Uncategorized

ਬੀਬੀ ਜਗੀਰ ਕੌਰ ਦੀ ਮੌਤ ਸਰਕਾਰ ਵੱਲੋਂ ਕਰਵਾਇਆ ਕਤਲ, ਜਲਾਲਪੁਰ ‘ਤੇ ਹੋਵੇ ਕਤਲ ਦਾ ਕੇਸ ਦਰਜ : ਮਜੀਠੀਆ, ਚੀਮਾ

ਪਟਿਆਲਾ, 9 ਦਸੰਬਰ  : ਪਟਿਆਲਾ ਜ਼ਿਲੇ ਦੇ ਪਿੰਡ ਤਖਤੂਮਾਜਰਾ ਵਿਚ ਸਥਾਨਕ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਸ਼ਹਿ ‘ਤੇ ਸਰਪੰਚ ਵੱਲੋਂ ਕੀਤੀ ਗੁੰਡਾਗਰਦੀ ਤੋਂ ਅਕਾਲੀ ਦਲ ਭੜਕ ਉਠਿਆ ਹੈ ਤੇ ਪਾਰਟੀ ਨੇ ਇਸ ਮਾਮਲੇ ਬੀਬੀ ਜਗੀਰ ਕੌਰ ਦੀ ਮੌਤ ਨੂੰ ਸਰਕਾਰ ਵੱਲੋਂ ਕਰਵਾਇਆ ਕਤਲ ਕਰਾਰ ਦਿੰਦਿਆਂ ਇਸ ਲਈ ਵਿਧਾਇਕ ਜਲਾਲਪੁਰ ‘ਤੇ ਕਤਲ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਵੇਖੋ ; Lady Police ਵਾਲੀ ਦਾ ਕਾਰਾ, ਬਦਮਾਸ਼ੀ ‘ਤੇ ਉਤਰੀ ਮਹਿਲਾ ਪੁਲਿਸ, ਇੰਨ੍ਹਾਂ ਨੂੰ ਕਾਨੂੰਨ ਕੌਣ ਦੱਸੂ?
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ‘ਤੇ ਪਿੰਡ ਤਖਤੂਮਾਜਰਾ ਵਿਖੇ ਪੀੜਤ ਪਰਿਵਾਰ ਦੇ ਘਰ ਅਫਸੋਸ ਕਰਨ ਪਹੁੰਚੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ ਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਸ਼ਮੂਲੀਅਤ ਵਾਲੀ ਟੀਮ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਇਕ ਜਲਾਲਪੁਰ ਦੀ ਸ਼ਹਿ ‘ਤੇ ਨਾ ਸਿਰਫ ਪਿੰਡ ਵਿਚ ਬਲਕਿ ਪੁਲਿਸ ਥਾਣੇ ਵਿਚ ਵੀ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਤੇ ਹਾਲਾਤ ਗੱਦਾਫੀ ਦੇ ਰਾਜ ਤੋਂ ਵੀ ਬਦਤਰ ਬਣੇ ਹੋਏ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲਿਸ ਨੇ ਉਲਟਾ ਪੀੜਤ ਧਿਰ ਦੇ 42 ਵਿਅਕਤੀਆਂ  ‘ਤੇ ਕੇਸ ਦਰਜ ਕਰ ਦਿੱਤਾ ਜੋ ਪੂਰੀ ਤਰਾਂ ਨਜਾਇਜ਼ ਹੈ।

