Breaking NewsD5 specialNewsPunjabTop News

ਬਿਕਰਮ ਸਿੰਘ ਮਜੀਠੀਆ ਜਾਂਚ ਟੀਮ ਅੱਗੇ ਹੋਏ ਪੇਸ਼

ਮੋਹਾਲੀ : ਡਰੱਗਜ਼ ਮਾਮਲੇ ਵਿਚ ਨਾਮਜ਼ਦ ਬਿਕਰਮ ਸਿੰਘ ਮਜੀਠੀਆ ਅੱਜ ਐੱਸ. ਆਈ. ਟੀ ਸਾਹਮਣੇ ਪੇਸ਼ ਹੋਏ ਹਨ। ਜਿੱਥੇ ਉਨ੍ਹਾਂ ਤੋਂ ਆਈ. ਜੀ. ਬਲਰਾਜ ਸਿੰਘ ਦੀ ਅਗਵਾਈ ਵਾਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਮਜੀਠੀਆ ਨੂੰ ਸੋਮਵਾਰ ਨੂੰ ਅੰਤਰਿਮ ਜ਼ਮਾਨਤ ਦਿੰਦੇ ਹੋਏ ਮੋਹਾਲੀ ਸਟੇਟ ਕ੍ਰਾਈਮ ਬ੍ਰਾਂਚ ਅੱਗੇ ਪੇਸ਼ ਹੋਣ ਲਈ ਕਿਹਾ ਸੀ। ਇਥੇ ਪਹੁੰਚੇ ਮਜੀਠੀਆ ਨੇ ਜ਼ਿਆਦਾ ਕੁੱਝ ਨਹੀਂ ਕਿਹਾ ਪਰ ਇਹ ਜ਼ਰੂਰ ਆਖਿਆ ਕਿ ਉਹ ਐੱਸ. ਆਈ. ਟੀ. ਦੇ ਅੱਗੇ ਪੇਸ਼ ਹੋਣ ਲਈ ਆਏ ਹਨ ਅਤੇ ਉਹ ਅਦਾਲਤੀ ਹੁਕਮਾਂ ਦਾ ਸਨਮਾਨ ਕਰਦੇ ਹਨ, ਇਸੇ ਤਹਿਤ ਉਹ ਐੱਸ. ਆਈ. ਟੀ. ਅੱਗੇ ਪੇਸ਼ ਹੋਏ ਹਨ।

ਕਿਸਾਨ ਜਥੇਬੰਦੀਆਂ ਨੇ ਸੁਣਾਤਾ ਵੱਡਾ ਫੈਸਲਾ! ਵਿਰੋਧੀਆਂ ਨੂੰ ਚਾੜ੍ਹਿਆ ਕਾਂਬਾ, ਚੋਣ ਨਿਸ਼ਾਨ ’ਤੇ ਅੜੀ ਗਰਾਰੀ?

ਸ਼ਰਤਾਂ ’ਤੇ ਮਿਲੀ ਮਜੀਠੀਆ ਨੂੰ ਜ਼ਮਾਨਤ
ਹਾਈਕੋਰਟ ਨੇ ਮਜੀਠੀਆ ਨੂੰ ਸ਼ਰਤਾਂ ’ਤੇ ਜ਼ਮਾਨਤ ਦਿੱਤੀ ਸੀ, ਜਿਸ ਵਿਚ ਹਾਈਕੋਰਟ ਨੇ ਕਿਹਾ ਸੀ ਕਿ ਜਦੋਂ ਵੀ ਜ਼ਰੂਰਤ ਪਵੇਗੀ, ਉਦੋਂ ਬਿਕਰਮ ਮਜੀਠੀਆ ਨੂੰ ਐੱਸ. ਆਈ. ਟੀ. ਅੱਗ ਪੇਸ਼ ਹੋਣਾ ਪਵੇਗਾ। ਮਜੀਠੀਆ ਸੁਣਵਾਈ ਦੀ ਅਗਲੀ ਤਾਰੀਖ਼ ਤੱਕ ਦੇਸ਼ ਨਹੀਂ ਛੱਡ ਸਕਦੇ ਹਨ। ਮਜੀਠੀਆ ਜਾਂਚ ਏਜੰਸੀ ਨੂੰ ਆਪਣਾ ਫੋਨ ਨੰਬਰ ਦੇਣਗੇ, ਜਿਹੜਾ 24 ਘੰਟੇ ਚਾਲੂ ਰਹੇਗਾ। ਇਸ ਤੋਂ ਇਲਾਵਾ ਮਜੀਠੀਆ ਜਾਂਚ ਕਰ ਰਹੀ ਟੀਮ ਨੂੰ ਹਰ ਸਮੇਂ ਆਪਣੀ ਲਾਈਵ ਲੋਕੇਸ਼ਨ ਸਾਂਝੀ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button