PunjabTop News

ਭਰੋਸਗੀ ਮਤੇ ‘ਤੇ ਰਿਜ਼ਲਟ ‘ਚ ਤਬਦੀਲੀ, ਦਰੁਸਤ ਕੀਤਾ ਗਿਆ ਵਿਧਾਨ ਸਭਾ ਦਾ ਰਿਕਾਰਡ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ਕੀਤੇ ਵਿਸ਼ਵਾਸ ਮਤੇ ਉਤੇ ਵੋਟਿੰਗ ਦੇ ਮਾਮਲੇ ਵਿਚ ਵਿਧਾਨ ਸਭਾ ਵਿਚ ਰਿਕਾਰਡ ਦਰੁੱਸਤ ਕਰ ਲਿਆ ਗਿਆ ਹੈ। ਵੋਟਿੰਗ ਦੌਰਾਨ 91 ਦੀ ਥਾਂ 93 ਵੋਟਾਂ ਮੰਨਿਆਂ ਗਈਆ ਸੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਐਲਾਨ ਕੀਤਾ ਸੀ ਕਿ ਕੁੱਲ 93 ਵਿਧਾਇਕ ਵੋਟਿੰਗ ਵੇਲੇ ਹਾਜ਼ਰ ਸਨ ਜਿਨ੍ਹਾਂ ਸਭ ਨੇ ਮਤੇ ਦੇ ਹੱਕ ਵਿਚ ਵੋਟਾਂ ਪਾਈਆਂ ਹਨ।

Ferozepur Jail News : Gangster ਦਾ ਕਾਰਨਾਮਾ, ਸੁਪਰਡੈਂਟ ਦੇ ਮਾਰੀ ਇੱਟ, ਮਾਹੌਲ ਹੋਇਆ ਗਰਮ| D5 Channel Punjabi

ਇਸ ‘ਤੇ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਬਸਪਾ ਦੇ ਵਿਧਾਇਕ ਡਾ. ਨਛੱਤਰਪਾਲ ਨੇ ਲਿਖਤੀ ਬੇਨਤੀ ਕਰ ਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਚਿੱਠੀ ਲਿੱਖ ਕੇ ਇਸ ਰਿਕਾਰਡ ਨੂੰ ਦਰੁਸਤ ਕਰ ਦੀ ਗੱਲ ਕਹਿ ਸੀ। ਉਨ੍ਹਾਂ ਨੇ ਚਿੱਠੀ ‘ਚ ਸਾਫ਼ ਸ਼ਬਦਾਂ ‘ਚ ਕਿਹਾ ਸੀ ਕਿ , ਉਨ੍ਹਾਂ ਨੇ ਮਤੇ ਦੇ ਹੱਕ ਵਿਚ ਵੋਟਾਂ ਨਹੀਂ ਪਾਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button