Breaking NewsD5 specialNewsPoliticsPunjab

ਬੈਂਸ ਦੇ ਬੰਦਿਆਂ ਨੇ ਕੈਪਟਨ ਦੇ ਮੰਤਰੀ ਦੇ ਘਰ ਬਾਹਰ ਲਾ ਲਏ ਪੱਕੇ ਡੇਰੇ !

ਪਟਿਆਲਾ : 64 ਕਰੋੜ ਸਕਾਲਰਸ਼ਿਪ ਘੁਟਾਲੇ ਦੇ ਦੋਸ਼ਾਂ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਿਸ ਦੇ ਤਹਿਤ ਲੋਕ ਇਨਸਾਫ ਪਾਰਟੀ ਦੇ ਆਗੂਆਂ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਰਿਹਾਇਸ਼ ਦਾ ਘਿਰਾਓ ਕੀਤਾ ਗਿਆ ਇਹ ਇਹ ਘਿਰਾਓ ਲੋਕ ਇਨਸਾਫ਼ ਪਾਰਟੀ ਮਨਵਿੰਦਰ ਸਿੰਘ ਗਿਆਸਪੁਰਾ ਦੀ ਮੌਜੂਦਗੀ ਵਿੱਚ ਕੀਤਾ ਗਿਆ।

🔴 LIVE 🔴ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ‘ਚ ਬਣ ਰਹੇ ਨੇ ਥਾਣੇ | ਕਿਉਂ ਰਾਗੀ ਸਿੰਘ ਚਲਾਉਣ ਰਿਕਸ਼ਾ?

ਇਸ ਮੌਕੇ ਤੇ ਜਦੋਂ ਲੋਕ ਇਨਸਾਫ਼ ਪਾਰਟੀ ਦੇ ਆਗੂ ਧਰਮਸੋਤ ਦੀ ਕੋਠੀ ਅੱਗੇ ਜਾਣ ਲੱਗੇ ਤਾਂ ਰਸਤੇ ਵਿੱਚ ਹੀ ਪੁਲਿਸ ਨੇ ਬੈਰੀਗੇਟ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ ਅਤੇ ਜਿਸ ਤੋਂ ਬਾਅਦ ਪੁਲਿਸ ਅਤੇ ਲੋਕ ਇਨਸਾਫ ਪਾਰਟੀ ਦੇ ਆਗੂ ਧੱਕਾ ਮੁੱਕੀ ਵੀ ਹੋਈ। ਜਿਸ ਦੇ ਰੋਸ ਵਜੋਂ ਲੋਕ ਇਨਸਾਫ ਪਾਰਟੀ ਦੇ ਆਗੂਆਂ ਵੱਲੋਂ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਕਿਹਾ ਕਿ ਇਹ ਕੱਪੜੇ ਵੀ ਅਸੀਂ ਧਰਮਸੋਤ ਨੂੰ ਦਿੰਦੇ ਹਾਂ।

ਹੁਣ ਨਈਂ ਦੱਬਦੇ ਝਾੜੂ ਵਾਲੇ, ਅੱਕੇ ਝਾੜੂ ਵਾਲਿਆਂ ਦਾ ਵੱਡਾ ਐਲਾਨ, ਖਤਰੇ ‘ਚ ਪਈ ਕੈਪਟਨ ਦੇ ਮੰਤਰੀ ਦੀ ਕੁਰਸੀ !

ਜਿੱਥੇ ਉਨ੍ਹਾਂ ਗ਼ਰੀਬ ਬੱਚਿਆਂ ਦੇ ਸਕਾਲਰਸ਼ਿਪ ਦਾ ਘੋਟਾਲਾ ਕਰਕੇ ਢਿੱਡ ਨਹੀਂ ਭਰਿਆ ਅਸੀਂ ਕੱਪੜੇ ਵੀ ਦਿੰਦੇ ਹਾਂ।  ਜਦੋਂ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਾ ਜਾਣ ਦਿੱਤਾ ਤਾਂ ਉਨ੍ਹਾਂ ਨੇ ਉਥੇ ਹੀ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਮੰਤਰੀ ਧਰਮਸੋਤ ਨੂੰ ਬਰਖਾਸਤ ਕਰਕੇ ਉਸ ਦੇ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ।

ਫਿਰ ਭਖਿਆ ਖੰਨਾ ਦੇ ਐੱਸ.ਐੱਚ.ਓ ਦਾ ਮਾਮਲਾ, ਐੱਸ.ਐੱਚ.ਓ ਨੂੰ ਸੁਪਰੀਮ ਕੋਰਟ ਦਾ ਝਟਕਾ

ਪਰ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਵੇਂ ਹੀ ਧਰਮਸੋਤ ਦੇ ਉੱਪਰ ਲੱਗੇ ਆਰੋਪਾਂ ਦੇ ਸਬੰਧ ਵਿੱਚ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ ਕਿ ਹੁਣ ਜਾਂਚ ਨਿਰਪੱਖ ਹੋਵੇਗੀ ਜਾਂ ਨਹੀਂ ਜਾਂ ਫਿਰ ਇਸ ਮਾਮਲੇ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਜਾਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button