Breaking NewsD5 specialNewsPoliticsPunjab

ਪੰਜਾਬ ਕਾਂਗਰਸ ‘ਚ ਸਿੱਧੂ ਨੂੰ ਲੈ ਕੇ ਬਣ ਰਹੀ ਹੈ ਅਲੱਗ-ਅਲੱਗ ਰਾਏ

ਚੰਡੀਗੜ੍ਹ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਾਂਗਰਸ ‘ਚ ਅਲੱਗ-ਅਲੱਗ ਰਾਏ ਬਣਨੀਆਂ ਸ਼ੁਰੂ ਹੋ ਗਈਆਂ ਹਨ। ਕੁਝ ਨੇਤਾ ਜਿੱਥੇ ਸਿੱਧੂ ਦੀ ਕਾਰਜਸ਼ੈਲੀ ਅਤੇ ਉਨ੍ਹਾਂ ਦੇ ਐਕਟ ‘ਤੇ ਸਵਾਲ ਖੜੇ ਕਰ ਰਹੇ ਹਨ, ਉਥੇ ਹੀ ਕੁਝ ਨੇਤਾ ਨਾ ਸਿਰਫ ਸਿੱਧੂ ਦੇ ਹੱਕ ‘ਚ ਖੜੇ ਦਿਖਾਈ ਦੇ ਰਹੇ ਹਨ ਸਗੋਂ ਇਹ ਵੀ ਸ਼ੰਕਾ ਜਤਾ ਰਹੇ ਹਨ ਕਿ ਜੇਕਰ ਸਿੱਧੂ ਕਿਸੇ ਹੋਰ ਪਾਰਟੀ ਸ਼ਾਮਲ ਹੋਏ ਤਾਂ ਪੰਜਾਬ ‘ਚ ਕਾਂਗਰਸ ਲਈ ਬਹੁਤ ਨੁਕਸਾਨ ਹੋ ਸਕਦਾ ਹੈ।

🔴 Live 🔴ਖੇਤੀ ਕਾਨੂੰਨਾਂ ‘ਤੇ ਬੁਰੀ ਫਸੀ ਮੋਦੀ ਸਰਕਾਰ ! ਕੈਪਟਨ ਸਰਕਾਰ ‘ਤੇ ਤੱਤੇ ਹੋਏ ਅਕਾਲੀ, ਦਿੱਤੀ ਚੇਤਾਵਨੀ !

ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਅਤੇ ਮੁੱਖਮੰਤਰੀ ਦੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਲੋਕਪ੍ਰਿਅਤਾ ਨੂੰ ਨਜੰਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਸਪੱਸ਼ਟ ਰੂਪ ਤੋਂ ਕਿਹਾ ਕਿ ਜੇਕਰ ਸਿੱਧੂ ਕਿਸੇ ਹੋਰ ਪਾਰਟੀ ‘ਚ ਸ਼ਾਮਲ ਹੁੰਦੇ ਹਨ ਤਾਂ ਇਸ ਨਾਲ ਕਾਂਗਰਸ ਨੂੰ ਨੁਕਸਾਨ ਹੋ ਸਕਦਾ ਹੈ।

ਕਿਸਾਨਾਂ ਨੇ ਘੇਰਿਆ ਸੀ ਬੀਜੇਪੀ ਦਾ ਵੱਡਾ ਲੀਡਰ,ਫੇਰ ਪੁਲਿਸ ਨਾਲ ਪੈ ਗਿਆ ਕਿਸਾਨਾਂ ਦਾ ਪੰਗਾ?

ਸਿੱਧੂ ਨੂੰ ਉਨ੍ਹਾਂ ਦਾ ਮਾਨ ਸਨਮਾਨ ਮਿਲਣ ਦੀ ਵਕਾਲਤ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਮਿਲਕੇ ਪੰਜਾਬ ਦੀ ਅਗਵਾਈ ਕਰਨ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵੱਡੇ ਨੇਤਾ ਹਨ ਅਤੇ ਸਾਰੇ ਚਾਹੁੰਦੇ ਹਨ ਕਿ ਉਹ ਕਾਂਗਰਸ ਲਈ ਕੰਮ ਕਰਨ।

ਸਰਕਾਰਾਂ ‘ਤੇ ਭੜਕਿਆ ਆਹ ਕਿਸਾਨ! ਕੱਲੇ-ਕੱਲੇ ਦੀ ਬਣਾਤੀ ਰੇਲ! ਕਹਿੰਦਾ ਅੱਜ ਨਾ ਰੋਕੋ, ਮਸਾਂ ਤਾਂ ਬੋਲਿਆਂ!

ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਤਾਂ ਇੱਥੋ ਤੱਕ ਬਿਆਨ ਦੇ ਦਿੱਤਾ ਕਿ ਸਿੱਧੂ ਆਪਣੀ ਅਲੱਗ ਪਾਰਟੀ ਬਣਾਉਣ ਅਤੇ ਪੰਜਾਬ ਲਈ ਕੰਮ ਕਰਨ। ਸਿੱਧੂ ਦੇ ਬੇਹੱਦ ਨਜ਼ਦੀਕੀ ਅਤੇ ਵਿਧਾਇਕ ਪਰਗਟ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਅੱਜ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ, ਲਿਹਾਜਾ ਸਿੱਧੂ ਨੂੰ ਇਸਦੀ ਅਗਵਾਈ ਕਰਨੀ ਚਾਹੀਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button