IndiaTop News

ਬੰਗਲਾਦੇਸ਼ ’ਚ ਮੁਹੰਮਦ ਯੂਨਸ ਦੇ ਘਰ ਨੂੰ ਅੱਗ ਲਗਾਈ-ਢਾਕਾ ’ਚ ਕਈ ਜਗ੍ਹਾ ਬੰਬ ਧਮਾਕੇ

ਬੰਗਲਾਦੇਸ਼ ’ਚ ਆਵਾਮੀ ਲੀਗ ਦੇ ਦੇਸ਼ ਵਿਆਪੀ ਬੰਦ ਦਰਮਿਆਨ ਹਿੰਸਾ ਭੜਕ ਗਈ। ਰਾਜਧਾਨੀ ਢਾਕਾ ’ਚ ਸਵੇਰ ਹੋਣ ਤੋਂ ਪਹਿਲਾਂ ਕਈ ਜਗ੍ਹਾ ਦੇਸੀ ਬੰਬ ਧਮਾਕੇ ਹੋਏ। ਦੇਸ਼ ਦੇ ਕਈ ਹਿੱਸਿਆਂ ’ਚ ਅਗਜ਼ਨੀ, ਤੋੜਫੋੜ ਅਤੇ ਹਮਲਿਆਂ ਦੀਆਂ ਘਟਨਾਵਾਂ ਹੋਈਆਂ ਹਨ। ਪ੍ਰਦਰਸ਼ਨਕਾਰੀਆਂ ਨੇ ਪਿਛਲੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਦੇ ਚਟੋਗ੍ਰਾਮ ਦੇ ਪੁਸ਼ਤੈਨੀ ਘਰ ਨੂੰ ਅੱਗ ਲਗਾ ਦਿੱਤੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਉਨ੍ਹਾਂ ਦੇ ਗ੍ਰਾਮੀਣ ਬੈਂਕ ਦੀਆਂ ਕਈ ਸ਼ਾਖਾਵਾਂ ’ਚ ਵੀ ਅੱਗ ਲਗਾਈ ਗਈ।

ਢਾਕਾ ’ਚ ਸ਼ੇਖ ਹਸੀਨਾ ਦੀ ਪਾਰਟੀ ਆਵਾਮੀ ਲੀਗ ਦੇ ਦੋ ਨੇਤਾਵਾਂ ਦੇ ਘਰਾਂ ’ਤੇ ਵੀ ਹਮਲੇ ਹੋਏ। ਇਨ੍ਹਾਂ ਹਮਲਿਆਂ ਪਿੱਛੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਪਾਰਟੀ ਬੰਗਲਾਦੇਸ਼ ਨੇਸ਼ਨਲਿਸਟ ਪਾਰਟੀ ਦੇ ਕਾਰਜਕਰਤਾਵਾਂ ਦਾ ਹੱਥ ਹੋਣ ਦਾ ਸ਼ੱਕ ਹੈ। ਪੁਲਿਸ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਘੱਟੋ-ਘੱਟ ਚਾਰ ਲੋਕ ਜ਼ਖ਼ਮੀ ਹੋਏ ਹਨ। ਚਸ਼ਮਦੀਦਾਂ ਅਨੁਸਾਰ ਸੁਰੱਖਿਆ ਸਖ਼ਤ ਹੋਣ ਦੇ ਬਾਵਜੂਦ, ਢਾਕਾ ’ਚ ਕਈ ਥਾਵਾਂ ’ਤੇ ਦੇਸੀ ਬੰਬਾਂ  ਦੇ ਧਮਾਕੇ ਹੋਏ, ਅਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ ਅਤੇ ਭੰਨ-ਤੋੜ ਕੀਤੀ ਗਈ।

ਬੰਗਲਾਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਯੂਨੁਸ ਦੇ ‘ਗ੍ਰਾਮੀਣ ਬੈਂਕ’ ਦੀਆਂ ਕਈ ਸ਼ਾਖਾਵਾਂ ਨੂੰ ਅੱਗ ਲਗਾਏ ਜਾਣ ਤੋਂ ਬਾਅਦ, ਅਣਪਛਾਤੇ ਲੋਕਾਂ ਨੇ ਚਟੋਗ੍ਰਾਮ ਦੇ ਪੰਚਲਾਇਸ਼ ਇਲਾਕੇ ’ਚ ਸਥਿਤ ਯੂਨੁਸ ਦੇ ਜੱਦੀ ਘਰ ਨੂੰ ਵੀ ਅੱਗ ਲਗਾ ਦਿੱਤੀ। ਆਵਾਮੀ ਲੀਗ ਨੇ ਦੇਸ਼ ਭਰ ’ਚ ਲਾਕਡਾਊਨ ਦਾ ਐਲਾਨ ਕੀਤਾ ਹੈ। ਇਸ ਦੇ ਬਾਅਦ ਪੁਲਿਸ ਨੇ ਰਾਜਧਾਨੀ ਢਾਕਾ ’ਚ 24 ਘੰਟਿਆਂ ’ਚ 565 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਲੋਕਾਂ ’ਚ ਹਸੀਨਾ ਸਰਕਾਰ ’ਚ ਸਿੱਖਿਆ ਮੰਤਰੀ ਰਹੇ ਨੁਰੂਲ ਇਸਲਾਮ ਨਾਹਿਦ ਵੀ ਸ਼ਾਮਿਲ ਹਨ। ਬੰਗਲਾਦੇਸ਼ ’ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਤੇ ਸੱਤ ਜ਼ਿਲ੍ਹਿਆਂ ’ਚ ਅਰਧ-ਬਲਾਂ ਦੇ ਲਗਭਗ 3,000 ਜਵਾਨ ਤਾਇਨਾਤ ਕੀਤੇ ਗਏ। ‘ਅਵਾਮੀ ਲੀਗ’ ਪਾਰਟੀ ਨੇ ਸਵੇਰ ਤੋਂ ਸ਼ਾਮ ਤੱਕ ਦੇ ਦੇਸ਼-ਵਿਆਪੀ ‘ਲਾਕਡਾਊਨ’ ਦਾ ਸੱਦਾ ਦਿੱਤਾ ਸੀ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ, ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਢਾਕਾ, ਚਿਟਗਾਂਵ, ਨਰਾਇਣਗੰਜ, ਗਾਜ਼ੀਪੁਰ, ਗੋਪਾਲਗੰਜ, ਮੈਮਨਸਿੰਘ ਅਤੇ ਫਰੀਦਪੁਰ ਵਰਗੇ ਸੰਵੇਦਨਸ਼ੀਲ ਜ਼ਿਲ੍ਹਿਆਂ ’ਚ ਪੁਲਿਸ ਦੀ ਮਦਦ ਲਈ ‘ਬਾਰਡਰ ਗਾਰਡ ਬੰਗਲਾਦੇਸ਼’ (ਬੀ.ਜੀ.ਬੀ.) ਦੀਆਂ 96 ਪਲਟਨਾਂ (ਜਿਨ੍ਹਾਂ ’ਚ ਲਗਭਗ 3,000 ਜਵਾਨ ਸ਼ਾਮਿਲ ਹਨ) ਤਾਇਨਾਤ ਕੀਤੀਆਂ ਗਈਆਂ।

ਨਾਗਰਿਕ ਹਵਾਬਾਜ਼ੀ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਹਵਾਈ ਅੱਡਿਆਂ ਨੂੰ ‘ਹਾਈ ਅਲਰਟ’ (ਉੱਚ ਚੌਕਸੀ) ’ਤੇ ਰੱਖਿਆ ਗਿਆ ਹੈ।  ਅਧਿਕਾਰੀਆਂ ਮੁਤਾਬਕ, ਕਾਸ਼ੀਆਨੀ ’ਚ ਗੋਪਾਲਗੰਜ-1 ਹਲਕੇ ਦੇ ਸੰਸਦ ਮੈਂਬਰ ਸਲੀਮੁਜ਼ਮਾਨ ਮੁੱਲਾ ਦੇ ਘਰ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਸਮਰਥਕਾਂ ਦੇ ਕਈ ਘਰਾਂ ਨੂੰ ਵੀ ਅੱਗ ਲਗਾ ਦਿੱਤੀ ਗਈ। ਸ਼ੇਖ ਹਸੀਨਾ ਦੇ ਸਮਰਥਕਾਂ – ਜਿਨ੍ਹਾਂ ’ਚ ਹੁਣ ਪਾਬੰਦੀਸ਼ੁਦਾ ‘ਅਵਾਮੀ ਲੀਗ’ ਅਤੇ ‘ਜੁਬੋ ਲੀਗ’ ਦੇ ਮੈਂਬਰਾਂ ਦੇ ਨਾਲ-ਨਾਲ ਪਾਬੰਦੀਸ਼ੁਦਾ ‘ਛਾਤਰ ਲੀਗ’ ਦੇ ਆਗੂ ਤੇ ਵਰਕਰ ਸ਼ਾਮਿਲ ਹਨ- ਨੇ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ’ਚ ਪ੍ਰਦਰਸ਼ਨ ਕੀਤੇ ਅਤੇ ਆਪਣੇ ਕੋਲ ਸਥਾਨਕ ਹਥਿਆਰ ਰੱਖੇ ਹੋਏ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਗੋਪਾਲਗੰਜ ’ਚ ਇਕ ਪੁਲਿਸ ਥਾਣੇ ਨੂੰ ਅੱਗ ਲਗਾ ਦਿੱਤੀ। ਢਾਕਾ ਦੇ ਅਗਾਰਗਾਓਂ ਇਲਾਕੇ ’ਚ, ਵੀਰਵਾਰ ਸਵੇਰੇ ਅਣਪਛਾਤੇ ਲੋਕਾਂ ਨੇ ਮੈਟਰੋ ਰੇਲ ਸਟੇਸ਼ਨ ਦੇ ਹੇਠਾਂ ਦੇਸੀ ਬੰਬ ਚਲਾ ਦਿੱਤਾ, ਜਿਸ ਨਾਲ ਦਹਿਸ਼ਤ ਫੈਲ ਗਈ, ਹਾਲਾਂਕਿ, ਇਸ ਧਮਾਕੇ ’ਚ ਕੋਈ ਜ਼ਖ਼ਮੀ ਨਹੀਂ ਹੋਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button