Breaking NewsEntertainmentIndiaNewsPolitics

ਕਣਕ ਦੀ ਵਾਢੀ ਕਰਕੇ ਚੁਣਾਵੀਂ ਸਟੰਟ ਕਰਦੀ ਦਿਖੀ ਬਾਲੀਵੁੱਡ ਦੀ ਡ੍ਰੀਮ ਗਰਲ

ਨਵੀਂ ਦਿੱਲੀ : ਲੋਕ ਸਭਾ ਚੋਣਾਂ ‘ਚ ਕੁੱਝ ਹੀ ਦਿਨ ਬਾਕੀ ਹਨ ਅਤੇ ਨੇਤਾਵਾਂ ਦੇ ਪ੍ਰਚਾਰ – ਰੈਲੀਆਂ ਦਾ ਸਿਲਸਿਲਾ ਤੇਜ ਹੈ। ਬਾਲੀਵੁੱਡ ਦੀ ਡ੍ਰੀਮ ਗਰਲ ਤੇ ਮਥੁਰਾ ਤੋਂ ਲੋਕ ਸਭਾ ਸੀਟ ‘ਤੇ ਬੀਜੇਪੀ ਦੀ ਉਮੀਦਵਾਰ ਹੇਮਾ ਮਾਲਿਨੀ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ‘ਚ ਹੈ। ਉਸ ਦੇ ਸੁਰਖੀਆਂ ‘ਚ ਆਉਣ ਦਾ ਮਥੁਰਾ ‘ਚ ਵੱਖਰੇ ਢੰਗ ਨਾਲ ਸ਼ੁਰੂ ਕੀਤਾ ਚੋਣ ਪ੍ਰਚਾਰ ਹੈ।

Read Also RSS ਮਾਣਹਾਨੀ ਮਾਮਲੇ ‘ਚ ਜੇਲ੍ਹ ਜਾਣਗੇ ਰਾਹੁਲ ਗਾਂਧੀ !

ਹੇਮਾ ਮਾਲਿਨੀ ਨੇ ਐਤਵਾਰ ਨੂੰ ਚੋਣ ਪ੍ਰਚਾਰ ਲਈ ਮਥੁਰਾ ਦੇ ਗੋਵਰਧਨ ‘ਚ ਜਾ ਕੇ ਪਹਿਲਾਂ ਇੱਕ ਖੇਤ ‘ਚ ਕਣਕ ਦੀ ਵਾਢੀ ਕੀਤੀ। ਇਸ ਮਗਰੋਂ ਕਣਕ ਦੀਆਂ ਭਰੀਆਂ ਨੂੰ ਇੱਕ ਥਾਂ ਤੋਂ ਚੁੱਕ ਦੂਜੀ ਥਾਂ ਰੱਖਿਆ।

ਹੇਮਾ ਦੇ ਇਸ ਤਰ੍ਹਾਂ ਪ੍ਰਚਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਉਸ ਨੂੰ ਯੂਜ਼ਰਸ ਵੱਲੋਂ ਵੱਖ-ਵੱਖ ਪ੍ਰਤੀਕ੍ਰਿਆਵਾਂ ਮਿਲ ਰਹੀਆਂ ਹਨ। ਹੇਮਾ ਦੀ ਕਣਕ ਵੱਢਦੀ ਦੀਆਂ ਤਸਵੀਰਾਂ ‘ਤੇ 12 ਘੰਟਿਆਂ ‘ਚ ਹੀ ਹਜ਼ਾਰਾਂ ਲੋਕਾਂ ਦੇ ਕੁਮੈਂਟ ਆ ਗਏ।

ਅਜਿਹੇ ‘ਚ ਲੋਕਾਂ ਨੇ ਉਨ੍ਹਾਂ ‘ਤੇ ਸਟੰਟ ਕਰਨ ਦਾ ਇਲਜ਼ਾਮ ਲਾਇਆ ਤੇ ਕਈਆਂ ਨੇ ਹੇਮਾ ਦੇ ਫੇਰ ਤੋਂ ਜਿੱਤਣ ਦੀ ਦੁਆ ਕੀਤੀ। ਮਥੁਰਾ ‘ਚ ਲੋਕ ਸਭਾ ਚੋਣ ਦੂਜੇ ਪੜਾਅ ‘ਚ 18 ਅਪ੍ਰੈਲ ਨੂੰ ਹੋਣੀ ਹੈ। ਇਸ ਸੀਟ ਨੂੰ ਯੂਪੀ ਦੀ ਅਹਿਮ ਸੀਟਾਂ ‘ਚ ਇੱਕ ਮੰਨਿਆ ਜਾਂਦਾ ਹੈ। ਇੱਥੇ ਹੇਮਾ ਦੀ ਸਿੱਧੀ ਟੱਕਰ ਕੁਵਰ ਨਰੇਂਦਰ ਸਿੰਘ ਤੇ ਕਾਂਗਰਸ ਉਮੀਦਵਾਰ ਮਹੇਸ਼ ਪਾਠਕ ਨਾਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button