ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਕਈ ਸਾਲਾਂ ਤੋਂ ਮਰਨ ਵਰਤ ਤੇ ਚੱਲ ਰਹੇ ਬਾਪੂ ਸੂਰਤ ਸਿੰਘ ਖਾਲਸਾ ਨੇ ਅੱਜ ਮਰਨ ਵਰਤ ਸਮਾਪਤ ਕਰ ਦਿੱਤਾ ਤੇ ਜਿਤਾਇਆ ਜਾ ਰਿਹਾ ਕਿ ਜਲਦ ਹੀ ਘਰ ਵਾਪਸੀ ਕਰਨਗੇ. ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਮਰਨ ਵਰਤ ’ਤੇ ਚੱਲ ਰਹੇ ਭਾਈ ਸੂਰਤ ਸਿੰਘ ਖ਼ਾਲਸਾ ਨੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਹੁਕਮਾਂ ’ਤੇ ਅਰਦਾਸ ਕਰਕੇ ਮਰਨ ਵਰਤ ਸਮਾਪਤ ਦਿੱਤਾ ਹੈ। ਬਾਪੂ ਗੁਰਚਰਨ ਸਿੰਘ ਨੇ ਦੱਸਿਆ ਕਿ ਕੁੱਝ ਦਿਨਾਂ ਬਾਅਦ ਸਿਹਤ ਠੀਕ ਹੋਣ ’ਤੇ ਸੂਰਤ ਸਿੰਘ ਖ਼ਾਲਸਾ ਚੰਡੀਗੜ੍ਹ ਮੁਹਾਲੀ ਦੇ ਬਾਰਡਰ ’ਤੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਿਚ ਸ਼ਮੂਲੀਅਤ ਕਰਨਗੇ।ਸੂਰਤ ਸਿੰਘ ਖਾਲਸਾ ਪਿਛਲੇ ਲੰਮੇ ਸਮੇਂ ਹਸਪਤਾਲ ਦਾਖ਼ਲ ਸਨ ਤੇ ਜਿਥੇ ਫੂਡ ਪਾਇਪ ਰਾਹੀਂ ਉਹਨਾਂ ਨੂੰ ਭੋਜਨ ਦਿੱਤਾ ਜਾਂਦਾ ਸੀ, ਕਈ ਵਾਰੀ ਓਹ ਪਾਣੀ ਤੱਕ ਦਾ ਵੀ ਤਿਆਗ ਕਰ ਚੁੱਕੇ ਸਨ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.