Breaking NewsD5 specialNewsPunjab

LIVE | ਬਿਜਲੀ ਬਿੱਲਾਂ ‘ਤੇ ਵੱਡੀ ਰਾਹਤ, ਕਿਸਾਨਾਂ ਤੇ ਸਕੂਲਾਂ ਲਈ ਫ਼ੈਸਲੇ

ਪਟਿਆਲਾ : ਦੁਨੀਆ ਭਰ ਚ ਵੱਧਦੇ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦਿਆ ਪੰਜਾਬ ‘ਚ ਬਿਜਲੀ ਬਿੱਲ ਭਰਨ ਦੀ ਮਿਆਦ ਵੱਧ ਗਈ ਹੈ। ਇਹ ਮਿਆਦ 20 ਮਾਰਚ ਦੀ ਥਾਂ 20 ਅਪ੍ਰੈਲ ਆਖਰੀ ਤਰੀਕ ਕੀਤੀ ਗਈ ਸੀ। ਹੁਣ 10 ਹਜ਼ਾਰ ਰੁਪਏ ਤੱਕ ਦੇ ਬਿੱਲ ਦੇ ਭੁਗਤਾਨ ਦੀ ਤਰੀਕ ਵਧਾਈ ਹੈ। ਘਰੇਲੂ ਅਤੇ ਕਮਰਸ਼ੀਅਲ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਇਸ ਦੌਰਾਨ ਲੇਟ ਫੀਸ ਵੀ ਸਰਕਾਰ ਨਹੀਂ ਲਵੇਗੀ। ਆਨਲਾਈਨ ਬਿੱਲ ਦੇਣ ਵਾਲਿਆਂ ਨੂੰ 1 ਫੀਸਦ ਦੀ ਛੋਟ ਵੀ ਦਿੱਤੀ ਗਈ ਹੈ।

LIVE | ਬਿਜਲੀ ਬਿੱਲਾਂ ‘ਤੇ ਵੱਡੀ ਰਾਹਤ |ਕਿਸਾਨਾਂ ਤੇ ਸਕੂਲਾਂ ਲਈ ਫ਼ੈਸਲੇ

ਪੰਜਾਬ ਸਰਕਾਰ ਨੇ ਫਿਕਸਡ ਬਿਜਲੀ ਚਾਰਜ ‘ਚ ਕਟੌਤੀ ਕੀਤੀ ਹੈ। ