ਬੁਰੇ ਫਸੇ ਵੱਡੇ ਪੁਲਿਸ ਅਧਿਕਾਰੀ, ਪਰਿਵਾਰ ਖੁਦਕੁਸ਼ੀ ਮਾਮਲੇ ‘ਚ ਮਿਲੀ ਸਜ਼ਾ
ਅੰਮ੍ਰਿਤਸਰ : ਪੰਜਾਬ ਪੁਲਿਸ ਦੀ ਇੱਕ ਅਜਿਹੀ ਕਹਾਣੀ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ ਜੋ ਹਰ ਕਿਸੇ ਦੀ ਅੱਖਾਂ ਨੂੰ ਨਮ ਕਰ ਦੇਵੇਗੀ। ਦੱਸ ਦਈਏ ਕਿ ਮਾਮਲਾ ਸਾਲ 2004 ਦਾ ਹੈ ਜਦੋਂ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਕਰਕੇ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਨੇ ਖੁਦਕੁਸ਼ੀ ਕਰ ਲਈ ਸੀ। ਅਸਲ ‘ਚ ਅੰਮ੍ਰਿਤਸਰ ਦੇ ਮੋਨੀ ਚੌਕ ਇਲਾਕੇ ‘ਚ ਹਰਦੀਪ ਸਿੰਘ ਦੇ ਪਰਿਵਾਰ ਨੇ ਐਸਐਸਪੀ ਕੁਲਤਾਰ ਸਿੰਘ ਤੋਂ ਦੁਖੀ ਹੋਕੇ ਇਹ ਖ਼ਤਰਨਾਕ ਕਦਮ ਚੁੱਕਿਆ ਸੀ। ਦਰਅਸਲ ਮਾਮਲਾ ਇੱਕ ਹੋਰ ਸਿੱਖ ਪਰਿਵਾਰ ਨਾਲ ਜੁੜਿਆ ਹੈ, ਜਿਸ ‘ਚ ਇੱਕ ਵੱਡੇ ਕਾਰੋਬਾਰੀ ਹਰਦੀਪ ਸਿੰਘ ਕੋਲੋਂ ਪਰਿਵਾਰਕ ਝਗੜੇ ਦੌਰਾਨ ਗਲਤੀ ਨਾਲ ਆਪਣੇ ਪਿਤਾ ਦੀ ਮੌਤ ਹੋ ਗਈ ਸੀ।
ਜਿਸ ਤੋਂ ਬਾਅਦ ਉਸ ਨੇ ਆਪਣੇ ਪਿਤਾ ਦੀ ਲਾਸ਼ ਨੂੰ ਸੁੱਟ ਦਿੱਤਾ ਬਾਅਦ ‘ਚ ਉਸ ਦੇ ਕੁਝ ਰਿਸ਼ਤੇਦਾਰਾਂ ਨੇ ਉਸ ਨੂੰ ਦੇਖ ਲਿਆ ਅਤੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਅਤੇ ਇਸ ਵਿੱਚ ਅੰਮ੍ਰਿਤਸਰ ਪੁਲਿਸ ਦੇ ਐਸਐਸਪੀ ਕੁਲਤਾਰ ਸਿੰਘ ਨੇ ਹਰਦੀਪ ਸਿੰਘ ਦੇ ਪਰਿਵਾਰ ਕੋਲੋਂ 5 ਲੱਖ ਰੁਪਏ ਦੀ ਮੰਗ ਕੀਤੀ। ਸਿਰਫ ਇੰਨਾ ਹੀ ਨਹੀਂ ਉਸ ਨੇ ਬਾਅਦ ‘ਚ ਫੇਰ ਉਨ੍ਹਾਂ ਤੋਂ ਸੱਤ ਲੱਖ ਰੁਪਏ ਮੰਗੇ। ਇਹੀ ਨਹੀਂ ਇਸ ਤੋਂ ਬਾਅਦ ਹਰਦੀਪ ਸਿੰਘ ਦੀ ਪਤਨੀ ਦੇ ਨਾਲ ਉਸ ਨੇ ਸ਼ਰੀਰਕ ਸਬੰਧ ਬਣਾਏ ਅਤੇ ਉਸ ਦੇ ਨਾਲ ਦੋ ਦਿਨ ਤੱਕ ਬਲਾਤਕਾਰ ਕੀਤਾ।
Big News-Sukhpal Khaira ਚਾਹੁੰਦੇ ਨੇ ਆਮ ਆਦਮੀ ਪਾਰਟੀ ਚ ਵਾਪਸੀ!
