Breaking NewsD5 specialIndiaNewsTop News

ਬੇਅਦਬੀ ਮਾਮਲਾ : ਪੰਜਾਬ ਪੁਲਿਸ ਦੀ SIT ਟੀਮ ਪਹੁੰਚੀ ਡੇਰਾ ਸੱਚਾ ਸੌਦਾ, ਵਿਪਾਸਨਾ ਇੰਸਾਂ ਅਤੇ ਪੀਆਰ ਨੈਨ ਤੋਂ ਕਰੇਗੀ ਪੁੱਛਗਿਛ

ਸਿਰਸਾ : ਬੇਅਦਬੀ ਮਾਮਲੇ ਦੀ ਜਾਂਚ ‘ਚ ਜੁਟੀ ਪੰਜਾਬ ਪੁਲਿਸ ਦੀ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਅੱਜ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਪਹੁੰਚੀ। ਇੱਥੇ ਐਸਆਈਟੀ ਦੀ ਟੀਮ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਅਤੇ ਸੀਨੀਅਰ ਵਾਈਸ ਚੇਅਰਮੈਨ ਡਾ. ਪੀਆਰ ਨੈਨ ਤੋਂ ਪੁੱਛਗਿਛ ਕਰੇਗੀ।

CM ਚੰਨੀ ਦਾ ਵੱਡਾ ਧਮਾਕਾ, ਵਿਰੋਧੀਆਂ ਦੇ ਮੂੰਹ ਬੰਦ, ਕੇਂਦਰ ਦੀ ਸਾਜ਼ਿਸ਼ ਬੇਨਕਾਬ, ਕਿਸਾਨਾਂ ਦਾ ਵੱਡਾ ਫੈਸਲਾ !

ਜ਼ਿਕਰਯੋਗ ਹੈ ਕਿ ਬੁਰਜ ਜਵਾਹਰ ਸਿੰਘ ਵਾਲਾ ‘ਚ 1 ਜੁਲਾਈ 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋਇਆ ਸੀ। 12 ਅਕਤੂਬਰ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਦੀਆਂ ਗਲੀਆਂ ‘ਚ ਪਾਵਨ ਸਰੂਪ ਦੇ ਅੰਗ ਬਿਖਰੇ ਹੋਏ ਸਨ। 9 ਨਵੰਬਰ ਨੂੰ ਐਸਆਈਟੀ ਦੀ ਟੀਮ ਡੇਰਾ ਮੁਖੀ ਤੋਂ ਪੁੱਛਗਿਛ ਕਰਨ ਰੋਹਤਕ ਦੀ ਸੁਨਾਰੀਆ ਜੇਲ੍ਹ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button