Breaking NewsD5 specialIndiaNewsPoliticsPunjab

ਭਾਜਪਾ ਵੀ ਢੀਂਡਸਿਆਂ ਨੂੰ ਬਚਾ ਨੀ ਸਕਦੀ! ਕਰੋੜਾਂ ਦਾ ਘਪਲਾ, ਖਾ ਗਏ ਗੋਲਕਾਂ! ਪ੍ਰਸ਼ਾਦ ਦੇ ਨਾਮ ‘ਤੇ ਵੇਚਿਆ ਕੜਾਹ

ਸੰਗਰੂਰ : ਬਾਦਲਾਂ ਤੋਂ ਵੱਖ ਹੋਏ ਢੀਂਡਸਾ ਪਿਓ-ਪੁੱਤ ਲਈ ਮੁਸ਼ਕਿਲਾਂ ਘੱਟਦੀਆਂ ਨਜ਼ਰ ਨਹੀਂ ਆ ਰਹੀਆਂ। ਗੁਰਦੁਆਰਾ ਮਸਤੂਆਣਾ ਸਾਹਿਬ ਦੇ ਟਰੱਸਟ ਨੂੰ ਢੀਂਡਸਾ ਪਰਿਵਾਰ ਤੋਂ ਮੁਕਤ ਕਰਵਾਉਣ ਲਈ ਅੰਦੋਲਨ ਵਿੱਢਿਆ ਜਾ ਰਿਹਾ ਹੈ। ਜਿਸ ਦੀ ਅਗਵਾਈ ਪਰਸ਼ੋਤਮ ਸਿੰਘ ਫੱਗੂਵਾਲਾ ਕਰ ਰਹੇ ਹਨ। ਸੰਗਰੂਰ ‘ਚ ਸਿੱਖ ਆਗੂਆਂ ਨੇ ਇਕੱਠੇ ਹੋ ਕੇ ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਸ਼੍ਰੋਮਣੀ ਕਮੇਟੀ ‘ਤੇ ਦੋਗਲੀ ਨੀਤੀ ਅਪਨਾਉਣ ਦੇ ਇਲਜ਼ਾਮ ਲਗਾਏ ਹਨ।

ਭਾਜਪਾ ਵੀ ਢੀਂਡਸਿਆਂ ਨੂੰ ਬਚਾ ਨੀ ਸਕਦੀ! ਕਰੋੜਾਂ ਦਾ ਘਪਲਾ, ਖਾ ਗਏ ਗੋਲਕਾਂ! ਪ੍ਰਸ਼ਾਦ ਦੇ ਨਾਮ ‘ਤੇ ਵੇਚਿਆ ਕੜਾਹ

ਸਿੱਖ ਆਗੂਆਂ ਨੇ ਮੰਗ ਕੀਤੀ ਕਿ ਢੀਂਡਸਾ ਪਰਿਵਾਰ ਦਾ ਇਸ ਟਰੱਸਟ ‘ਤੇ ਕਰੀਬ 40 ਸਾਲ ਤੋਂ ਕਬਜ਼ਾ ਹੈ। ਲਿਹਾਜ਼ਾ ਟਰੱਸਟ ਨੂੰ ਆਜ਼ਾਦ ਕਰਵਾਇਆ ਜਾਵੇ। ਆਗੂਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਮੁਲਾਕਾਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 11 ਸਾਲ ਪਹਿਲਾਂ ਜਾਰੀ ਕੀਤੇ ਹੁਕਮਨਾਮੇ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ। ਜਿਸ ‘ਚ ਮਸਤੂਆਣਾ ਸਾਹਿਬ ‘ਚ ਬਣੀ ਦਰਬਾਰ ਸਾਹਿਬ ਦੀ ਨਕਲ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ।

ਦੇਖਲੋ ਭਾਰਤ ਦੇ ਰਾਜਨੀਤੀ ਦੇ ਹਾਲ, ਡਾਕੂ ਵੀ ਬਣ ਰਹੇ ਨੇ ਮੰਤਰੀ

ਓਧਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਸ ਮਸਲੇ ‘ਤੇ ਜਲਦ ਹੀ ਵਿਚਾਰ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੂੰ ਲੰਮੇ ਹੱਥੀਂ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਹੈ।ਗੁਰਦੁਆਰਾ ਮਸਤੂਆਣਾ ਸਾਹਿਬ ਨਾਲ ਜੁੜਿਆ ਵਿਵਾਦ ਕੋਈ ਨਵਾਂ ਨਹੀਂ। ਪਿਛਲੇ ਕਰੀਬ 11 ਸਾਲ ਤੋਂ ਲਗਾਤਾਰ ਪੁਰਸ਼ੋਤਮ ਸਿੰਘ ਫੱਗੂਵਾਲਾ ਇਸ ਮਸਲੇ ‘ਤੇ ਅਕਾਲੀ ਦਲ ਨੂੰ ਘੇਰਦੇ ਆਏ ਹਨ।

ਪਰ ਜਦੋਂ ਹੁਣ ਢੀਂਡਸਾ ਨੇ ਬਾਦਲਾਂ ਦੇ ਪੋਤੜੇ ਫਰੋਲੇ ਤਾਂ ਸ਼੍ਰੋਮਣੀ ਕਮੇਟੀ ਵੀ ਢੀਂਡਸਿਆਂ ਨੂੰ ਘੇਰਨ ਲਈ ਕੁੰਭਕਰਨੀ ਨੀਂਦ ਤੋਂ ਜਾਗ ਉੱਠੀ। ਹੁਣ ਗੱਲ ਕਾਰਵਾਈ ਦੀ ਕਰਦੇ ਹਨ ਕਾਰਵਾਈ ਹੋਣੀ ਵੀ ਚਾਹੀਦੀ ਹੈ ਪਰ ਸਵਾਲ ਇਹ ਕਿ ਮਸਲੇ ਨੂੰ ਲਟਕਾਇਆ ਕਿਉਂ ਗਿਆ। ਕਿਉਂ ਗੁਰਦੁਆਰੇ ਨੂੰ ਸਿਆਸੀ ਅਖਾੜਾ ਬਣਾ ਕੇ ਰੋਟੀਆਂ ਸੇਕੀਆਂ ਗਈਆਂ ਤੇ ਹੁਣ ਜਦੋਂ ਬਾਦਲਾਂ ਨਾਲ ਕਲੇਸ਼ ਪਿਆ ਤਾਂ ਢੀਂਡਸਿਆਂ ਨੂੰ ਘੇਰਨਾ ਯਾਦ ਆਇਆ ਤੇ ਯਾਦ ਆਈ ਸ੍ਰੀ ਦਰਬਾਰ ਸਾਹਿਬ ਦੀ ਉਹ ਨਕਲ। ਜਿਸ ਦਾ ਵਿਵਾਦ ਅੱਜ ਵੀ ਜਿਉਂ ਦਾ ਤਿਉਂ ਬਣਿਆ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button