Breaking NewsD5 specialIndiaNewsPoliticsPunjab

ਭਗਵੰਤ ਮਾਨ ਨੇ ਦਿੱਤੇ ਨੰਬਰ, ਕਰਫਿਊ ਪਾਸ, ਰਾਸ਼ਨ ਤੇ ਦਵਾਈਆਂ ਲਈ ਨੰਬਰ ਨੋਟ ਕਰੋ

ਪਟਿਆਲਾ : ਕਰਫਿਊ ਦੌਰਾਨ ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਪਰ ਕੁਝ ਲੋਕ ਪ੍ਰਸ਼ਾਸਨ ਦੇ ਹੁਕਮਾਂ ਦੀ ਅਣਗਹਿਲੀ ਕਰ ਰਹੇ ਹਨ। ਅਕਸਰ ਲੋਕਾਂ ਦੀਆਂ ਮੁਸ਼ਕਿਲਾਂ ਦਾ ਮੌਕੇ ‘ਤੇ ਹੱਲ ਕਰਨ ਵਾਲੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਰਫਿਊ ਦੇ ਹੁਕਮਾਂ ਦੀ ਪਾਲਣਾ ਕਰੋ। ਮਾਨ ਨੇ ਲੋਕਾਂ ਦੀ ਸਹੂਲਤ ਲਈ ਐਮਰਜੈਂਸੀ ਨੰਬਰ ਵੀ ਜਾਰੀ ਕੀਤੇ ਹਨ। ਜਿੰਨਾਂ ‘ਤੇ ਤੁਸੀਂ ਸੰਪਰਕ ਕਰ ਸਕਦੇ ਹੋ।

ਭਗਵੰਤ ਮਾਨ ਨੇ ਦਿੱਤੇ ਨੰਬਰ, ਕਰਫਿਊ ਪਾਸ, ਰਾਸ਼ਨ ਤੇ ਦਵਾਈਆਂ ਲਈ ਨੰਬਰ ਨੋਟ ਕਰੋ | Bhagwant Mann

ਉਮੀਦ ਹੈ ਕਿ ਇਸ ਸੰਕਟ ਦੀ ਘੜੀ ‘ਚ ਹੋਰ ਵੀ ਸਿਆਸੀ ਲੀਡਰ ਏਸੇ ਤਰ੍ਹਾਂ ਲੋਕਾਂ ਦੀ ਆਵਾਜ਼ ਬਣਨਗੇ। ਲੋੜਵੰਦ ਲੋਕਾਂ ਦੀ ਮਦਦ ਕਰਨਾ ਹੀ ਇਨਸਾਨੀਅਤ ਹੈ। ਸੋ ਲੋਕ ਕਾਨੂੰਨ ਦੀ ਪਾਲਣਾ ਕਰਦਿਆਂ ਕੋਰੋਨਾਵਾਇਰਸ ਤੋਂ ਬਚਣ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣ। ਲੋੜ ਪੈਣ ‘ਤੇ ਪ੍ਰਸ਼ਾਸਨ ਤੁਹਾਡੇ ਲਈ ਹਾਜ਼ਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button