UCC Civil Code: ਪੰਜਾਬ ਦੇ ਮੁੱਖ ਮੰਤਰੀ ਯੂਨੀਫਾਰਮ ਸਿਵਲ ਕੋਡ ਦਾ ਸਿੱਧੇ ਤੌਰ ਤੇ ਵਿਰੋਧ ਕਰਦਿਆਂ ਗੰਭੀਰ ਸਵਾਲ ਉਠਾਏ ਹਨ। ਮਾਨ ਨੇ ਅੱਜ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ, ਸਾਡਾ ਦੇਸ਼ ਇੱਕ ਗੁੱਲਦਸਤੇ ਵਰਗਾ ਹੈ, ਗੁਲਦਸਤੇ ਵਿਚ ਹਰ ਰੰਗ ਦਾ ਫੁੱਲ ਹੁੰਦਾ ਹੈ ਅਤੇ ਹਰ ਰੰਗ ਵਿਚ ਵੱਖਰਾ ਕਲਚਰ ਹੁੰਦਾ ਹੈ। ਮਾਨ ਨੇ ਭਾਜਪਾ ਨੂੰ ਪੁੱਛਿਆ ਕਿ, ਤੁਸੀਂ ਚਾਹੁੰਦੇ ਹੋ ਕਿ, ਗੁਲਦਸਤਾ ਇੱਕੋ ਰੰਗ ਦਾ ਹੋ ਜਾਵੇ, ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ।
Sukhjinder Randhawa ਤੇ Captain ਨੂੰ ਦੇਣੇ ਪੈਣਗੇ ਪੈਸੇ! Ansari ਦੇ ਨਾਮ ‘ਤੇ ਜ਼ਮੀਨ | D5 Channel Punjabi
ਹਰ ਰੰਗ ਦਾ ਆਪਣਾ ਆਪਣਾ ਕਲਚਰ ਹੈ, ਹਰ ਦੀਆਂ ਆਪਣੀਆਂ ਆਪਣੀਆਂ ਰਸਮਾਂ ਨੇ, ਸਾਰਿਆਂ ਨਾਲ ਗੱਲਬਾਤ ਕਰੋ, ਸਹਿਮਤੀ ਮਿਲੇ, ਫਿਰ ਵਿਚਾਰ ਕਰੋ ਕਿ, ਇਹ ਕੋਡ ਲਾਗੂ ਕਰਨਾ ਹੈ ਜਾਂ ਨਹੀਂ। ਮਾਨ ਨੇ ਭਾਜਪਾ ਨੁੰ ਸਵਾਲ ਪੁੱਛਿਆ ਕਿ, ਦੱਸੋ ਹਰ ਧਰਮ ਦੇ ਰੀਤੀ ਰਿਵਾਜ਼ ਤੁਹਾਨੂੰ ਕਹਿੰਦੇ ਕੀ ਨੇ? ਇਹ ਭਾਜਪਾਈ ਪਤਾ ਨਹੀਂ ਕਿਉਂ ਛੇੜਦੇ ਨੇ ਅਜਿਹੇ ਮੁੱਦੇ?
SGPC ਨੇ ਮੰਨੀ Jathedar ਦੀ ਗੱਲ, ਚੁੱਕਿਆ ਵੱਡਾ ਕਦਮ | D5 Channel Punjabi
ਇਸ ਦੇ ਨਾਲ ਹੀ ਸੀਐਮ ਨੇ ਕਿਹਾ ਕਿ, ਸਵਿਧਾਨ ਕਹਿੰਦਾ ਹੈ ਕਿ, ਜਦੋਂ ਸਾਰੇ ਸੋਸ਼ਲੀ ਬਰਾਬਰ ਹੋ ਗਏ, ਫਿਰ ਅਜਿਹੇ ਕੋਡ ਲਾਗੂ ਕਰ ਦਿਓ। ਉਨ੍ਹਾ ਸਵਾਲ ਪੁੱਛਿਆ ਕਿ, ਕੀ ਅਸੀਂ ਸੋਸ਼ਲੀ ਬਰਾਬਰ ਹੋ ਗਏ? ਹਾਲੇ ਵੀ ਬਹੁਤ ਸਾਰੇ ਦੱਬੇ ਕੁਚਲੇ ਲੋਕ ਹਨ, ਜਿਨ੍ਹਾਂ ਨੂੰ ਪੜ੍ਹਾਈ ਦਾ ਸਮਾਂ ਨਹੀਂ ਮਿਲਦਾ, ਕਿਸੇ ਨੂੰ ਆਰਥਿਕਤਾ ਕਰਕੇ ਨੌਕਰੀ ਕਰਨ ਦਾ ਸਮਾਂ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ, ਦੇਸ਼ ਦੀ ਤਰੱਕੀ ਚੰਗੀ ਸੋਚ ਅਤੇ ਵਿਗਿਆਨਿਕ ਤਰੀਕੇ ਦੇ ਨਾਲ ਹੀ ਹੋ ਸਕਦੀ ਹੈ। ਉਨਾਂ ਕਿਹਾ ਕਿ, ਇਹ ਭਾਜਪਾ ਦਾ ਏਜੰਡਾ ਹੈ। ਭਾਜਪਾ ਵੋਟਾਂ ਲਾਗੇ ਧਰਮ ਦਾ ਨਾਮ ਲੈਂਦੇ ਨੇ, ਆਮ ਆਦਮੀ ਪਾਰਟੀ ਸੈਕੂਲਰ ਪਾਰਟੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.