ਉਹ ਵੀ ਇਸ ਲਈ ਕੀ ਜੇਕਰ ਉਸ ਨੇ ਅਜਿਹਾ ਨਾ ਕੀਤਾ ਤਾਂ ਉਹ ਉਸ ਦੇ ਪਤੀ ਦੇ ਨਾਲ ਨਾਲ ਪੂਰੇ ਪਰਿਵਾਰ ਦੇ ਉੱਤੇ ਹੱਤਿਆ ਦਾ ਮਾਮਲਾ ਦਰਜ ਕਰ ਦੇਵੇਗਾ। ਇਸ ਤੋਂ ਬਾਅਦ ਹਰਦੀਪ ਦੀ ਪਤਨੀ ਆਪ ਘਰ ਵਾਲਿਆਂ ਨੂੰ ਬਿਨ੍ਹਾਂ ਦੱਸੇ ਐਸਐਸਪੀ ਕੁਲਤਾਰ ਸਿੰਘ ਦੇ ਕੋਲ ਗਈ। ਜਿਸ ਤੋਂ ਬਾਅਦ ਐਸਐਸਪੀ ਨੇ ਉਸ ਦੇ ਨਾਲ ਜ਼ਬਰਦਸਤੀ ਸ਼ਰੀਰਕ ਸੰਬਧ ਬਣਾਏ ਅਤੇ ਇਸ ਤੋਂ ਬਾਅਦ ਉਹ ਫਿਰ ਇਹ ਮੰਗ ਕਰਨ ਲੱਗਾ ਅਤੇ ਇਸ ਮਾਮਲੇ ਵਿੱਚ ਜਦੋਂ ਘਰ ਵਾਲਿਆਂ ਨੂੰ ਪਤਾ ਲੱਗਿਆਂ ਤਾਂ ਹਰਦੀਪ ਸਿੰਘ ਨੇ ਇੱਕ ਖੌਫ਼ਨਾਕ ਕਦਮ ਚੁੱਕਿਆ।
ਜਿਸ ਤੋਂ ਬਾਅਦ ਉਸ ਨੇ ਆਪਣੀ ਮਾਂ , ਆਪਣੀ ਪਤਨੀ ਅਤੇ ਆਪਣੇ ਦੋ ਬੇਟਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਉਸ ਤੋਂ ਬਾਅਦ ਆਪਣੇ ਆਪ ਵੀ ਆਤਮ ਹੱਤਿਆ ਕਰ ਲਈ। ਇਹੀ ਨਹੀਂ ਉਸਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਆਪਣੀ ਦੁੱਖ ਭਰੀ ਦਾਸਤਾਨ ਘਰ ਦੀਆਂ ਦੀਵਾਰਾਂ ‘ਤੇ ਲਿਖੀ ਜਿਸ ਦੀ ਵੀਡੀਓ ਵੀ ਬਣਾਈ ਗਈ ਹੈ। ਇਸ ਵਿੱਚ ਉਸ ਨੇ ਐਸ ਐਸ ਪੀ ਨੂੰ ਇਸ ਹੱਤਿਆ ਕਾਂਡ ਲਈ ਜ਼ਿੰਮੇਵਾਰ ਦੱਸਿਆ ਅਤੇ ਨਾਲ ਹੀ ਉਸ ਨੇ ਆਪਣੇ ਪੈਸਿਆਂ ਦਾ ਸਾਰਾ ਹਿਸਾਬ ਲਿਖਿਆ ਹੋਇਆ ਸੀ ਜਿਸ ਵਿੱਚੋਂ ਐਸਐਸਪੀ ਕੁਲਤਾਰ ਸਿੰਘ ਦਾ ਨਾਂ ਹਟਾ ਵੱਖਰੇ ਪੈਨ ਨਾਲ ਕੁਝ ਹੋਰ ਲਿਖ ਦਿੱਤਾ ਗਿਆ।
ਪੰਜਾਬੀਆਂ ਲਈ ਵੱਡੀ ਖੁਸ਼ਖਬਰੀ, ਕੈਪਟਨ ਦਾ ਬੇਰੁਜਗਾਰਾਂ ਲਈ ਵੱਡਾ ਤੋਹਫ਼ਾ, ਭਰਤੀ ਦਾ ਕਰਤਾ ਐਲਾਨ
ਇਸ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਖੁਲਾਸਾ ਹੋਇਆ ਕਿ ਸਬੂਤਾਂ ਨਾਲ ਛੇੜਛਾੜ ਹੋਈ ਹੈ। ਇਸ ਤੋਂ ਬਾਅਦ ਕੁਲਤਾਰ ਸਿੰਘ ਡੀਆਈਜੀ ਬਣਕੇ ਰਿਟਾਇਰ ਹੋਇਆ ਪਰ ਹਰਦੀਪ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ। ਸ਼ਿਕਾਇਤਕਰਤਾ ਸਰਬਜੀਤ ਸਿੰਘ ਵੇਰਕਾ ਨੇ 16 ਸਾਲ ਇਸ ਲਈ ਇਨਸਾਫ ਦੀ ਲੜਾਈ ਲੜੀ ਤੇ ਇਸ ਮਾਮਲੇ ‘ਚ 18 ਵਾਰ ਐਸਐਸਪੀ ਤੇ ਉਸ ਦੇ ਸਾਥੀਆਂ ਖਿਲਾਫ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ। ਹੁਣ ਉਨ੍ਹਾਂ ਨੂੰ ਸਜ਼ਾ ਮਿਲ ਸਕੀ।
ਡੀਆਈਜੀ ਕੁਲਤਾਰ ਸਿੰਘ ਨੂੰ ਅੱਠ ਸਾਲ ਦੀ ਕੈਦ ਹੋਈ ਹੈ। ਇਸ ਕੇਸ ‘ਚ ਜਾਂਚ ਅਧਿਕਾਰੀ ਜੋ ਇਸ ਜ਼ੁਰਮ ਸਮੇਂ ਐਸਐਚਓ ਸੀ ਨੂੰ ਵੀ ਸਜ਼ਾ ਸੁਣਾਈ ਗਈ ਹੈ। ਇਸ ਦੌਰਾਨ ਲੋਕਾਂ ਦਾ ਕਹਿਣਾ ਹੈ ਕਿ ਹਰਦੀਪ ਸਿੰਘ ਇੱਕ ਚੰਗਾ ਇਨਸਾਨ ਸੀ ਜਿਸ ਨੂੰ ਇਨਸਾਫ ਮਿਲਣਾ ਹੀ ਚਾਹੀਦਾ ਸੀ ਤੇ ਉਸ ਦੇ ਦੋਸ਼ੀਆਂ ਨੂੰ ਅਦਾਲਤ ਨੇ ਸਹੀ ਸਜ਼ਾ ਦਿੱਤੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.