Breaking NewsEntertainmentIndiaNewsTop News

ਬਾਲੀਵੁਡ ਗਾਇਕ Yo Yo Honey Singh ‘ਤੇ ਮਾਮਲਾ ਦਰਜ, ਪਤਨੀ ਸ਼ਾਲਿਨੀ ਨੇ ਘਰੇਲੂ ਹਿੰਸਾ ਦਾ ਲਗਾਇਆ ਇਲਜ਼ਾਮ

ਨਵੀਂ ਦਿੱਲੀ : ਬਾਲੀਵੁਡ ਗਾਇਕ ਅਤੇ ਰੈਪਰ ‘ਯੋ ਯੋ ਹਨੀ ਸ‍ਿੰਘ’ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਸ਼ਾਲ‍ਿਨੀ ਨੇ ਪਤੀ ‘ਤੇ ਸਰੀਰਕ ਅਤੇ ਮਾਨਸਿਕ ਹ‍ਿੰਸਾ ਦਾ ਇਲਜ਼ਾਮ ਲਗਾਇਆ ਹੈ। ਹਨੀ ਸਿੰਘ ਦੇ ਖ‍ਿਲਾਫ ਉਨ੍ਹਾਂ ਦੀ ਪਤ‍ਨੀ ਸ਼ਾਲ‍ਿਨੀ ਤਲਵਾਰ ਨੇ ਘਰੇਲੂ ਹ‍ਿੰਸਾ ਦਾ ਮਾਮਲਾ ਦਰਜ ਕਰਵਾਇਆ ਹੈ। ਸ਼ਾਲਿਨੀ ਨੇ ਬੀਤੇ ਦਿਨ ਅਦਾਲਤ ਵਿੱਚ ਆਪਣਾ ਕੇਸ ਦਾਇਰ ਕੀਤਾ ਹੈ। ਹਨੀ ਸਿੰਘ ਖਿਲਾਫ਼ ਉਨ੍ਹਾਂ ਦੀ ਪਤਨੀ ਸ਼ਾਲਿਨੀ ਨੇ ਇਹ ਕੇਸ ਦਰਜ ਕਰਵਾਇਆ ਹੈ। ਸ਼ਾਲਿਨੀ ਨੇ ‘ਘਰੇਲੂ ਹਿੰਸਾ ਤੋਂ ਮਹਿਲਾ ਸੁਰੱਖਿਆ ਐਕਟ 2005’ ਅਧੀਨ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ’ਚ ਆਪਣੇ ਪਤੀ ਹਨੀ ਸਿੰਘ ਖ਼ਿਲਾਫ ਪਟੀਸ਼ਨ ਦਾਇਰ ਕੀਤੀ ਹੈ।

ਰਵਨੀਤ ਬਿੱਟੂ ਤੇ ਹਰਸਿਮਰਤ ਬਾਦਲ ਆਪਸ ’ਚ ਭਿੜੇ! ਪਾਰਲੀਮੈਂਟ ਦੇ ਬਾਹਰ ਕੱਢਿਆ ਪੂਰਾ ਜਲੂਸ!

ਤੀਸ ਹਜ਼ਾਰੀ ਕੋਰਟ ਦੀ ਮੁੱਖ ਮੈਟਰੋਪਾਲਿਟਨ ਮੈਜਿਸਟ੍ਰੇਟ ਤਾਨੀਆ ਸਿੰਘ ਸਾਹਮਣੇ ਅੱਜ ਯਾਨੀ 3 ਅਗਸਤ ਨੂੰ ਮਾਮਲਾ ਦਰਜ ਕਰਵਾਇਆ ਗਿਆ। ਸ਼ਾਲਿਨੀ ਵੱਲੋਂ ਕੇਸ ਦਰਜ ਕਰਵਾਉਣ ਤੋਂ ਬਾਅਦ ਮੈਟਰੋਪਾਲਿਟਨ ਮੈਜਿਸਟ੍ਰੇਟ ਤਾਨੀਆ ਸਿੰਘ ਵੱਲੋਂ ਗਾਇਕ ਤੇ ਐਕਟਰ ਹਨੀ ਸਿੰਘ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਹਨੀ ਸਿੰਘ ਨੂੰ ਨੋਟਿਸ ਜਾਰੀ ਕਰ ਕੇ ਇਸ ਮਾਮਲੇ ’ਚ ਉਨ੍ਹਾਂ ਦਾ ਜਵਾਬ ਤਲਬ ਕੀਤਾ ਗਿਆ ਹੈ। ਹਨੀ ਸਿੰਘ ਨੂੰ ਅਦਾਲਤ ਨੇ 28 ਅਗਸਤ ਤੱਕ ਆਪਣਾ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਹੈ।

BREAKING ਮਦਨ ਲਾਲ ਨੂੰ ਲੈ ਕੇ ਸਿੱਧੂ ਦਾ ਵੱਡਾ ਬਿਆਨ, ਕਰਤੇ ਬਾਕੀ ਵੀ ਸਾਰੇ ਕਾਂਗਰਸੀ ਖੁਸ਼!

ਇਸ ਦੌਰਾਨ ਦੋਵਾਂ ਦੀ ਸਾਂਝੀ ਜਾਇਦਾਦ ਨਾ ਵੇਚਣ ਅਤੇ ਔਰਤ ਦੀ ਜਾਇਦਾਦ ਨਾਲ ਛੇੜਛਾੜ ਨਾ ਕਰਨ ‘ਤੇ ਵੀ ਹਨੀ ਸਿੰਘ ਉੱਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਸ਼ਾਲਿਨੀ ਤਲਵਾੜ ਦੇ ਹੱਕ ਵਿਚ ਦਿੱਤਾ ਗਿਆ ਹੈ। ਹਨੀ ਸਿੰਘ ਦੀ ਪਤਨੀ ਨੇ ਸਿੰਗਰ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ। ਸ਼ਾਲਿਨੀ ਨੇ ਹਨੀ ਸਿੰਘ ‘ਤੇ ਉਸ ਦੇ ਮਾਪਿਆਂ ਅਤੇ ਭੈਣ ਸਮੇਤ ਸਰੀਰਕ ਹਿੰਸਾ, ਜਿਨਸੀ ਹਿੰਸਾ, ਮਾਨਸਿਕ ਪਰੇਸ਼ਾਨੀ ਅਤੇ ਆਰਥਿਕ ਹਿੰਸਾ ਦਾ ਦੋਸ਼ ਲਗਾਇਆ ਹੈ। ਸ਼ਾਲਿਨੀ ਨੇ ਅਦਾਲਤ ਨੂੰ ਕਿਹਾ ਕਿ ਉਸ ਦੀ ਜਾਇਦਾਦ ਉਸ ਨੂੰ ਵਾਪਸ ਕੀਤੀ ਜਾਣੀ ਚਾਹੀਦੀ ਹੈ ਅਤੇ ਜਿਹੜੀ ਸੰਪਤੀ ਉਸ ਦੇ ਅਤੇ ਹਨੀ ਸਿੰਘ ਦੇ ਨਾਂ ‘ਤੇ ਹੈ, ਉਸ ਨੂੰ ਵੇਚਣ ‘ਤੇ ਵੀ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button