਮ ਨੂੰ ਮੁਗਲਾਂ ਤੋਂ ਬਚਾਉਣ ਲਈ ਹੋਈ ਹੈ। ਇਸ ਕਿਤਾਬਚੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਖਾਲਸਾ ਪੰਥ ਦੀ ਸਾਜਨਾ ਲਈ ਚੁਣੇ ਗਏ ਪੰਜ ਪਿਆਰਿਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਪਹਿਲਾਂ ਕਾਂਸ਼ੀ ਭੇਜਿਆ ਤਾਂ ਜੋ ਉਹ ਸਨਾਤਨ ਧਰਮ ਬਾਰੇ ਪੂਰਾ ਗਿਆਨ ਪ੍ਰਾਪਤ ਕਰ ਸਕਣ ਤੇ ਇਸ ਦੀ ਰੱਖਿਆ ਲਈ ਤਿਆਰ ਹੋ ਸਕਣ। ਅਖੀਰ ਵਿੱਚ ਇਹ ਲਿਖਿਆ ਹੈ ਕਿ ਇਸ ਧਾਰਮਿਕ ਸਿੱਖਿਆ ਕਰਕੇ ਪੰਜ ਪਿਆਰਿਆਂ ਦਾ ਕਾਂਸ਼ੀ ਨਾਲ ਗੂੜ੍ਹਾ ਸੰਬੰਧ ਰਿਹਾ।

ਸਵੇਰੇ ਹੀ ਉਗਰਾਹਾਂ ਨੇ ਕੀਤਾ ਵੱਡਾ ਐਲਾਨ, ਚੋਣਾਂ ਤੋਂ ਪਹਿਲਾਂ ਸਰਕਾਰਾਂ ਨੂੰ ਝਟਕਾ, ਰਾਜੇਵਾਲ ਵੀ ਹੈਰਾਨ!

ਇਸ ਦੀ ਸਿੱਖ ਬੁਧੀਜੀਵੀਆਂ ਵੱਲੋਂ ਸਖ਼ਤ ਆਲੋਚਨਾ ਹੋ ਰਹੀ ਹੈ।ਸਾਬਕਾ ਆਈ ਏ ਐਸ ਸ. ਗੁਰਤੇਜ ਸਿੰਘ ਅਨੁਸਾਰ ਸਿੱਖ ਧਰਮ ਮੁਗਲਾਂ ਤੋਂ ਹਿੰਦੂਆਂ ਦੀ ਰੱਖਿਆ ਕਰਨ ਲਈ ਨਹੀਂ ਸੀ ਬਣਾਇਆ ਗਿਆ। ਇਹ ਵਿਸ਼ਵਵਿਆਪੀ ਧਰਮ ਹੈ ੁਜੋ ਹਰ ਤਰ੍ਹਾਂ ਦੇ ਜ਼ੁਲਮ ਖਿਲਾਫ ਹੈ ਭਾਵੇਂ ਉਹ ਹਿੰਦੂਆਂ ਦੁਆਰਾ ਹੋਵੇ ਜਾਂ ਮੁਗਲਾਂ ਦੁਆਰਾ। ਸਿੱਖ ਧਰਮ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ ਉਹ ਭਾਵੇਂ ਕਿਸੇ ਵੀ ਧਰਮ ਵੱਲੋਂ ਹੋਵੇ। ਉਨ੍ਹਾਂ ਅਨੁਸਾਰ ਸਿੱਖ ਇਤਿਹਾਸ ਵਿੱਚ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਮਿਲਦਾ ਕਿ ਪੰਜ ਪਿਆਰਿਆਂ ਨੂੰ ਸਨਾਤਨ ਧਰਮ ਦਾ ਗਿਆਨ ਪ੍ਰਾਪਤ ਕਰਨ ਲਈ ਕਾਂਸ਼ੀ ਭੇਜਿਆ ਗਿਆ।

ਪ੍ਰਕਾਸ਼ ਸਿੰਘ ਬਾਦਲ ਨੇ ਭਖਾਈ ਸਿਆਸਤ, ਦੀਪ ਸਿੱਧੂ ਮਾਮਲਾ, ਖੁੱਲ੍ਹੇ ਵੱਡੇ ਭੇਤ ਕਿਸਾਨਾਂ ਦਾ ਐਲਾਨ, ਸੱਦੀ ਮੀਟਿੰਗ

ਪੰਜ ਪਿਆਰਿਆਂ ਦੀ ਚੋਣ 80 ਹਜ਼ਾਰ ਦੀ ਸੰਗਤ ਵਿੱਚੋਂ ਕੀਤੀ ਗਈ। ਉਨ੍ਹਾਂ ਅਨੁਸਾਰ ਗੁਰੂ ਨਾਨਕ ਜੀ ਨੇ ਹਿੰਦੂ ਧਰਮ ਨੂੰ ਉਸ ਸਮੇਂ ਰੱਦ ਕਰ ਦਿੱਤਾ ਜਦ ਉਨ੍ਹਾਂ ਨੂੰ 10 ਸਾਲ ਦੀ ਉਮਰ ਵਿੱਚ ਜਨੇਊ ਪਹਿਨਣ ਤੋਂ ਨਾਂਹ ਕਰ ਦਿਤੀ। ਗੁਰੂ ਨਾਨਕ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਡਾ. ਧਰਮ ਸਿੰਘ ਅਨੁਸਾਰ ਇਹ ਪਹਿਲੀ ਵਾਰ ਨਹੀਂ ਹੋਇਆ, ਪਹਿਲਾ ਵੀ ਸੰਘ ਪ੍ਰਵਾਰ ਵੱਲੋਂ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹੀ ਵਿਸਥਾਰ ਕਿਹਾ ਜਾਂਦਾ ਰਿਹਾ ਹੈ ਪਰ ਹੁਣ ਤਾਂ ਬਹੁਤ ਹੀ ਗਲਤ ਬਿਆਨ ਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਅਨੁਸਾਰ ਸਿੱਖ ਧਰਮ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਹੈ ਨਾ ਕਿ ਸਨਾਤਨ ਧਰਮ ਦੀ ਸੁਰੱਖਿਆ ਲਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button