Breaking NewsD5 specialInternationalNews

ਬਾਜ਼ਾਰ ‘ਚ ਆ ਰਿਹੈ ਦੁਨੀਆ ਦਾ ਸਭ ਤੋਂ ਮਹਿੰਗਾ ਮਾਸਕ, ਕੀਮਤ ਇੰਨੀ ਕਿ ਖਰੀਦਿਆ ਜਾ ਸਕਦਾ ਹੈ ਹਵਾਈ ਜ਼ਹਾਜ

ਇਜ਼ਰਾਇਲ : ਇਜ਼ਰਾਇਲ ‘ਚ ਗਹਿਣੇ ਬਣਾਉਣ ਵਾਲੀ ਇੱਕ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹ ਕੋਰੋਨਾ ਵਾਇਰਸ ਲਈ ਦੁਨੀਆ ਦਾ ਸਭ ਤੋਂ ਮਹਿੰਗਾ ਮਾਸਕ ਬਣਾ ਰਹੀ ਹੈ ਜਿਸਦੀ ਕੀਮਤ 15 ਲੱਖ ਡਾਲਰ ਹੋਵੇਗੀ। ਇਸ ਕੀਮਤ ‘ਚ ਤਾਂ ਇੱਕ ਛੋਟਾ ਹਵਾਈ ਜ਼ਹਾਜ ਖਰੀਦਿਆ ਜਾ ਸਕਦਾ ਹੈ। ਡਿਜ਼ਾਇਨਰ ਇਸਾਕ ਲੇਵੀ ਨੇ ਦੱਸਿਆ ਕਿ 18 ਕੈਰਟ ਸੋਨੇ ਨਾਲ ਬਣੇ ਇਸ ਮਾਸਕ ‘ਚ 3,600 ਕਾਲੇ ਅਤੇ ਸਫੇਦ ਹੀਰੇ ਅਤੇ ਐਨ99 ਫਿਲਟਰ ਲੱਗਿਆ ਹੈ। ਇੱਕ ਖਰੀਦਦਾਰ ਦੀ ਮੰਗ ‘ਤੇ ਇਸਨੂੰ ਬਣਾਇਆ ਗਿਆ ਹੈ।

ਪੰਜਾਬ ਪੁਲਿਸ ਦੀ ਪੇਂਡੂ ਮੁੰਡਿਆਂ ਨੇ ਕੀਤੀ LIVE ਸੇਵਾ! ਏਦਾਂ ਟੱਕਰਦੈ ਸੇਰ ਨੂੰ ਸਵਾ ਸੇਰ | Viral | Punjab

‘ਯਵੇਲ ਕੰਪਨੀ ਦੇ ਮਾਲਕ ਲੇਵੀ ਨੇ ਦੱਸਿਆ ਕਿ ਖਰੀਦਣ ਵਾਲੇ ਦੀਆਂ ਦੋ ਹੋਰ ਮੰਗਾਂ ਸਨ ਕਿ ਇਹ ਸਾਲ ਦੇ ਅੰਤ ਤੱਕ ਬਣ ਜਾਵੇ ਅਤੇ ਇਹ ਸੰਸਾਰ ‘ਚ ਸਭ ਤੋਂ ਮਹਿੰਗਾ ਹੋਵੇ। ਲੇਵੀ ਨੇ ਖਰੀਦਣ ਵਾਲੇ ਦੀ ਪਹਿਚਾਣ ਪ੍ਰਗਟ ਕਰਨ ਤੋਂ ਮਨਾ ਕਰ ਦਿੱਤਾ ਪਰ ਇੰਨਾ ਜ਼ਰੂਰ ਦੱਸਿਆ ਕਿ ਉਹ ਅਮਰੀਕਾ ‘ਚ ਰਹਿਣ ਵਾਲਾ ਇੱਕ ਚੀਨੀ ਉਦਯੋਗਪਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਖੁਸ਼ ਹਾਂ ਕਿ ਇਸ ਮਾਸਕ ਦੇ ਜ਼ਰੀਏ ਇਸ ਬੇਹੱਦ ਚੁਣੌਤੀ ਭਰਪੂਰ ਸਮੇਂ ‘ਚ ਮੇਰੇ ਕਰਮਚਾਰੀਆਂ ਨੂੰ ਕੰਮ ਮਿਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button