Breaking NewsD5 specialEntertainmentNewsTop News

ਬੁਰੀ ਤਰ੍ਹਾਂ ਫਲਾਪ ਹੋਈ ਕੰਗਨਾ ਦੀ ‘ਧਾਕੜ’

ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’ ਬਾਕਸ ਆਫਿਸ ’ਤੇ ਬੁਰੀ ਤਰ੍ਹਾਂ ਫਲਾਪ ਹੋ ਗਈ ਹੈ। ਕੰਗਨਾ ਦੀ ਇਹ ਫ਼ਿਲਮ ਓਪਨਿੰਗ ਡੇਅ ਤੋਂ ਹੀ ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕੀ ਤੇ ਹੁਣ ਤੱਕ ਬਾਕਸ ਆਫਿਸ ’ਤੇ ਦਰਸ਼ਕ ਪਾਉਣ ਲਈ ਜੱਦੋ-ਜਹਿਦ ਕਰ ਰਹੀ ਹੈ। ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’ ਦੀ ਟੱਕਰ ਕਾਰਤਿਕ ਆਰੀਅਨ ਦੀ ‘ਭੂਲ ਭੁਲੱਈਆ 2’ ਨਾਲ ਸੀ। ਜਿਥੇ ਕਾਰਤਿਕ ਦੀ ਫ਼ਿਲਮ ਨੇ ਪਹਿਲੇ ਦਿਨ 14 ਕਰੋੜ ਦੀ ਬੰਪਰ ਓਪਨਿੰਗ ਕੀਤੀ, ਉਥੇ ਕੰਗਨਾ ਦੀ ਫ਼ਿਲਮ ਸਿਰਫ 1.25 ਕਰੋੜ ਰੁਪਏ ’ਤੇ ਹੀ ਸਿਮਟ ਗਈ। ਇੰਨਾ ਹੀ ਨਹੀਂ, ਵੀਕੈਂਡ ’ਤੇ ਵੀ ਕੰਗਨਾ ਦੀ ਫ਼ਿਲਮ ਕਮਾਈ ਕਰਨ ’ਚ ਨਾਕਾਮ ਰਹੀ।

Vijay Singla Case : Vijay Singla ਤੋਂ ਬਾਅਦ ਲੱਗੂ ਆਹ ਲੀਡਰਾਂ ਦਾ ਨੰਬਰ | D5 Channel Punjabi

ਕਾਰਤਿਕ ਦੀ ਫ਼ਿਲਮ ਨੇ ਜਿਥੇ 5 ਦਿਨਾਂ ’ਚ 75 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ, ਉਥੇ ਕੰਗਨਾ ਦੀ ਫ਼ਿਲਮ ਮੁਸ਼ਕਿਲ ਨਾਲ 5 ਕਰੋੜ ਦੇ ਨਜ਼ਦੀਕ ਪਹੁੰਚ ਰਹੀ ਹੈ। ਹਾਲਾਂਕਿ ਉਮੀਦ ਜਤਾਈ ਜਾ ਰਹੀ ਸੀ ਕਿ ਫ਼ਿਲਮ ਸ਼ਨੀਵਾਰ ਤੇ ਐਤਵਾਰ ਨੂੰ ਠੀਕ-ਠਾਕ ਬਿਜ਼ਨੈੱਸ ਕਰੇਗੀ ਪਰ ਅਜਿਹਾ ਕੁਝ ਨਹੀਂ ਹੋਇਆ। ਵੀਕੈਂਡ ’ਤੇ ਵੀ ਫ਼ਿਲਮ ਦੀ ਹਾਲਤ ਖਰਾਬ ਹੀ ਰਹੀ। ਸ਼ਨੀਵਾਰ ਨੂੰ ਫ਼ਿਲਮ ਨੇ 1.05 ਕਰੋੜ ਤੇ ਐਤਵਾਰ ਨੂੰ ਸਿਰਫ 98 ਲੱਖ ਰੁਪਏ ਦੀ ਕਮਾਈ ਕੀਤੀ। ਚੌਥੇ ਦਿਨ ਫ਼ਿਲਮ ਸਿਰਫ 30 ਲੱਖ ਰੁਪਏ ਦੀ ਕਮਾਈ ਕਰ ਸਕੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button