InternationalTop News
ਬੁਲਗਾਰੀਆ ‘ਚ ਸੰਘਣੀ ਧੁੰਦ ਕਾਰਨ 86 ਵਾਹਨਾਂ ਵਿਚਾਲੇ ਟੱਕਰ, 12 ਲੋਕਾਂ ਦੀ ਮੌਤ 46 ਜ਼ਖਮੀ

ਬੁਲਗਾਰੀਆ ਵਿੱਚ ਸੰਘਣੀ ਧੁੰਦ ਕਾਰਨ ਵੱਡੀ ਗਿਣਤੀ ਵਾਹਨ ਆਪਸ ਵਿੱਚ ਟਕਰਾ ਗਏ। ਰਾਜਧਾਨੀ ਸੋਫੀਆ ਨੂੰ ਕਾਲੇ ਸਾਗਰ ਦੇ ਤੱਟਵਰਤੀ ਸ਼ਹਿਰ ਬੁਰਗਾਸ ਨਾਲ ਜੋੜਨ ਵਾਲੇ ਹਾਈਵੇਅ ‘ਤੇ 86 ਵਾਹਨ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਅਤੇ 46 ਲੋਕ ਜ਼ਖਮੀ ਹੋ ਗਏ। ਹਾਈਵੇਅ ਨੂੰ ਦੋਵਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਹੈ।
ਹਾਦਸੇ ਤੋਂ ਬਾਅਦ, ਬੁਲਗਾਰੀਆ ਦੀ ਉਪ ਰਾਸ਼ਟਰਪਤੀ ਇਲੀਆਨਾ ਆਇਓਟੋਵਾ ਨੇ ਆਪਣੀ ਵਿਦੇਸ਼ ਯਾਤਰਾ ਅੱਧ ਵਿਚਕਾਰ ਹੀ ਛੱਡ ਦਿੱਤੀ। ਉਹ ‘ਪੈਰਿਸ ਪੀਸ ਫੋਰਮ’ ਵਿੱਚ ਸ਼ਾਮਲ ਹੋਣ ਲਈ ਪੈਰਿਸ ਗਈ ਹੋਈ ਸੀ, ਪਰ ਹਾਦਸੇ ਦੀ ਖ਼ਬਰ ਮਿਲਣ ‘ਤੇ ਉਸ ਨੇ ਪ੍ਰੋਗਰਾਮ ਛੱਡ ਕੇ ਬੁਲਗਾਰੀਆ ਵਾਪਸ ਆਉਣ ਦਾ ਫੈਸਲਾ ਕੀਤਾ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.