D5 specialOpinion

ਭਗਵੰਤ ਮਾਨ ਦੀ ਨਵੀਂ ਸਰਕਾਰ ਲਈ ਸੌਖਾ ਨਹੀਂ ਹੋਵੇਗਾ ਪੰਜਾਬ ਨੂੰ ਲੀਹੇ ਪਾਉਣਾ

ਚੰਗੀ ਤੇ ਨੇਕ ਨੀਅਤ ਨਾਲ ਹੋ ਸਕਦੇ ਹਨ ਸਾਰੇ ਮਸਲੇ ਹੱਲ, ਮਜੀਠੀਆ ਕੇਸ ਦੀ ਨਵੀਂ ਜਾਂਚ ਟੀਮ ਬਣਾ ਕੇ ਦਿੱਤੇ ਕਈ ਸੁਨੇਹੇ
ਭਗਵੰਤ ਤੇ ਕੇਜਰੀਵਾਲ ਦੀ ਕਲਾਸ ਦਾ ਹੋਵੇਗਾ ਅਸਰ

ਜਸਪਾਲ ਸਿੰਘ ਢਿੱਲੋਂ
ਪਟਿਆਲਾ : 1989 ਵਾਂਗ ਪੰਜਾਬ ਨੇ ਇਕ ਵਾਰ ਫਿਰ ਤਬਦੀਲੀ ਲਿਆ ਦਿੱਤੀ ਹੈ, ਇਸ ਵਿਚ ਆਪ ਜਿੱਤੀ ਨਹੀਂ ਸਗੋਂ ਰਵਾਇਤੀ ਧਿਰਾਂ ਦੀ ਹਾਰ ਹੋਈ ਹੈ। ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਫਤਬਾ ਦਿੱਤਾ ਹੈ, ਇਹ ਪਹਿਲੀ ਵਾਰ ਹੈ ਕਿ ਲੋਕਾਂ ਨੇ ਪੈਸੇ ਵੀ ਲਏ ਹੋਰ ਸਾਜੋਸਮਾਨ ਵੀ ਵਸੂਲ ਲਿਆ ਪਰ ਵੋਟ ਝਾੜੂ ਨੂੰ ਪਾ ਦਿੱਤੀ, ਲੋਕਾਂ ਨੇ ਇਹ ਦੇਖਿਆ ਹੀ ਨਹੀਂ ਕਿ ਕੌਣ ਖੜਾ ਹੈ ਪਰ ਸਾਰੇ ਪਾਸੇ ਝਾੜੂ ਝਾੜੂ ਕਰ ਦਿੱਤਾ। ਪੰਜਾਬ ਵਿਚ ਸਭ ਤੋਂ ਵੱਧ ਨਮੋਸ਼ੀਜਨਕ ਹਾਰ ਜੇ ਹੋਈ ਹੈ ਤਾਂ ਉਹ ਸ੍ਰੋਮਣੀ ਅਕਾਲੀ ਦਲ ਦੀ ਹੋਈ ਹੈ। ਲੋਕਾਂ ਦੇ ਵਿਚ ਚਰਚਾ ਹੈ ਕਿ ਅਕਾਲੀ ਦਲ ਨੇ ਜੇ 2017 ਦੌਰਾਨ ਆਪਣੀ ਹਾਰ ਨੂੰ ਗੰਭੀਰਤਾ ਨਾਲ ਹੁੰਦਾ ਤਾਂ ਅੱਜ ਇਨਾਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ। ਇਸ ਪਾਰਟੀ ’ਚ ਅੱਜ ਜਥੇਦਾਰ ਗੁਰਚਰਨ ਸਿੰਘ ਟੋਹੜਾਲ਼, ਜਥੇਦਾਰ ਜਗਦੇਵ ਸਿੰਘ ਤਲਵੰਡੀ, ਕੈਪਟਨ ਕੰਵਲਜੀਤ ਸਿੰਘ , ਜਸਦੇਵ ਸਿੰਘ ਸੰਧੂ, ਗਿਆਨੀ ਕਰਤਾਰ ਸਿੰਘ ਵਰਗੇ ਲੋਕ ਨਹੀਂ ਰਹੇ ਜੋ ਖੁੱਲਕੇ ਗਲਤ ਨੂੰ ਗਲਤ ਕਹਿ ਸਕਦੇ । ਇਸ ਵੇਲੇ ਇਨਾਂ ਨੂੰ ਜ਼ਮੀਨੀ ਪੱਧਰ ਤੇ ਜਾਕੇ ਅਸਲ ਹਕੀਕਤਾਂ ਨੂੰ ਦੇਖਣਾ ਪਵੇਗਾ। ਅੱਜ ਵੀ ਇਕ ਪ੍ਰੀਵਾਰ ਜੀਹਦੇ ਕਰਕੇ ਅਕਾਲੀ ਦਲ ਜਿਸ ਪੱਧਰ ਤੇ ਪਹੁੰਚਿਆ ਹੈ, ਉਹ ਹਾਲੇ ਵੀ ਪਾਸੇ ਹੋਣ ਨੂੰ ਤਿਆਰ ਨਹੀਂ ।

ਇਨਾਂ ਦੇ ਮੁਕਾਬਲੇ ਕਾਂਗਰਸ ਨੇ ਪੰਜ ਸਾਲ ਸਰਕਾਰ ਚਲਾਈ ਸੀ, ਜਿਸ ਕਰਕੇ ਉਨਾਂ ਵਿਰੁੱਧ ਗੁੱਸਾ ਸੀ, ਇਸ ਦੇ ਨਾਲ 111 ਦਿਨ ਵਾਲੀ ਚੰਨੀ ਸਰਕਾਰ ਨੇ ਭਾਵੇਂ ਲੋਕਾਂ ਮੁਤਾਬਕ ਕੰਮ ਕੀਤੇ ਮਿਹਨਤ ਵੀ ਕੀਤੀ, ਪਰ ਇਨਾਂ ਦੇ ਆਪਸੀ ਕਾਟੋ ਕਲੇਸ ਨੇ ਇਨਾਂ ਨੂੰ ਇਸ ਹੱਦ ਤੱਕ ਪਹੁੰਚਾ ਦਿੱਤਾ ਕਿ ਸਤਾ ਤੋਂ ਵਿਰੋਧੀ ਧਿਰ ’ਚ ਬੈਠਣ ਨੂੰ ਮਜ਼ਬੂਰ ਕਰ ਦਿੱਤਾ। ਬਾਕੀ ਪਾਰਟੀਆਂ ਵੀ ਵੱਡਾ ਖਾਤਾ ਨਹੀਂ ਖੋਲ ਸਕੇ। ਇਸ ਵੇਲੇ 997 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਕਰਵਾ ਦਿੱਤੀ। 16 ਮਾਰਚ ਨੂੰ ਖਟਕੜ ਕਲਾਂ ’ਚ ਸ਼ਹੀਦੇ ਆਜ਼ਮ ਸ: ਭਗਤ ਸਿੰਘ ਦੀ ਸਮਾਧੀ ਤੇ ਸਹੁੰ ਚੁੱਕ ਕੇ ਸ: ਭਗਵੰਤ ਮਾਨ ਨੇ ਸਹੁੰ ਚੁੱਕੀ, ਤੇ ਬਾਕੀ ਵਜ਼ੀਰਾਂ ਨੂੰ 19 ਮਾਰਚ ਨੂੰ ਪੰਜਾਬ ਦੇ ਰਾਜ ਭਵਨ ’ਚ ਸਹੁੰ ਚੁਕਾਈ ਗਈ। 