NewsBreaking NewsD5 specialIndiaPoliticsPunjab

ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਦਾ ਪਿਆ ਪੰਗਾ, ਮਾਨ ਕਹਿੰਦਾ ਆਹ ਵੀ ਕੰਮ ਕਰ ਲਵੇ ਫੇਰ ਮੰਤਰੀ (ਵੀਡੀਓ)

2019 ਲੋਕ ਸਭਾ ਤੋਂ ਪਹਿਲਾ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਤੇ ਇਸ ਵਾਰ ਆਹਮੋ ਸਾਹਮਣੇ ਆਏ ਨੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਤੇ ਮਲੇਰਕੋਟਲਾ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ। ਮਲੇਰਕੋਟਲਾ ‘ਚ 16 ਫਰਵਰੀ ਨੂੰ ਖੁੱਲ੍ਹ ਰਹੇ ਖੇਤਰੀ ਪਾਸਪੋਰਟ ਦਫ਼ਤਰ ਦੇ ਉਦਘਾਟਨ ਦਾ ਸਿਹਰਾ ਆਪੋ-ਆਪਣੇ ਸਿਰ ਬੰਨ੍ਹਣ ਲਈ ਭਗਵੰਤ ਮਾਨ ਤੇ ਰਜ਼ੀਆ ਸੁਲਤਾਨਾ ਤਰਲੋਮੱਛੀ ਹੋਏ ਪਏ ਹਨ। ਦੋਵਾਂ ਵੱਲੋਂ ਮਾਲੇਰਕੋਟਲਾ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਨੇ ‘ਤੇ ਇਸ ਸਬੰਧੀ ਬਾਕਾਇਦਾ ਪੋਸਟਰ ਵੀ ਛਪਵਾਏ ਗਏ।

Read Also ਮਾਂ ਨੂੰ ਨਾਲ ਲਿਆਏ ਭਗਵੰਤ ਮਾਨ, ‘ਜੁੱਤੀਆਂ ਤੁਹਾਡੀਆਂ ਸਿਰ ਮੇਰਾ’ (ਵੀਡੀਓ)

ਕੈਬਨਿਟ ਮੰਤਰੀ ਦੇ ਹੱਕ ਵਿੱਚ ਲੱਗੇ ਪੋਸਟਰਾਂ ‘ਚ ਦੱਸਿਆ ਗਿਆ ਹੈ ਕਿ ਰਜ਼ੀਆ ਸੁਲਤਾਨਾ ਵੱਲੋਂ 16 ਫਰਵਰੀ ਨੂੰ ਦਫ਼ਤਰ ਦਾ ਉਦਘਾਟਨ ਕੀਤਾ ਜਾਵੇਗਾ। ਉਧਰ, ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਉਹ ਖੇਤਰੀ ਪਾਸਪੋਰਟ ਦਫ਼ਤਰ ਦੀ ਮੰਗ ਨੂੰ ਲੈ ਕੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲੇ ਸਨ ਤੇ ਉਨ੍ਹਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਹੀ ਖੇਤਰੀ ਪਾਸਪੋਰਟ ਦਫ਼ਤਰ ਖੁੱਲ੍ਹ ਰਿਹਾ ਹੈ। ਪਾਸਪੋਰਟ ਦਫਤਰ ਦੇ ਉਦਘਾਟਨ ਨੂੰ ਲੈ ਕੇ ਦੋਨੋਂ ਦਿੱਗਜ਼ ਲੀਡਰ ਆਪਣੀ ਪਿੱਠ ਥਪਥਪਾ ਰਹੇ ਹਨ ਤੇ ਇਸ ਦੇ ਪਿਛੇ ਦਾ ਸੱਚ ਕੀ ਹੈ ਇਹ ਤਾਂ ਆਉਣ ਵਾਲੇ ਸਮੇਂ ਚ ਹੀ ਪਤਾ ਲੱਗੇਗਾ। ਇਸ ਸਭ ਕੁਝ ਦੇਖਣ ਤੋਂ ਬਾਅਦ ਇਹ ਤਾਂ ਸਪੱਸ਼ਟ ਹੋ ਗਿਆ ਕਿ ਚਾਹੇ ਆਮ ਜ਼ਿੰਦਗੀ ਹੋਵੇ ਜਾਂ ਫੇਰ ਸਿਆਸੀ ਪਾਅੜਾ, ਇੱਕ ਦੂਜੇ ਨੂੰ ਪਿੱਛੇ ਛੱਡਣ ਦੀ ਦੌੜ ਲਗਾਤਾਰ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button