EntertainmentPunjabTop News

ਬੰਬੀਹਾ ਗੈਂਗ ਦੀ ਮਨਕੀਰਤ ਔਲਖ, ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੂੰ ਧਮਕੀ

ਚੰਡੀਗੜ੍ਹ : ਪੰਜਾਬੀ ਸਿੰਗਰ ਮਨਕੀਰਤ ਔਲਖ ਇੰਨੀਂ ਦਿਨੀਂ ਪੰਜਾਬ ‘ਚ ਨਹੀਂ ਹਨ। ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਉਹ ਪੰਜਾਬ ਹੀ ਨਹੀਂ ਬਲਕਿ ਦੇਸ਼ ਵੀ ਛੱਡ ਚੁੱਕੇ ਹਨ। ਇਸ ਸਮੇਂ ਉਹ ਕਿੱਥੇ ਹਨ ਕਿਸੇ ਨੂੰ ਨਹੀਂ ਪਤਾ। ਪਰ ਇਸ ਦਰਮਿਆਨ ਔਲਖ ਲਗਾਤਾਰ ਸੁਰਖੀਆਂ ‘ਚ ਬਣੇ ਹੋਏ ਹਨ।

Political Battle : Beadbi Case ’ਚ CM Mann ਦਾ ਵੱਡਾ Action, Sukhbir Badal ਫਸਿਆ ਕਸੂਤਾ

ਦਵਿੰਦਰ ਬੰਬੀਹਾ ਗੈਂਗ ਨੇ ਇੱਕ ਵਾਰ ਫਿਰ ਧਮਕੀ ਭਰੀ ਪੋਸਟ ਪਾਈ ਹੈ। ਬੰਬੀਹਾ ਗੈਂਗ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਪੰਜਾਬੀ ਗਾਇਕ ਮਨਕੀਰਤ ਔਲਖ, ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਸਾਡੇ ਜਾਨੀ ਦੁਸ਼ਮਣ ਹਨ। ਉਨ੍ਹਾਂ ਨੂੰ ਮਾਰੇ ਬਿਨਾਂ ਸਾਡੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਮਨਕੀਰਤ ਔਲਖ ਨੂੰ ਹਰ ਹਾਲ ‘ਚ ਮਾਰਨਾ ਹੈ।

Vigilance ਨੇ AIG ਦੇ ਘਰ ਮਾਰੀ ਰੇਡ, ਤੜਕੇ 5 ਵਜੇ ਹੀ ਕਰਤਾ Action | D5 Channel Punjabi

ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਕੈਂਡਲ ਮਾਰਚ ਕੱਢਣ ਦਾ ਸਮਰਥਨ ਦਿਤਾ ਤੇ ਨਾਲ ਹੀ ਸਿੱਧੂ ਲਈ ਇਨਸਾਫ਼ ਦੀ ਮੰਗ ਵੀ ਕੀਤੀ। ਤੁਹਾਨੂੰ ਦੱਸ ਦੇਈਏ ਕਿ ਇਹ ਧਮਕੀ ਭਰੀ ਪੋਸਟ ਸੁਲਤਾਨ ਦਵਿੰਦਰ ਬੰਬੀਹਾ ਦੇ ਨਾਂ ਵਾਲੀ ਫੇਸਬੁੱਕ ਆਈਡੀ ਤੋਂ ਕੀਤੀ ਗਈ ਹੈ। ਪੰਜਾਬ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button