Breaking NewsD5 specialNewsSportsTop News

ਬੱਚੇ ਦੇ ਜਨਮ ਤੋਂ ਬਾਅਦ Hetmyer ਨੇ ਕੀਤੀ ਟੀਮ ‘ਚ ਵਾਪਸੀ

ਮੁੰਬਈ : ਰਾਜਸਥਾਨ ਰਾਇਲਜ਼ ਦੇ ਬੱਲੇਬਾਜ ਸ਼ਿਮਰੋਨ ਹੈਟਮਾਇਰ ਕੈਂਪ ‘ਚ ਵਾਪਸੀ ਕਰ ਚੁੱਕੇ ਹਨ ਅਤੇ ਉਹ 20 ਮਈ ਨੂੰ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਆਪਣੀ ਟੀਮ ਦੇ ਆਖ਼ਰੀ ਲੀਗ ਮੈਚ ਲਈ ਉਪਲੱਬਧ ਰਹਿਣਗੇ। ਉਹ 8 ਮਈ ਨੂੰ ਪੰਜਾਬ ਕਿੰਗਜ਼ ਖ਼ਿਲਾਫ਼ ਮੈਚ ਤੋਂ ਬਾਅਦ ਆਪਣੇ ਨਵਜੰਮੇ ਬੱਚੇ ਨੂੰ ਦੇਖਣ ਲਈ ਗੁਆਨਾ ਗਏ ਸਨ। ਮੰਨਿਆ ਜਾ ਰਿਹਾ ਹੈ ਕਿ ਹੈਟਮਾਇਰ ਫਿਲਹਾਲ ਕੁਆਰੰਟੀਨ ‘ਚ ਹਨ ਅਤੇ ਉਹ ਸ਼ੁੱਕਰਵਾਰ ਦੇ ਮੈਚ ਤੋਂ ਪਹਿਲਾਂ ਟੀਮ ਨਾਲ ਜੁੜ ਕੇ ਅਭਿਆਸ ਸ਼ੁਰੂ ਕਰ ਦੇਣਗੇ।

Mohali Protest : ਕਿਸਾਨਾਂ ਨੂੰ ਰੋਕਣ ਲਈ ਪੁਲਿਸ ਦਾ ਐਕਸ਼ਨ, ਖੜ੍ਹੀਆਂ ਕਰਤੀਆਂ ਮਸ਼ੀਨਾਂ | D5 Channel Punjabi

ਐਤਵਾਰ ਨੂੰ ਲਖਨਊ ਸੁਪਰ ਜਾਇੰਟਸ ਨੂੰ 24 ਦੌੜਾਂ ਨਾਲ ਹਰਾ ਕੇ ਰਾਜਸਥਾਨ ਪਲੇਅ ਆਫ ‘ਚ ਪਹੁੰਚ ਕੇ ਸਭ ਤੋਂ ਵੱਡਾ ਦਾਅਵੇਦਾਰ ਬਣ ਕੇ ਉਭਰਿਆ ਹੈ। ਇਸ ਜਿੱਤ ਨਾਲ ਰਾਜਸਥਾਨ 13 ਮੈਚਾਂ ‘ਚ ਅੱਠ ਜਿੱਤਾਂ ਅਤੇ 16 ਅੰਕਾਂ ਨਾਲ ਗੁਜਰਾਤ ਟਾਈਟਨਸ ਤੋਂ ਬਾਅਦ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ। 8.5 ਕਰੋੜ ਰੁਪਏ ਵਿੱਚ ਖ਼ਰੀਦੇ ਗਏ ਹੈਟਮਾਇਰ ਨੇ ਇਸ ਸੀਜ਼ਨ ਵਿੱਚ ਆਪਣੀ ਟੀਮ ਲਈ ਫਿਨਿਸ਼ਰ ਦੀ ਭੂਮਿਕਾ ਨਿਭਾਈ ਹੈ।

Chandigarh Protest ‘ਚ ਬਣਿਆ Delhi ਵਾਲਾ ਮਾਹੌਲ,ਕਿਸਾਨਾਂ ਨੇ ਗੱਡਲੇ ਪੱਕੇ ਤੰਬੂ! | D5 Channel Punjabi

ਖੱਬੇ ਹੱਥ ਦੇ ਇਸ ਕੈਰੇਬੀਆਈ ਬੱਲੇਬਾਜ਼ ਨੇ 11 ਪਾਰੀਆਂ ਵਿੱਚ ਸੱਤ ਵਾਰ ਅਜੇਤੂ ਰਹਿੰਦੇ ਹੋਏ ਕਰੀਬ 72 ਦੀ ਔਸਤ ਨਾਲ 291 ਦੌੜਾਂ ਬਣਾਈਆਂ ਹਨ। ਡੈੱਥ ਓਵਰਾਂ ਵਿੱਚ ਉਨ੍ਹਾਂ ਦਾ ਸਟ੍ਰਾਈਕ ਰੇਟ 214.27 ਹੈ, ਜੋ ਇਸ ਸੀਜ਼ਨ ਵਿੱਚ ਪੰਜਵਾਂ ਸਭ ਤੋਂ ਵੱਧ ਹੈ। ਇਸ ਪ੍ਰਦਰਸ਼ਨ ਕਾਰਨ ਹੀ ਉਨ੍ਹਾਂ ਨੂੰ ਵੈਸਟਇੰਡੀਜ਼ ਟੀਮ ਦੇ ਨੀਦਰਲੈਂਡ ਅਤੇ ਪਾਕਿਸਤਾਨ ਦੌਰੇ ਲਈ ਚੁਣਿਆ ਗਿਆ ਸੀ, ਪਰ ਉਨ੍ਹਾਂ ਨੇ ਬੱਚੇ ਦੇ ਜਨਮ ਕਾਰਨ ਆਪਣੇ ਆਪ ਨੂੰ ਅਣਉਪਲੱਬਧ ਐਲਾਨ ਦਿੱਤਾ। ਹਾਲਾਂਕਿ ਉਹ ਆਈ.ਪੀ.ਐੱਲ. ਲਈ ਵਾਪਸੀ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button