Breaking NewsD5 specialNewsPoliticsPunjab

ਬੈਂਸ ਬਿਆਨਬਾਜ਼ੀ ਮਾਮਲੇ ਬਾਰੇ ਉੱਠ ਰਹੇ ਹਨ ਕਈ ਹੋਰ ਸਵਾਲ

ਚੰਡੀਗੜ੍ਹ : ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਪਟਿਆਲਾ ਵਿੱਚ ਨਾਕੇ ਉੱਤੇ ਨਹਿੰਗਾਂ ਅਤੇ ਪੁਲਿਸ ਵਿਚਕਾਰ ਹੋਈ ਝੜਪ ਬਾਰੇ ਕਈ ਸਵਾਲ ਉਸ ਵੇਲੇ ਖੜ੍ਹੇ ਹੋ ਗਏ ਜਦੋਂ ਕਾਂਗਰਸ ਪਾਰਟੀ ਦੇ ਕੁਝ ਆਗੂਆਂ ਨੇ ਬੈਂਸ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਅਤੇ ਬਾਅਦ ਵਿੱਚ ਬੈਂਸ ਤੋਂ ਸਕਿਉਰਟੀ ਵਾਪਸ ਲੈ ਲਈ ਗਈ। ਬੈਂਸ ਨੇ ਬੋਲਦੇ ਹੋਏ ਨੇ ਨਿਹੰਗਾਂ ਵੱਲੋਂ ਪੁਲਿਸ ਪਾਰਟੀ ‘ਤੇ ਕੀਤੇ ਹਮਲੇ ਦੀ ਨਿੰਦਾ ਵੀ ਕੀਤੀ ਸੀ ਪਰ ਜੋ ਪੁਲਿਸ ਵੱਲੋਂ ਕਾਨੂੰਨ ਆਪਣੇ ਹੱਥਾਂ ਵਿੱਚ ਲੈ ਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਉਸ ਮਸਲੇ ਨੂੰ ਵੀ ਉਠਾ ਦਿੱਤਾ ਸੀ। ਜਿਸ ਕਾਰਨ ਬੈਂਸ ਦੀਆਂ ਗੱਲਾਂ ਕੁਝ ਕਈਆਂ ਨੂੰ ਬੁਰੀਆਂ ਲੱਗੀਆਂ। ਕਰੋਨਾ ਦੀ ਮਹਾਂਮਾਰੀ ਕਾਰਨ ਇਸ ਮਸਲੇ ‘ਤੇ ਵਿਵਾਦ ਹੋਣਾ ਸਹਿਜ ਸੀ।

Big Breaking-ਕੈਪਟਨ ਸਰਕਾਰ ਦਾ ਵੱਡਾ ਐਲਾਨ, ਪੰਜਾਬ ‘ਚ ਫ਼ਿਰ ਵਧਾਇਆ ਕਰਫ਼ਿਊ

ਹੁਣ ਸਵਾਲ ਇਹ ਪੈਦਾ ਹੋ ਰਹੇ ਹਨ ਕਿ ਕਿ ਜਦੋਂ ਸਬਜ਼ੀ ਮੰਡੀ ਵਿੱਚ ਨਿਹੰਗਾਂ ਦੀ ਗੱਡੀ ਗਈ ਸੀ ਤਾਂ ਉਸ ਵੇਲੇ ਨਾਕਾ ਕਿਉਂ ਨਹੀਂ ਸੀ ਲਗਾਇਆ ਗਿਆ ? ਕਿਉਂਕਿ ਨਿਹੰਗਾਂ ਨੂੰ ਸਬਜ਼ੀ ਮੰਡੀ ਤੋਂ ਵਾਪਸ ਜਾਣ ਵੇਲੇ ਰੋਕਿਆ ਗਿਆ ਸੀ। ਦੂਸਰਾ ਸਵਾਲ ਜਦੋਂ ਨਹਿੰਗਾਂ ਦੀ ਗੱਡੀ ਨਾਕੇ ਵਿੱਚ ਫਸ ਗਈ ਤਾਂ ਪੁਲਿਸ ਵਾਲਿਆਂ ਨੇ ਗੱਡੀ ‘ਤੇ ਚਾਰ ਚੁਫੇਰੇ ਡੰਡੇ ਮਾਰ ਕੇ ਗੱਡੀ ਅਤੇ ਗੱਡੀ ਦੀਆਂ ਲਾਈਟਾਂ ਕਿਉਂ ਭੰਨੀਆਂ ? ਜਦਕਿ ਪੁਲਿਸ ਉਨ੍ਹਾਂ ਨੂੰ ਥੱਲੇ ਉੱਤਰ ਕੇ ਸਹੀ ਤਰ੍ਹਾਂ ਗੱਲ ਕਰ ਸਕਦੀ ਸੀ। ਪੁਲੀਸ ਨੇ ਨਿਹੰਗਾਂ ਦੇ ਗੁਰਦੁਆਰਾ ਸਾਹਿਬ ਵਿੱਚੋਂ ਭੁੱਕੀ ਦੀਆਂ ਬੋਰੀਆਂ ਬਰਾਮਦ ਕੀਤੀਆਂ ਹਨ ਪਰ ਕੀ ਪੁਲਿਸ ਦੇ ਖ਼ੁਫ਼ੀਆ ਤੰਤਰ ਨੂੰ ਪਹਿਲਾਂ ਇਸ ਦੀ ਜਾਣਕਾਰੀ ਨਹੀਂ ਸੀ ?