20 ਮਾਰਚ ਨੂੰ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਤੇ ਹੋਏ ਵਿਧਾਇਕਾਂ ਦੀ ਕਲਾਸ ਲਾਈ ਗਈ, ਜਿਸ ਵਿਚ ਸਪਸ਼ਟ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ਬਰਦਾਸ਼ਤ ਨਹੀਂ ਹੋਵੇਗਾ। ਜਿਸ ਵਿਧਾਇਕ ਜਾਂ ਮੰਤਰੀ ਦੀ ਕਾਰਗੁਜ਼ਾਰੀ ਠੀਕ ਨਾ ਸਾਬਿਤ ਹੋਈ ਤਾਂ ਉਸ ਨੂੰ ਬਦਲ ਦਿੱਤਾ ਜਾਵੇਗਾ। ਉਨਾਂ ਚੰਗੀ ਕਾਰਗੁਜਾਰੀ ਨਾ ਦਿਖਾਉਣ ਵਾਲੇ ਵਿਧਾਇਕ ਦਿੱਲੀ ’ਚ ਵੀ ਬਦਲੇ ਗਏ। ਉਸ ਦਾ ਅਸਰ ਦੇਖਣ ਨੂੰ ਮਿਲਿਆ ਹੈ। ਇਸ ਕਦਮ ਨਾਲ ਭਗਵੰਤ ਦਾ ਸਾਹ ਸੋਖਾ ਰਹੇਗਾ। ਭਗਵੰਤ ਵੱਲੋਂ ਇਹ ਕਹਿਣਾ ਕਿ ਚੰਡੀਗੜ ਘੱਟ ਤੇ ਲੋਕਾਂ ’ਚ ਵੱਧ ਰਹਿਣਾ ਹੋਵੇਗਾ , ਜੋ ਅਜੇਹਾ ਨਹੀਂ ਕਰੇਗਾ , ਉਸ ਦਾ ਅਗਲੀ ਵਾਰ ਚੰਡੀਗੜ ਦਾ ਰਾਹ ਸੌਖਾ ਨਹੀਂ ਹੋਵੇਗਾ।

ਅਸੀਂ ਇਸ ਸਰਕਾਰ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਆਸ ਰੱਖਦੇ ਹਾਂ ਕਿ ਉਹ ਚੰਗਾ ਕੰਮ ਕਰਨਗੇ। ਸਰਕਾਰ ਤੋਂ ਇਹ ਆਸ ਰੱਖਦੇ ਹਾਂ ਕਿ ਉਹ ਜ਼ਰੂਰ ਪੰਜਾਬ ਨੂੰ ਲੀਹੇ ਪਾਏਗੀ। ਸਰਕਾਰ ਨੇ ਜਿਹੜਾ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ’ਚ ਨਵੀਂ ਵਿਸ਼ੇਸ਼ ਜਾਂਚ ਟੀਮ ਬਣਾਈ ਹੈ , ਉਸ ਵਿਚ ਏਆਈਜੀ ਗੁਰਸ਼ਰਨ ਸਿੰਘ ਸੰਧੂ, ਦੇ ਨਾਲ ਜਿਹੜੇ ਹੋਰ ਅਧਿਕਾਰੀ ਜਿਨਾਂ ’ਚ ਏਆਈਜੀ ਰਣਜੀਤ ਸਿੰਘ ਤੇ ਡੀਐਸਪੀ ਰਘਬੀਰ ਸਿੰਘ ਤੇ ਅਮਨਪ੍ਰੀਤ ਸਿੰਘ ਲਾਏ ਗਏ ਹਨ , ਵਧੀਕ ਡੀਜੀਪ ਹਰਪ੍ਰੀਤ ਸਿੰਘ ਸਿੱਧੂ ਪਿਛਲੀ ਸਿਟ ਤੋਂ ਖੁਸ਼ ਨਹੀਂ ਸਨ। ਉਨਾਂ ਇਸ ਸਬੰਧੀ ਡਾਇਰੈਕਟਰ ਬੀ ਚੰਦਰ ਸ਼ੇਖਰ ਨੂੰ ਲਿਖ ਕੇ ਸਾਰਾ ਮਾਮਲਾ ਧਿਆਨ ’ਚ ਲਿਆਂਦਾ ਸੀ ਹੁਣ ਨਵੀਂ ਸਰਕਾਰ ਨੇ ਇਸ ਜਾਂਚ ਟੀਮ ਨੇ ਬਣਾਕੇ ਇਹ ਸੰਦੇਸ਼ ਦਿੱਤਾ ਹੈ ਅਸੀਂ ਜਿਸ ਕੰਮ ਨੂੰ ਹੱਥ ਪਾਉਣਾ ਹੈ ਉਹ ਸਿਖਰਲੇ ਟੰਭੇ ਨੂੰ ਹੀ ਪਾਉਣਾ ਹੈ ਅਤੇ ਇਸ ਕੇਸ ਨੂੰ ਵਿਧੀਬੱਧ ਤਰੀਕੇ ਨਾਲ ਸਿਰੇ ਲਾ ਦਿੱਤਾ ਲੋਕਾਂ ’ਚ ਚੰਗਾ ਪ੍ਰੀਭਾਵ ਬਣੇਗਾ। ਇਸ ਇਕੋ ਕਦਮ ਨੇ ਕਈ ਨਵੇਂ ਇਸ਼ਾਰੇ ਕਰ ਦਿੱਤੇ ਹਨ। ਇਸ ਵੇਲੇ ਰਾਜ ਅੰਦਰੋਂ ਨਸ਼ਾ ਖਤਮ ਕਰਨਾ ਵੀ ਸਰਕਾਰ ਨੂੰ ਤੁਰੰਤ ਅਸਰਦਾਰ ਕੰਮ ਕਰਨਾ ਹੋਵੇਗਾ।

ਸਰਕਾਰ ਬਣਦਿਆਂ ਹੀ ਇਨਾਂ 25 ਹਜ਼ਾਰ ਨੌਕਰੀਆਂ ਦਾ ਐਲਾਨ ਕਰ ਦਿੱਤਾ ਤੇ ਇਸ ਵੇਲੇ ਉਨਾਂ ਨੇ ਬਜਟ ਸੈਸ਼ਨ ਹੁਣ ਜੂਨ ਤੱਕ ਮੁਲਤਵੀ ਕਰ ਦਿੱਤਾ ਹੈ। ਹਾਲ ਦੀ ਘੜੀ ਮੌਜੂਦਾ ਸ਼ਰਾਬ ਦੀ ਠੇਕਾ ਪ੍ਰਣਾਲੀ ਤਿੰਨ ਮਹੀਨੇ ਜਾਰੀ ਰਹੇਗੀ, ਉਸ ਉਪਰੰਤ ਸਰਕਾਰ ਨਵੀਂ ਆਬਕਾਰੀ ਨੀਤੀ ਤੈਅ ਕਰੇਗੀ। ਸਰਕਾਰ ਦੀ ਮਨਸਾ ਹੈ ਕਿ ਇਸ ਵਿਤੀ ਵਰੇ ’ਚ ਸਰਕਾਰ ਨੂੰ ਇਸ ਆਬਕਾਰੀ ਨੀਤੀ ਤੋਂ ਹੁਣ ਜੋ 7 ਹਜ਼ਾਰ ਕਰੋੜ ਹੈ ਨੂੰ ਵਧਾਕੇ 8 ਹਜ਼ਾਰ ਕਰੋੜ ਲਿਜਾਣ ਦਾ ਟੀਚਾ ਹੈ। ਪੰਜਾਬ ਸਿਰ ਤੇ ਇਸ ਵੇਲੇ 