Breaking NewsD5 specialIndiaNewsPunjab

BSF ਦੀ ਵੱਡੀ ਕਾਰਵਾਈ, ਪੰਜਾਬ ਬਾਰਡਰ ‘ਤੇ 5 ਪਾਕਿਸਤਾਨੀ ਘੁਸਪੈਠੀਆਂ ਨੂੰ ਕੀਤਾ ਢੇਰ

ਤਰਨਤਾਰਨ : ਬਾਰਡਰ ਸਕਿਓਰਿਟੀ ਫੋਰਸ (ਬੀਐਸਐਫ) ਨੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਪੰਜ ਘੁਸਪੈਠੀਆਂ ਨੂੰ ਮਾਰ ਗਿਰਾਇਆ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦੇ ਹੋਏ ਬੀ.ਐਸ.ਐਫ.ਦੇ 3 ਸੀਨੀਅਰ ਆਧਿਕਾਰੀਆਂ ਨੇ ਦੱਸਿਆ ਕਿ ਬੀ.ਐਸ.ਐਫ. ਦੇ ਜਵਾਨ ਰੋਜ਼ਾਨਾ ਵਾਂਗ ਸਤਰਕ ਹੋ ਕੇ ਆਪਣੀ ਡਿਊਟੀ ਦੌਰਾਨ ਸਰਹੱਦ ‘ਤੇ ਮੁਸਤੈਦੀ ਨਾਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਪਿੰਡ ਡੱਲ ਸਰਹੱਦ ਨੇੜੇ ਪਾਕਿਸਤਾਨ ਵਲੋਂ ਕੁਝ ਵਿਅਕਤੀ ਭਾਰਤੀ ਸਰਹੱਦ ‘ਚ ਦਾਖ਼ਲ ਹੁੰਦੇ ਦਿਖਾਈ ਦਿੱਤੇ।

Breaking-ਸਵੇਰੇ-ਸਵੇਰੇ ਕੈਪਟਨ ਦਾ ਵੱਡਾ ਐਲਾਨ,ਕੋਰੋਨਾ ਕਾਰਨ ਪੰਜਾਬ ‘ਚ ਸਾਰੇ ਪ੍ਰੋਗਰਾਮ ਬੰਦ,ਦੁਬਾਰਾ ਲੱਗੇਗਾ ਕਰਫ਼ਿਊ?

ਇਸ ਦੌਰਾਨ ਬੀ.ਐਸ.ਐਫ. ਦੀ ਟੁਕੜੀ ਨੇ ਹਰਕੱਤ ‘ਚ ਆਉਂਦੇ ਹੋਏ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਵਿੱਚ 5 ਪਾਕਿਸਤਾਨੀਆਂ ਦੇ ਮਾਰੇ ਜਾਣ ਦਾ ਖਦਸ਼ਾ ਸਾਫ਼ ਕੀਤਾ ਗਿਆ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਤੁਰੰਤ ਬਾਅਦ ਸਰਚ ਮੁਹਿੰਮ ਚਲਾਈ ਗਈ ਜੋ ਅਜੇ ਤੱਕ ਵੀ ਜਾਰੀ ਹੈ। ਇਸ ਦੌਰਾਨ ਕੁਲ 5 ਪਾਕਿਸਤਾਨੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ ਜਦੋਂ ਕਿ ਸਰਚ ਮੁਹਿੰਮ ਪੂਰੀ ਹੋਣ ਤੋਂ ਬਾਅਦ ਪੂਰੀ ਜਾਣਕਾਰੀ ਦਿੱਤੀ ਜਾਵੇਗੀ।

ਵੱਡੀ ਖ਼ਬਰ-ਕੋਰੋਨਾ ਹਦਾਇਤਾਂ ਦੀ ਉਲੰਘਣਾ ਕਾਰਨ ਵੱਡੇ ਮੰਤਰੀ ਨੂੰ ਦੇਣਾ ਪਿਆ ਅਸਤੀਫਾ

ਸੂਤਰਾਂ ਮੁਤਾਬਕ ਮਾਰੇ ਗਏ ਪਾਕਿਸਤਾਨੀਆਂ ਕੋਲੋਂ ਦੋ ਪਿਸੌਤਲਾਂ, ਇਕ ਏ. ਕੇ. ਰਾਈਫਲ, 1 ਪਿੱਠੂ ਬੈਗ ਅਤੇ 4 ਕਿੱਲੋ ਹੈਰੋਇਨ ਵੀ ਬਰਾਮਦ ਹੋਈ ਹੈ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਫਿਲਹਾਲ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਬੀ. ਐੱਸ. ਐੱਫ. ਨੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button