PunjabPunjabTop News

ਬੁੜੈਲ ਜੇਲ੍ਹ ‘ਚ ਦੋ ਕੈਦੀਆਂ ਵਿਚਕਾਰ ਹਿੰਸਕ ਝੜਪ, ਇੱਕ ਨੂੰ ਹਸਪਤਾਲ ਕਰਵਾਇਆ ਗਿਆ ਦਾਖਲ

ਬੁੜੈਲ ਜੇਲ੍ਹ ‘ਚ ਦੋ ਕੈਦੀਆਂ ਵਿਚਕਾਰ ਹਿੰਸਕ ਝੜਪ ਹੋ ਗਈ। ਜ਼ੁਬਾਨੀ ਬਹਿਸ ਤੋਂ ਸ਼ੁਰੂ ਹੋਇਆ ਵਿਵਾਦ ਬਾਅਦ ‘ਚ ਸਰੀਰਕ ਝੜਪ ‘ਚ ਬਦਲ ਗਿਆ, ਜਿਸ ‘ਚ ਇੱਕ ਕੈਦੀ ਗੰਭੀਰ ਜ਼ਖਮੀ ਹੋ ਗਿਆ। ਸਥਿਤੀ ‘ਤੇ ਕਾਬੂ ਪਾਉਣ ਲਈ ਜੇਲ੍ਹ ਅਧਿਕਾਰੀਆਂ ਨੇ ਦਖਲ ਦਿੱਤਾ ਤੇ ਦੋਵਾਂ ਕੈਦੀਆਂ ਨੂੰ ਵੱਖ ਕੀਤਾ।ਜ਼ਖਮੀ ਕੈਦੀ ਦਾ ਨਾਮ ਵਿਕਾਸ ਦੱਸਿਆ ਜਾ ਰਿਹਾ, ਜੋ ਕਥਿਤ ਤੌਰ ‘ਤੇ ਲਾਰੈਂਸ ਬਿਸ਼ਨੋਈ ਦੇ ਗਿਰੋਹ ਨਾਲ ਜੁੜਿਆ ਹੋਇਆ ਹੈ। ਝਗੜੇ ‘ਚ ਸ਼ਾਮਲ ਦੂਜੇ ਕੈਦੀ ਦੀ ਪਛਾਣ ਹਿਮਾਂਸ਼ੂ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕਾ ਦੋਵਾਂ ‘ਚ ਨਿੱਜੀ ਰੰਜ਼ਿਸ਼ ਚੱਲ ਰਹੀ ਸੀ, ਜਿਸ ਨੇ ਮੰਗਲਵਾਰ ਹਿੰਸਕ ਝੜਪ ਦਾ ਰੂਪ ਲੈ ਲਿਆਇਹ ਘਟਨਾ ਕਥਿਤ ਤੌਰ ‘ਤੇ ਜੇਲ੍ਹ ਡਿਸਪੈਂਸਰੀ ਦੇ ਅੰਦਰ ਸ਼ੁਰੂ ਹੋਈ, ਜਿੱਥੇ ਦੋਵੇਂ ਕੈਦੀ ਡਾਕਟਰੀ ਜਾਂਚ ਤੇ ਦਵਾਈ ਲੈਣ ਲਈ ਆਏ ਸਨ। ਉਨ੍ਹਾਂ ਵਿਚਕਾਰ ਮਾਮੂਲੀ ਬਹਿਸ ਤੇਜ਼ੀ ਤੋਂ ਬਾਅਦ ਟਕਰਾਅ ਹੋ ਗਿਆ। ਜਾਣਕਾਰੀ ਮੁਤਾਬਕ ਹਿਮਾਂਸ਼ੂ ਤੇ ਵਿਕਾਸ ਲੱਤਾ-ਮੁੱਕਿਆਂ ਨਾਲ ਹਮਲਾ ਕੀਤਾ, ਜਿਸ ‘ਚ ਵਿਕਾਸ ਜ਼ਮੀਨ ‘ਤੇ ਡਿੱਗ ਪਿਆ।

ਮੌਕੇ ‘ਤੇ ਕਾਬੂ ਪਾਉਣ ਲਈ ਕਰਮਚਾਰੀ ਪਹੁੰਚੇ, ਪਰ ਜੇਲ੍ਹ ਸਟਾਫ਼ ਦੇ ਪਹੁੰਚਣ ਤੱਕ ਵਿਕਾਸ ਪਹਿਲਾਂ ਹੀ ਜ਼ਖਮੀ ਹੋ ਚੁੱਕਾ ਸੀ। ਕਰਮਚਾਰੀਆਂ ਨੇ ਤੁਰੰਤ ਦੋਵਾਂ ਨੂੰ ਵੱਖ ਕਰ ਦਿੱਤਾ ਅਤੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ। ਵਿਕਾਸ ਦੇ ਲੱਗੀਆਂ ਸੱਟਾਂ ਦੀ ਗੰਭੀਰਤਾ ਕਾਰਨ ਉਸ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ।ਪੁਲਿਸ ਤੇ ਜੇਲ੍ਹ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਜੇਲ੍ਹ ਸਟਾਫ਼ ਤੇ ਕੈਦੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਅਧਿਕਾਰੀ ਝੜਪ ਦੇ ਸਹੀ ਕਾਰਨ ਦਾ ਪਤਾ ਲਗਾਉਣ ਲਈ ਦੋ ਕੈਦੀਆਂ ਵਿਚਕਾਰ ਦੁਸ਼ਮਣੀ ਦੀ ਵੀ ਜਾਂਚ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button