3 ਲੱਖ ਕਰੋੜ ਦਾ ਕਰਜ਼ਾ ਹੈ। ਪੰਜਾਬ ਨੂੰ ਕਈ ਕਿਸਮ ਦੀਆਂ ਹੋਰ ਸਮੱਸਿਆਵਾਂ ਹਨ, ਜਿਨਾਂ ’ਚ ਬਿਜਲੀ ਦਾ ਸੰਕਟ ਕਿਵੇਂ ਨਜਿਠਣਾ , ਬਿਜਲੀ ਦੀ ਗਰੰਟੀ ਤੇ ਸਾਰੇ ਵਰਗਾਂ ਨੂੰ ਸਸਤੀ ਬਿਜਲੀ ਕਿਵੇਂ ਦੇਣੀ ਹੈ। ਪੰਜਾਬ ਦੀ ਆਵਾਜਾਈ ’ਚ ਸੁਧਾਰ , ਕਿਸਾਨੀ ਕਰਜਾ , ਮਜ਼ਦੂਰਾਂ ਦੀਆਂ ਸਮੱਸਿਆਵਾਂ , ਲੋਕਾਂ ਨੂੰ ਰੁਜ਼ਗਾਰ ਕਿਵੇਂ ਦੇਣਾ , ਸਨਅਤਾਂ ਨੂੰ ਕਿਵੇਂ ਪ੍ਰਫੁੱਲਤ ਕਰਨਾ ਆਦਿ ਅਜੇਹੇ ਹਨ ਜਿਨਾਂ ਨੂੰ ਸੰਜੀਦਗੀ ਨਾਲ ਲੈਣ ਦੀ ਜ਼ਰੂਰਤ ਹੈ ਤੇ ਕਈ ਅੰਤਰਰਾਜੀ ਮਸਲੇ ਵੀ ਹਨ ਜੋ ਮਾਨ ਸਾਹਿਬ ਲਈ ਸੌਖੇ ਨਹੀਂ ਹਨ। ਇਸ ਵੇਲੇ ਪੰਜਾਬ ’ਚ ਸਭ ਤੋਂ ਵੱਧ ਅਮਨ ਕਾਨੂੰਨ ਦੀ ਸਥਿਤੀ ਨੂੰ ਦੇਖਣਾ ਹੈ ।
ਸਭ ਤੋਂ ਅਹਿਮ ਗੱਲ ਇਹ ਹੈ ਕਿ ਖੇਤੀ ਨੂੰ ਬਦਲਵੇਂ ਰੂੁਪ ’ਚ ਕਿਵੇਂ ਪ੍ਰਫੁੱਲਤ ਕਰਨਾ , ਜਲ ਲਿਕਾਸੀਆਂ ਨੂੰ ਮੁੜ ਸੁਰਜੀਤ ਕਰਨਾ, ਜ਼ਮੀਨਦੋਜ਼ ਪਾਣੀ ਨੂੰ ਕਿਵੇਂ ਬਚਾਉਣਾ ਅਤੇ ਜਲ ਨਿਕਾਸੀਆਂ ਨੂੰ ਦੂਸਿਤ ਪਾਣੀ ਤੋਂ ਕਿਵੇਂ ਮੁਕਤ ਕਰਨਾ ਅਜੇਹੇ ਮਸਲੇ ਹਨ ਜੋ ਹੱਲ ਕਰਨ ਲਈ ਅਮਲ ਕਿਵੇਂ ਕਰਨਾ ਹੈ ਸਭ ਤੋਂ ਅਹਿਮ ਗੱਲ ਹੈ। ਅਸੀਂ ਆਸ ਰੱਖਦੇ ਹਾਂ ਕਿ ਇਹ ਸਰਕਾਰ ਅਗਲੇ ਸਮੇਂ ਅੰਦਰ ਚੰਗਾ ਕਦਮ ਊੁਠਾਏਗੀ ਅਤੇ ਪੰਜਾਬ ਨੂੰ ਵਿਕਾਸ ਦੇ ਲੀਹ ਤੋਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button