ਇਹ ਵੀ ਵੇਖੋ : ਪੰਜਾਬ ਦੇ ਮੰਤਰੀਆਂ ਦੇ ਮਾੜੇ ਦਿਨ ! ਸਾਹਮਣੇ ਬਿਠਾ ਕੇ ਸੁਣਾਈ ਰਿਕਾਰਡਿੰਗ, ਪਾਈਆਂ ਲਾਹਨਤਾਂ
ਸ੍ਰ ਮਜੀਠੀਆ ਤੇ ਡਾ. ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪਿੰਡ ਵਿਚ ਲਾਊਡ ਸਪੀਕਰ ਲਗਾ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਕੋਈ ਵੀ ਪੀੜਤ ਪਰਿਵਾਰ ਨਾਲ ਰਾਬਤਾ ਨਾ ਰੱਖੇ। ਉਹਨਾਂ ਦੇ ਡੰਗਰ ਖੋਲ ਦਿੱਤੇ ਗਏ ਤੇ ਖੇਤਾਂ ਵਿਚ ਫਸਲਾਂ ਨੂੰ ਪਾਣੀ ਛੱਡ ਕੇ ਅਤੇ ਹੋਰ ਤਰੀਕਿਆਂ ਨਾਲ ਤਬਾਹ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਇੰਨਾ ਜ਼ਿਆਦਾ ਜ਼ੁਲਮ ਤੇ ਤਸ਼ੱਦਦ ਵਿਧਾਇਕ ਦੀ ਸ਼ਹਿ ‘ਤੇ ਪਿੰਡ ਦੇ ਸਰਪੰਚ ਵੱਲੋਂ ਕੀਤਾ ਜਾ ਰਿਹਾ ਹੈ ਜੋ ਇਤਿਹਾਸ ਵਿਚ ਵੇਖਣ ਨੂੰ ਨਹੀਂ ਮਿਲਦਾ ਤੇ ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਇਹ ਸਭ ਕੁਝ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਜ਼ਿਲੇ ਅਤੇ ਉਹਨਾਂ ਦੀ ਧਰਮ ਪਤਨੀ ਪ੍ਰਨੀਤ ਕੌਰ ਦੇ ਸੰਸਦੀ ਹਲਕੇ ਵਿਚ ਵਾਪਰ ਰਿਹਾ ਹੈ। ਉਹਨਾਂ ਕਿਹਾ ਕਿ ਆਪਸ ਵਿਚ ਰਿਸ਼ਤੇਦਾਰ ਵਿਧਾਇਕਾਂ ਦੀ ਜੋੜੀ ਨੇ ਨਜਾਇਜ਼ ਸ਼ਰਾਬ ਤੇ ਮਾਇਨਿੰਗ ਸਮੇਤ ਹਰ ਤਰਾਂ ਦੇ ਧੰਦੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਚਲਾਏ ਹਨ ਤੇ ਇਸ ਪਿੰਡ ਦਾ ਸਰਪੰਚ ਵੀ ਉਹਨਾਂ ਦੇ ਧੰਦੇ ਵਿਚ ਸ਼ਾਮਲ ਹੈ।
ਦੋਹਾਂ ਆਗੂਆਂ ਨੇ ਕਿਹਾ ਕਿ ਰਾਜ ਵਿਚ ਵੱਖ ਵੱਖ ਥਾਵਾਂ ‘ਤੇ ਅਜਿਹੀਆਂ ਹੀ ਘਟਨਾਵਾਂ ਰਹੀਆਂ ਹਨ। ਗੁਰਦਾਸਪੁਰ ਵਿਚ ਵੀ ਉਥੇ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਸ਼ਹਿ  ‘ਤੇ ਗੈਂਗਸਟਰਾਂ ਦੀ ਮਦਦ ਨਾਲ ਵਿਅਕਤੀ ਦਾ ਕਤਲ ਕੀਤਾ ਗਿਆ ਤੇ ਇਥੇ ਵੀ ਮਹਿਲਾ ਸਿਰਫ ਇਸ ਕਾਰਨ ਮੌਤ ਦੇ ਮੂੰਹ ਵਿਚ ਜਾ ਪਈ ਕਿਉਂਕਿ ਵਿਧਾਇਕ ਦੇ ਗੁੰਡਿਆਂ ਨੇ ਨਾ ਤਾਂ ਪਰਿਵਾਰ ਦਾ ਕੋਈ ਜੀਅ ਉਸ ਕੋਲ ਰਹਿਣ ਤੇ ਨਾ ਹੀ ਆਂਢੀ ਗੁਆਂਢੀ ਹੀ ਇਸ ਮਹਿਲਾ ਦੀ ਸਾਰ ਲੈ ਸਕਦੇ। ਉਹਨਾਂ ਕਿਹਾ ਕਿ ਪਿੰਡ ਵਿਚ 40 ਘਰਾਂ ਨੂੰ ਜ਼ਿੰਦਰੇ ਵੱਜੇ ਹੋਏ ਹਨ ਤੇ ਜੇਕਰ ਅਸੀਂ ਅੱਜ ਅਫਸੋਸ ਕਰਨ ਪਹੁੰਚੇ ਤਾਂ ਅਫਸੋਸ ਕਰਨ ‘ਤੇ ਕਾਲੀਆਂ ਝੰਡੀਆਂ ਲੈ ਕੇ ਪੁਲਿਸ ਦੀ ਮਦਦ ਨਾਲ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।
ਇਸ ਮੌਕੇ ਸ੍ਰ ਮਜੀਠੀਆ ਨੇ ਐਸ ਐਸ ਪੀ ਮਨਦੀਪ ਸਿੰਘ ਸਿੱਧੂ ਨਾਲ ਖੁਦ ਫੋਨ ‘ਤੇ ਗੱਲ ਕੀਤੀ ਤੇ ਮਾਮਲੇ ਵਿਚ ਪੀੜਤਾਂ ਨਾਲ ਨਿਆਂ ਕਰਨ ਦੀ ਸਲਾਹ ਦਿੱਤੀ। ਉਹਨਾਂ ਦੱਸਿਆ ਕਿ ਅਸੀਂ ਮਾਮਲੇ ਵਿਚ 11 ਦਸੰਬਰ ਤੱਕ ਦਾ ਅਲਟੀਮੇਟਮ ਸਰਕਾਰ ਤੇ ਪੁਲਿਸ ਨੂੰ ਦਿੱਤਾ ਹੈ ਅਤੇ ਜੇਕਰ 11 ਦਸੰਬਰ ਤੱਕ ਨਿਆਂ ਨਾ ਮਿਲਿਆ ਤਾਂ ਫਿਰ ਪਟਿਆਲਾ ਜ਼ਿਲੇ ਦੀ ਲੀਡਰਸ਼ਿਪ ਦੀ ਸਲਾਹ ਅਨੁਸਾਰ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਮਾਮਲੇ ‘ਤੇ ਅਦਾਲਤ ਤੱਕ ਪਹੁੰਚ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੇਲਪੁਰ, ਯੂਥ ਅਕਾਲੀ ਦਲ ਮਾਲਵਾ ਜ਼ੋਨ 2 ਦੇ ਪ੍ਰਧਾਨ ਸਤਬੀਰ ਖੱਟੜਾ, ਜ਼ੋਨ 3 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਸੁਰਜੀਤ ਸਿੰਘ ਅਬਲੋਵਾਲ ਅਤੇ ਜਸਪਾਲ ਸਿੰਘ ਕਲਿਆਣ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ, ਜਸਮੇਰ ਸਿੰਘ ਲਾਛੜੂ ਤੇ ਜਰਨੈਲ ਸਿੰਘ ਕਰਤਾਰਪੁਰ, ਹਰਿੰਦਰਪਾਲ ਸਿੰਘ ਟੌਹੜਾ, ਇੰਦਰਜੀਤ ਸਿੰਘ ਰੱਖੜਾ, ਅਵਤਾਰ ਹੈਪੀ, ਹੈਰੀ ਮੁਖਮੇਲਪੁਰ,  ਜਸਪਾਲ ਸਿੰਘ ਬਿੱਟੂ ਚੱਠਾ, ਰਾਜਿੰਦਰ ਸਿੰਘ ਵਿਰਕ, ਮਨਪ੍ਰੀਤ ਸਿੰਘ ਮਨੀ ਭੰਗੂ, ਭੁਪਿੰਦਰ ਸਿੰਘ ਗੋਲੂ, ਸੁਰਿੰਦਰ ਸਿੰਘ ਘੁਮਾਣਾ, ਜਗਜੀਤ ਸਿੰਘ ਕੋਹਲੀ, ਕ੍ਰਿਸ਼ਨ ਸਿੰਘ ਸਨੌਰ, ਅਰਵਿੰਦਰਪਾਲ ਸਿੰਘ ਰਾਜੂ, ਹਰਮਿੰਦਰ ਜੋਗੀਪੁਰ, ਸੁਖਬੀਰ ਸਨੌਰ, ਰਣਜੀਤ ਸਿੰਘ ਰਾਣਾ, ਜਸਬੀਰ ਬਘੌਰ, ਜਤਿੰਦਰ ਮੁਹੱਬਤਪੁਰ, ਕੁਲਦੀਪ ਹਰਪਾਲਪੁਰ, ਕੁਲਵਿੰਦਰ ਸਿੰਘ ਵਿੱਕੀ ਰਿਵਾਜ, ਬਲਵਿੰਦਰ ਬਹਾਦਰਗੜ, ਕਾਰਜ ਸਮਸ਼ਪੁਰ ਅਤੇ ਆਕਾਸ਼ ਬਾਕਸਰ ਹਾਜ਼ਰ ਸਨ।

Published by Gaganpreet

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button