ਹੁਣ ਬੈਂਸ ਤੋਂ ਗੰਨਮੈਨ ਵਾਪਸ ਲੈ ਗਏ ਹਨ ਪਰ ਕੀ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਬਾਅਦ ਕਿਸੇ ਵੀ ਆਗੂ ਜਾ ਵਿਧਾਇਕ ਤੋਂ ਇਸ ਤਰ੍ਹਾਂ ਗੰਨਮੈਨ ਵਾਪਸ ਲਏ ਜਾ ਸਕਦੇ ਹਨ ? ਸਵਾਲ ਇਹ ਵੀ ਹੈ ਕਿ ਬੈਂਸ ਉੱਤੇ ਸਵਾਲ ਖੜ੍ਹੇ ਕਰਨ ਵਾਲਿਆਂ ਨੇ ਉਸ ਵੇਲੇ ਮੁੱਦਾ ਕਿਉਂ ਨਹੀਂ ਚੁੱਕਿਆ ਜਦੋਂ ਕਰਫੂ ਦੇ ਸ਼ੁਰੂ ਵਿੱਚ ਪੁਲਿਸ ਵਾਲਿਆਂ ਨੇ ਸੈਂਕੜੇ ਲੋਕਾਂ ‘ਤੇ ਜ਼ੁਲਮ ਢਾਹਿਆ ਸੀ ਜਦ ਕਿ ਉਨ੍ਹਾਂ ਖ਼ਿਲਾਫ਼ ਕਾਨੂੰਨ ਮੁਤਾਬਕ ਗ੍ਰਿਫਤਾਰ ਕਰਨ ਜਾਂ ਗੱਡੀਆਂ ਜ਼ਬਤ ਕਰਨ ਦੀ ਕਾਰਵਾਈ ਕਰਨੀ ਬਣਦੀ ਸੀ ? ਹੁਣ ਵੀ ਬੈਂਸ ਦੇ ਸਿਆਸੀ ਵਿਰੋਧੀਆਂ ਨੂੰ ਸਿਆਸਤ ਕਰਨ ਉੱਤੇ ਸਮਾਂ ਖਰਾਬ ਕਰਨ ਦੀ ਬਜਾਏ ਕਰੋਨਾ ਮਮਹਾਂਮਾਰੀ ਦੌਰਾਨ ਲੋਕ ਸੇਵਾ ਵੱਲ ਧਿਆਨ ਦੇਣਾ ਚਾਹੀਦਾ।

Simarjeet Bains ਦੀ ਸਕਿਓਰਿਟੀ ਵਾਪਸ ਲਈ, ਬੈਂਸ ਦਾ D5 Channel ‘ਤੇ ਪਹਿਲਾ ਬਿਆਨ

ਇਨਸਾਫ਼ ਪਸੰਦ ਲੋਕਾਂ ਵਿੱਚ ਚਰਚਾ ਇਹ ਹੈ ਕਿ ਬੈਂਸ ਵੱਲੋਂ ਦਿੱਤੀ ਬਿਆਨਬਾਜ਼ੀ ਉੱਤੇ ਸਿਆਸਤ ਕਰਨ ਨਾਲੋਂ ਪੰਜਾਬ ਦੇ ਲੋਕਾਂ ਦੀ ਸਭਾ ਸੰਭਾਲ ਕਰਨੀ ਅਤੇ ਕਾਨੂੰਨ ਦਾ ਰਾਜ ਲਿਆਉਣਾ ਇਹ ਵੱਡਾ ਮਾਮਲਾ ਹੈ। ਹੁਣੇ ਹੀ ਸਿਮਰਜੀਤ ਸਿੰਘ ਬੈਂਸ ਦੇ ਭਰਾ ਬਲਵਿੰਦਰ ਸਿੰਘ ਬੈਂਸ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਸ ਪੁਲਿਸ ਮੁਲਾਜ਼ਮ ਨਾਲ ਹਮਦਰਦੀ ਹੈ ਜਿਸ ਦਾ ਹੱਥ ਕੱਟ ਦਿੱਤਾ ਗਿਆ ਸੀ। ਬਲਵਿੰਦਰ ਸਿੰਘ ਬੈਂਸ ਨੇ ਕਿਹਾ ਹੈ ਕਿ ਉਹ ਤੱਕ ਕਾਨੂੰਨ ਦੇ ਰਾਜ ਦੀ ਮੰਗ ਕਰਦੇ ਹਨ। ਜਿਸ ਕਾਰਨ ਸਿਮਰਜੀਤ ਸਿੰਘ ਬੈਂਸ ਦੇ ਬਿਆਨ ਮਾਮਲੇ ਨੂੰ ਤੂਲ ਦੇਣ ਦੀ ਕੋਈ ਤੁੱਕ ਨਹੀਂ ਬਣਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button