ਬੀਬਾ ਬਾਦਲ ਦੀ ਅਗਵਾਈ ‘ਚ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਕਿਸਾਨ ਮਾਰਚ ਹੋਇਆ ਰਵਾਨਾ

ਤਲਵੰਡੀ ਸਾਬੋ : ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਮੋਹਾਲੀ ਤੱਕ ਕੱਢਿਆ ਜਾਣ ਵਾਲਾ ਕਿਸਾਨ ਮਾਰਚ ਅਰਦਾਸ ਉਪਰੰਤ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਰਵਾਨਾ ਹੋ ਗਿਆ ਹੈ। ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ ‘ਚ ਰਵਾਨਾ ਹੋਏ ਕਿਸਾਨ ਮਾਰਚ ਵਿਚ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਗੱਡੀਆਂ ਲੈ ਕੇ ਸ਼ਾਮਿਲ ਹੋਏ ਹਨ। ਜਦੋਂਕਿ ਰਵਾਨਗੀ ਮੌਕੇ ਬੀਬਾ ਬਾਦਲ ਨਾਲ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਹਾਜ਼ਰ ਸਨ।
ਫਿਰ ਮੁਸ਼ਕਲਾਂ ‘ਚ ਘਿਰੇ ਰਾਸ਼ਟਰਪਤੀ ਟਰੰਪ,ਕਈ ਵੱਡੇ ਲੱਗੇ ਇਲਜ਼ਾਮ!
ਦੱਸ ਦਈਏ ਕਿ ਤਲਵੰਡੀ ਸਾਬੋ ਤੋਂ ਸ਼ੁਰੂ ਹੋਇਆ ਮਾਰਚ ਮੌੜ, ਰਾਮਪੁਰਾ, ਤਪਾ, ਬਰਨਾਲਾ, ਸੰਗਰੂਰ, ਭਵਾਨੀਗੜ੍ਹ, ਪਟਿਆਲਾ, ਰਾਜਪੁਰਾ, ਏਅਰਪੋਰਟ ਲਾਈਟ, ਤੇ ਜ਼ੀਰਕਪੁਰ ਤੋਂ ਹੁੰਦਾ ਹੋਇਆ ਚੰਡੀਗੜ੍ਹ ਪੁੱਜੇਗਾ। ਉਹਨਾਂ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਣ ਵਾਲਾ ਮਾਰਚ ਰੋਪੜ ਬਾਈਪਾਸ ‘ਤੇ ਅਕਾਲੀ ਦਲ ਪ੍ਰਧਾਨ ਦੀ ਅਗਵਾਈ ਹੇਠ ਆ ਰਹੇ ਮਾਰਚ ਵਿਚ ਰਲ ਜਾਵੇਗਾ।
ਚੰਡੀਗੜ੍ਹ ਵੱਲ੍ਹ ਵਧਦੇ ਜਾ ਰਹੇ ਕਿਸਾਨ ਮਾਰਚ ਦਾ ਕਾਫ਼ਲਾ ਕਦਮ ਕਦਮ 'ਤੇ ਵੱਡਾ ਹੁੰਦਾ ਜਾ ਰਿਹਾ ਹੈ। ਕਿਸਾਨੀ ਦੇ ਹੱਕਾਂ ਦੀ ਰਾਖੀ ਦੀ ਇਸ ਲੜਾਈ ਨੂੰ ਸਮਰਥਨ ਦੇਣ ਲਈ ਸਭਨਾਂ ਦਾ ਧੰਨਵਾਦ। #IkkoNaaraKisanPyaara #AkalisWithFarmers#KisanMarch
Posted by Harsimrat Kaur Badal on Wednesday, September 30, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.