Breaking NewsD5 specialNewsPunjabTop News

ਬੇਟੇ ਅਤੇ ਨੂੰਹ ਨਾਲ ਕਤਾਰ ਵਿੱਚ ਬੈਠ ਕੇ CM ਚੰਨੀ ਨੇ ਛੱਕਿਆ ਲੰਗਰ

ਮੋਹਾਲੀ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਡੇ ਪੁੱਤਰ ਨਵਜੀਤ ਸਿੰਘ ਨੇ ਅੱਜ ਵਿਆਹ ਕਰ ਲਿਆ ਹੈ। ਉਨ੍ਹਾਂ ਦਾ ਅਨੰਦ ਕਾਰਜ ਮੁਹਾਲੀ ਦੇ ਫੇਜ਼ -3 ਬੀ 1 ਵਿੱਚ ਸਥਿਤ ਗੁਰਦੁਆਰਾ ਸੰਚਾ ਧੰਨ ਸਾਹਿਬ ਵਿਖੇ ਸੰਪੂਰਨ ਹੋਇਆ।ਸੀਐਮ ਚੰਨੀ ਦੇ ਬੇਟੇ ਦਾ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਹੋਇਆ, ਜਿਸਦੀ ਹਰ ਪਾਸੇ ਚਰਚਾ ਹੋ ਰਹੀ ਹੈ। ਚੰਨੀ ਸਮੇਤ ਇਸ ਸਮਾਰੋਹ ਵਿੱਚ ਆਈਆਂ ਸਾਰੀਆਂ ਮਸ਼ਹੂਰ ਹਸਤੀਆਂ ਨੇ ਪੰਗਤ ਵਿੱਚ ਬੈਠ ਕੇ ਲੰਗਰ ਛੱਕਿਆ।ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਪਹੁੰਚੇ।

ਮੋਦੀ ਦੇ ਉਲਟ ਹੋਇਆ ਬੀਜੇਪੀ ਲੀਡਰ, ਕਿਸਾਨਾਂ ਕਰਕੇ ਲੈ ਲਿਆ ਸਿੱਧਾ ਪੰਗਾ || D5 Channel Punjabi

ਤੁਹਾਨੂੰ ਦੱਸ ਦੇਈਏ ਕਿ ਨਵਦੀਪ ਦਾ ਵਿਆਹ ਡੇਰਾਬੱਸੀ ਦੀ ਸਿਮਰਨਧੀਰ ਕੌਰ ਨਾਲ ਹੋਇਆ ਹੈ।ਇਸ ਸ਼ੁਭ ਮੌਕੇ ‘ਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ, ਉਪ ਮੁੱਖ ਮੰਤਰੀ ਓਪੀ ਸੋਨੀ, ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਮੰਤਰੀ ਰਾਣਾ ਗੁਰਜੀਤ ਸਿੰਘ, ਮੰਤਰੀ ਰਣਦੀਪ ਸਿੰਘ ਨਾਭਾ, ਗੁਰਕੀਰਤ ਸਿੰਘ ਕੋਟਲੀ, ਪ੍ਰਗਟ ਸਿੰਘ, ਸੁੱਖ ਸਰਕਾਰੀਆ ਵੀ ਪਹੁੰਚੇ ਹੋਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button