Breaking NewsD5 specialNewsPoliticsPunjab

ਭਗਵੰਤ ਮਾਨ ਤੇ ਰਵਨੀਤ ਬਿੱਟੂ ਵਿਚਾਲੇ ਖੁਫੀਆ ਗੱਲਬਾਤ

ਸੰਗਰੂਰ : ਇੱਕ ਪਾਸੇ ਜਿਥੇ ਵਿਰੋਧੀ ਧਿਰ ਆਮ ਆਦਮੀ ਪਾਰਟੀ, ਸੱਤਾਧਿਰ ਕਾਂਗਰਸ ਅਤੇ ਅਕਾਲੀ ਦਲ ਤੇ ਘਿਓ ਖਿਚੜੀ ਹੋਣ ਦੇ ਇਲਜ਼ਾਮ ਲਗਾਉਂਦੀ ਹੈ। ਉਥੇ ਹੀ ਭਗਵੰਤ ਮਾਨ ਨੇ ਹੁਣ ਕਾਂਗਰਸ ਅਤੇ ਸ਼ੋ੍ਰਮਣੀ ਅਕਾਲੀ ਦਲ ਦੀ ਮਿਲੀ ਭੁਗਤ ਤੇ ਵੱਡਾ ਬਿਆਨ ਦਿੱਤਾ ਹੈ। ਜਿਸ ਵਿੱਚ ਉਨ੍ਹਾਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਆਪਣੇ ਨਾਲ ਸ਼ਾਮਿਲ ਕਰ ਲਿਆ ਹੈ। ਅਸਲ ਵਿੱਚ ਭਗਵੰਤ ਮਾਨ ਨੇ 2017 ਦੀਆਂ ਵਿਧਾਨ ਸਭਾ ‘ਚ ਹੋਈ ਆਪਣੀ ਹਾਰ ਤੇ ਬੋਲਦਿਆਂ ਕਿਹਾ ਹੈ ਕਿ ਰਵਨੀਤ ਬਿੱਟੂ ਨੇ ਖੁਦ ਉਨ੍ਹਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਦੀ ਡਿਊਟੀ ਸੁਖਬੀਰ ਬਾਦਲ ਨੂੰ ਜਿਤਾਉਣ ਦੀ ਲਗਾਈ ਗਈ ਸੀ।

Read Also ਭਗਵੰਤ ਮਾਨ ਦੀ ਖਹਿਰਾ ਧੜੇ ਨਾਲ ਹੁਣੇ ਹੁਣੇ ਹੋਈ ਮੁਲਾਕਾਤ

ਇਸ ਤੋਂ ਇਲਾਵਾ ਭਗਵੰਤ ਮਾਨ ਨੇ ਇੱਕ ਵਾਰ ਫਿਰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਤੇ ਤਿੱਖੇ ਸ਼ਬਦੀ ਵਾਰ ਕੀਤੇ। ਹਾਲਾਂਕਿ ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਨੂੰ ਕਰੀਬ 2 ਸਾਲ ਦਾ ਸਮਾਂ ਹੋ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਚੋਣਾਂ ਚ ਹੋਈ ਜਿੱਤ ਜਾਂ ਹਾਰ ਤੇ ਬਿਆਨਬਾਜ਼ੀ ਲਗਾਤਾਰ ਜਾਰੀ ਹੈ ਪਰ ਭਗਵੰਤ ਮਾਨ ਵੱਲੋਂ ਦਿੱਤਾ ਗਿਆ ਇਹ ਬਿਆਨ ਕਿਤੇ ਨਾ ਕਿਤੇ ਵੱਡੇ ਮਾਇਨੇ ਰੱਖਦਾ ਹੈ। ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਸਿਆਸਤ ਭਖਣ ਦੇ ਪੂਰੇ ਅਸਾਰ ਜਾਪ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button