Breaking NewsD5 specialIndiaNewsSports

ਧੋਨੀ ਦੇ ਨਾਲ ਖੇਡਿਆ ਸੀ ਵਰਲਡ ਕੱਪ, ਹੁਣ CSK ਨੇ ਕਰੋੜਾਂ ‘ਚ ਖਰੀਦਿਆ

7 ਸਾਲ ਪਹਿਲਾਂ ਟੀਮ ਇੰਡੀਆ ਲਈ ਇੰਟਰਨੈਸ਼ਨਲ ਕ੍ਰਿਕਟ ਖੇਡਣ ਵਾਲੇ ਪੀਊਸ਼ ਚਾਵਲਾ ਨੂੰ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਸ ਟੀਮ ਨੇ IPL ਨਿਲਾਮੀ ਵਿੱਚ ਖਰੀਦਿਆ ਹੈ। ਪੀਊਸ਼ ਚਾਵਲਾ 2011 ਵਰਲਡ ਕੱਪ ਟੀਮ ਦਾ ਵੀ ਹਿੱਸਾ ਸਨ। ਪੀਊਸ਼ ਚਾਵਲਾ ਨੂੰ ਇਸ ਸੀਜ਼ਨ ‘ਚ ਧੋਨੀ ਨੇ ਆਪਣੀ ਟੀਮ ‘ਚ ਸ਼ਾਮਿਲ ਕੀਤਾ ਹੈ।

ਇੰਡੀਅਨ ਪ੍ਰੀਮੀਅਰ ਲੀਗ ਦੀ ਨਿਲਾਮੀ ‘ਚ ਭਾਰਤੀ ਖਿਡਾਰੀਆਂ ‘ਚ ਸਭ ਤੋਂ ਉੱਚੀ ਬੋਲੀ ਪਾਉਣ ਵਾਲੇ ਲੀਗ ਸਪੀਨਰ ਪੀਊਸ਼ ਚਾਵਲਾ ਨੇ ਕਿਹਾ CSK ਤੋਂ ਬਿਹਤਰ ਕੋਈ ਟੀਮ ਅਤੇ ਮਹਿੰਦਰ ਸਿੰਘ ਧੋਨੀ ਤੋਂ ਬਿਹਤਰ ਕੋਈ ਕਪਤਾਨ ਨਹੀਂ ਹੋ ਸਕਦਾ। ਚੇਨਈ ਸੁਪਰ ਕਿੰਗਸ ਨੇ ਚਾਵਲਾ ਲਈ 6.75 ਕਰੋੜ ਰੁਪਏ ਦੀ ਬੋਲੀ ਲਗਾਈ।

ਸਿੱਖ ਇਤਿਹਾਸ ਤੋਂ ਵਾਂਝੀ SGPC ! MLA ਨੇ SGPC ‘ਤੇ ਲਾਏ ਇਲਜ਼ਾਮ, ਪੁਰੀ ‘ਚ ਢਾਹੇ ਮੱਠਾਂ ‘ਤੇ ਲਿਆ ਵੱਡਾ ਫ਼ੈਸਲਾ

ਚਾਵਲਾ ਲੰਬੇ ਸਮੇਂ ਤੋਂ ਕੋਲਕਾਤਾ ਨਾਈਟ ਰਾਈਡਰਸ ਦੀ ਟੀਮ ‘ਚ ਸਨ ਪਰ ਪਿਛਲੇ ਮਹੀਨੇ ਫਰੈਂਚਾਇਜ਼ੀ ਨੇ ਉਨ੍ਹਾਂ ਨੂੰ ਰਿਲੀਜ਼ ਕਰ ਦਿੱਤਾ ਸੀ। ਚਾਵਲਾ ਨੇ ਆਪਣੇ ਪਿੰਡ ਮੁਰਾਦਾਬਾਦ ਤੋਂ ਕਿਹਾ ਇੱਕ ਖਿਡਾਰੀ ਦੇ ਤੌਰ ‘ਤੇ ਤੁਸੀ ਹਮੇਸ਼ਾ ਇੱਕ ਚੰਗੀ ਟੀਮ ਦੇ ਨਾਲ ਰਹਿਣਾ ਚਾਹੁੰਦੇ ਹੋ, ਇੱਕ ਚੰਗੇ ਕਪਤਾਨ ਦੇ ਅਗਵਾਈ ‘ਚ ਖੇਡਣਾ ਚਾਹੁੰਦੇ ਹੋ।

ਧੋਨੀ ਦੇ ਨਾਲ ਖੇਡਿਆ ਸੀ ਵਰਲਡ ਕੱਪ, ਹੁਣ CSK ਨੇ ਕਰੋੜਾਂ ‘ਚ ਖਰੀਦਿਆ
ਇਸ ਲੀਗ ਸਪੀਨਰ ਨੇ ਕਿਹਾ, ਇਸ ਮਾਮਲੇ ਵਿੱਚ ਤੁਹਾਡੇ ਕੋਲ ਚੇਨਈ ਤੋਂ ਬਿਹਤਰ ਟੀਮ ਅਤੇ ਧੋਨੀ ਤੋਂ ਬਿਹਤਰ ਕਪਤਾਨ ਨਹੀਂ ਹੋ ਸਕਦਾ। ਮੈਂ ਇਸ ਤੋਂ ਜ਼ਿਆਦਾ ਨਹੀਂ ਸੋਚ ਸਕਦਾ ਸੀ। ਚਾਵਲਾ 2007 ‘ਚ ਟੀ – 20 ਵਰਲਡ ਕੱਪ ਅਤੇ 2011 ‘ਚ ਵਨਡੇ ਵਰਲਡ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ। ਉਨ੍ਹਾਂ ਨੇ ਭਾਰਤ ਲਈ ਤਿੰਨ ਟੈਸਟ 25 ਵਨਡੇ ਅਤੇ 7 ਟੀ – 20 ਖੇਡੇ ਹਨ।

ਅਕਾਲੀ ਦਲ ‘ਚ ਲੜਾਈ ਕੁਰਸੀ ਦੀ! ਬਗ਼ਾਵਤ ਹੋਈ ਹੋਰ ਤੇਜ਼, ਲੋਕਾਂ ਦੀਆਂ ਜੇਬਾਂ ਹੋਣਗੀਆਂ ਖ਼ਾਲੀ

ਧੋਨੀ ਦੇ ਨਾਲ ਖੇਡਿਆ ਸੀ ਵਰਲਡ ਕੱਪ ਹੁਣ CSK ਨੇ ਕਰੋੜਾਂ ‘ਚ ਖਰੀਦਿਆ
ਚਾਵਲਾ ਨੇ ਦਸੰਬਰ 2012 ‘ਚ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡਿਆ ਸੀ। ਚੇਨਈ ਦੀ ਟੀਮ ‘ਚ ਹਰਭਜਨ ਸਿੰਘ , ਇਮਰਾਨ ਤਾਹਿਰ ਅਤੇ ਰਵਿੰਦਰ ਜਡੇਜਾ ਜਿਹੇ ਸਪਿਨਰਾਂ ਦੀ ਹਾਜ਼ਰੀ ‘ਚ ਚਾਵਲਾ ਨੂੰ ਅੰਤਿਮ 11 ‘ਚ ਜਗ੍ਹਾ ਬਣਾਉਣ ਲਈ ਸੰਘਰਸ਼ ਕਰਨਾ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button