Breaking NewsInternationalNews

ਬੇਲੋੜੇ ਪ੍ਰੋਗਰਾਮਾਂ ਲਈ ਸਕੂਲ ਬੋਰਡ ਨੂੰ ਦਿੱਤੀ ਜਾਣ ਵਾਲੀ ਰਕਮ ‘ਤੇ ਸਿੱਖਿਆ ਮੰਤਰੀ ਨੇ ਲਾਈ ਰੋਕ

ਕੁਈਨਜ਼ ਪਾਰਕ : ਓਨਟਾਰੀਓ ਦੀ ਸਿੱਖਿਆ ਮੰਤਰੀ ਲੀਜ਼ਾ ਥੌਂਪਸਨ ਨੇ ਆਖਿਆ ਕਿ ਸਾਡੀ ਸਰਕਾਰ ਵੱਲੋਂ 25 ਮਿਲੀਅਨ ਡਾਲਰ ਦੀ ਰਕਮ ਦੀ ਉਨ੍ਹਾਂ ਪ੍ਰੋਗਰਾਮਾਂ ਵਿੱਚੋਂ ਕਟੌਤੀ ਕੀਤੀ ਗਈ ਹੈ ਜਿਹੜੇ ਪ੍ਰੋਗਰਾਮ ਬੇਲੋੜੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਜਿਹੜੇ ਸਕੂਲ ਬੋਰਡ ਕਲਾਸਰੂਮਜ਼ ਵਿੱਚ ਬੱਚਿਆਂ ਨੂੰ ਪੜ੍ਹਾਉਣ ਤੇ ਸਕੂਲ ਤੋਂ ਬਾਅਦ ਵਾਲੀਆਂ ਗਤੀਵਿਧੀਆਂ ਲਈ ਵਿਦਿਆਰਥੀਆਂ ਨੂੰ ਪਾਰਟ ਟਾਈਮ ਹਾਇਰ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਪੈਸੇ ਖੁੱਸਣ ਦਾ ਡਰ ਹੈ ਤਾਂ ਉਹ ਆਪਣੇ ਬਜਟ ਦੇ ਹੋਰਨਾਂ ਹਿੱਸਿਆਂ ਵਿੱਚ ਕਟੌਤੀ ਕਰਕੇ ਅਜਿਹੇ ਪ੍ਰੋਗਰਾਮ ਚਲਾ ਸਕਦੇ ਹਨ।

Read Also ਸਿੱਖਿਆ ਮੰਤਰੀ ਦੀ ਅਧਿਆਪਕਾਂ ਨੂੰ ਧਮਕੀ , ਵੀਡੀਓ ਵੇਖ ਧਰਨੇ ਤੋਂ ਭੱਜਣਗੇ ਅਧਿਆਪਕ!

ਕੁਈਨਜ਼ ਪਾਰਕ ਵਿਖੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥੌਂਪਸਨ ਨੇ ਆਖਿਆ ਕਿ ਪਿਛਲੀ ਸਰਕਾਰ ਵੱਲੋਂ ਇਸ ਸਿੱਖਿਆ ਵਾਲੇ ਪ੍ਰੋਗਰਾਮ ਨੂੰ ਮੈਚਿੰਗ ਡਾਲਰ ਪ੍ਰੋਗਰਾਮ ਵਜੋਂ ਚਲਾਇਆ ਗਿਆ ਸੀ। ਇਸ ਲਈ ਬੋਰਡ ਨੇ ਵੀ 50 ਫੀਸਦੀ ਹਿੱਸੇਦਾਰੀ ਨਿਭਾਉਣੀ ਸੀ। ਇਸ ਲਈ ਜੇ ਬੋਰਡ ਇਸ ਪ੍ਰੋਗਰਾਮ ਨੂੰ ਚਾਲੂ ਰੱਖਣਾ ਚਾਹੁੰਦੇ ਹਨ ਤਾਂ ਉਹ ਆਪਣੀ ਜਨਰਲ ਐਜੂਕੇਸ਼ਨ ਗ੍ਰਾਂਟ ਵਿੱਚੋਂ ਅਜਿਹਾ ਕਰਨਾ ਜਾਰੀ ਰੱਖ ਸਕਦੇ ਹਨ।

ਇਸ ਦੌਰਾਨ ਬੋਰਡਜ਼ ਦਾ ਕਹਿਣਾ ਹੈ ਕਿ ਇਨ੍ਹਾਂ ਨਵੀਆਂ ਕਟੌਤੀਆਂ ਬਾਰੇ ਉਨ੍ਹਾਂ ਨੂੰ ਹਨ੍ਹੇਰੇ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਕਟੌਤੀਆਂ ਬਾਰੇ ਸਰਕਾਰ ਨੇ ਪਿਛਲੇ ਹਫਤੇ ਹੀ ਈਮੇਲਜ਼ ਰਾਹੀਂ ਸਕੂਲ ਬੋਰਡਜ਼ ਨੂੰ ਜਾਣਕਾਰੀ ਦਿੱਤੀ ਸੀ। ਬਹੁਤੇ ਬੋਰਡਜ਼ ਤਾਂ ਅਜੇ ਵੀ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਉਹ ਇਸ ਵਿੱਤੀ ਝਟਕੇ ਨੂੰ ਕਿਸ ਤਰ੍ਹਾਂ ਬਰਦਾਸ਼ਤ ਕਰਨਗੇ। ਕੈਥੋਲਿਕ ਬੋਰਡ ਚੇਅਰ ਮਾਰੀਆ ਰਿਜ਼ੋ ਦਾ ਕਹਿਣਾ ਹੈ ਕਿ ਮੰਤਰੀ ਨੂੰ ਗਲਤ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਇਹ ਪ੍ਰੋਗਰਾਮ ਪੂਰੀ ਤਰ੍ਹਾਂ ਪ੍ਰੋਵਿੰਸ ਵੱਲੋਂ ਦਿੱਤੇ ਜਾਣ ਵਾਲੇ ਫੰਡਾਂ ਉੱਤੇ ਹੀ ਆਧਾਰਿਤ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button