NewsBreaking NewsD5 specialIndiaPoliticsPunjab

ਭਗਵੰਤ ਮਾਨ ਕੱਢ ਲਿਆਇਆ ਸਬੂਤ ! (ਵੀਡੀਓ)

Bhagwant mann ਸੰਗਰੂਰ : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ 1984 ‘ਚ ਸਿੱਖ ਕਤਲੇਆਮ ਨੂੰ ਲੈ ਕੇ ਸੁਖਬੀਰ ਬਾਦਲ ‘ਤੇ ਜੋਰਦਾਰ ਸ਼ਬਦੀ ਹਮਲੇ ਕੀਤੇ ਹਨ। ਸੁਖਬੀਰ ਬਾਦਲ ਉੱਤੇ ਨਿਸ਼ਾਨਾ ਸਾਧਦੇ ਹੋਏ ਮਾਨ ਨੇ ਕਿਹਾ ਹੈ ਕਿ 1984 ‘ਚ ਸਿੱਖ ਕਤਲੇਆਮ ਮੌਕੇ ਸੁਖਬੀਰ ਬਾਦਲ ਪੋਨੀ ਕਰਕੇ ਲੌਸ ਏਂਜਲਸ ਦੇ ਕਲੱਬਾਂ ਵਿੱਚ ਨੱਚ ਰਿਹਾ ਸੀ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ 1984 ਸਿੱਖ ਕਤਲੇਆਮ ‘ਤੇ ਅਕਾਲੀ ਦਲ ਨੂੰ ਸਿਆਸਤ ਕਰਨ ਦਾ ਕੋਈ ਹੱਕ ਨਹੀਂ।

Read Also ਬਾਦਲਾਂ ਦੀ ਮਾਫ਼ੀ ‘ਤੇ ਬੋਲੇ ਭਗਵੰਤ ਮਾਨ (ਵੀਡੀਓ)

ਉਨ੍ਹਾਂ ਕਿਹਾ ਕਿ ਸੁਖਬੀਰ ਤੇ ਪ੍ਰਕਾਸ਼ ਸਿੰਘ ਬਾਦਲ ਅਜਿਹੇ ਨੇਤਾ ਹਨ ਜੋ ਹਮੇਸ਼ਾ ਲੋਕਾਂ ਨੂੰ ਕੁਰਬਾਨੀ ਲਈ ਤਿਆਰ ਰਹਿਣ ਲਈ ਕਹਿੰਦੇ ਹਨ ਪਰ ਆਪ ਕਦੇ ਵੀ ਕੁਰਬਾਨੀ ਨਹੀਂ ਦਿੰਦੇ। ਅਕਾਲੀਆਂ ਦੇ ਨਾਲ ਨਾਲ ਭਗਵੰਤ ਮਾਨ ਵਲੋਂ ਆਮ ਆਦਮੀ ਪਾਰਟੀ ‘ਚੋਂ ਕੱਢੇ ਗਏ ਲੀਡਰ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ‘ਤੇ ਵੀ ਖੂਬ ਤੰਜ਼ ਕਸੇ ਗਏ ਨੇ ਪਰ ਹੁਣ ਭਗਵੰਤ ਮਾਨ ਵੱਲੋਂ ਸਾਧੇ ਗਏ ਨਿਸ਼ਾਨਿਆਂ ਦਾ ਵਿਰੋਧੀਆਂ ਵੱਲੋਂ ਕੀ ਪਲਟਵਾਰ ਕੀਤਾ ਜਾਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button