Breaking NewsD5 specialIndiaNewsPunjabUncategorized

ਪਟਿਆਲਾ ਤੋਂ ਕਿਸਾਨਾਂ ਦਾ ਵੱਡਾ ਜਥਾ ਦਿੱਲੀ ਲਈ ਰਵਾਨਾ

ਪਟਿਆਲਾ : ਕੜਾਕੇ ਦੀ ਠੰਡ ‘ਚ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਡਟੇ ਹੋਏ ਹਨ ਤੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ‘ਤੇ ਅੜੇ ਹੋਏ ਹਨ, ਜਦਕਿ ਸਰਕਾਰ ਵੀ ਆਪਣੇ ਇਰਾਦਿਆਂ ‘ਤੇ ਦ੍ਰਿੜ ਹੈ। ਉੱਥੇ ਹੀ ਕਿਸਾਨ ਅੰਦੋਲਨ ‘ਚ ਕਿਸਾਨ ਆਪਣੇ ਯੋਗਦਾਨ ‘ਚ ਕੋਈ ਵੀ ਕਮੀ ਨਹੀਂ ਛੱਡ ਰਹੇ। ਇਸ ਕੜੀ ‘ਚ ਪਟਿਆਲਾ ਤੋਂ ਕਿਸਾਨ ਆਗੂ ਆਪਣੇ ਕਾਫਿਲੇ ਦੇ ਨਾਲ ਦਿੱਲੀ ਰਵਾਨਾ ਹੋ ਗਏ ਹਨ।

ਵੱਡੇ ਦੁੱਖ ਤੋਂ ਬਾਅਦ ਧਰਨੇ ‘ਚ ਪਹੁੰਚੀ ਬੀਬੀ! ਫੇਰ ਕਰਤਾ ਵੱਡਾ ਐਲਾਨ! ਸੁਣਕੇ ਕੰਬ ਉੱਡੀ ਪੂਰੀ ਦਿੱਲੀ!

ਗੁਰਦਿਆਲ ਸਿੰਘ ਵਿਰਕ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ ਦ੍ਰਿੜ ਰਵੱਈਏ ‘ਤੇ ਉਤਰ ਆਈ ਹੈ। ਜਦੋਂ ਤੱਕ ਮੋਦੀ ਸਰਕਾਰ ਆਪਣਾ ਰਵੱਈਆ ਬਦਲ ਕੇ ਕਿਸਾਨਾਂ ਲਈ ਪਾਸ ਕੀਤੇ ਖੇਤੀਬਾੜੀ ਕਾਨੂੰਨ ਵਾਪਸ ਨਹੀਂ ਲੈਂਦੀ ਤੱਦ ਤੱਕ ਇਹ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਜਦੋਂ ਤੱਕ ਸਰਕਾਰ ਅੜੀ ਹੈ ਤੱਦ ਤੱਕ ਕਿਸਾਨ ਡਟੇ ਹੋਏ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਜਿੱਤ ਕੇ ਹੀ ਵਾਪਸ ਆਵਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button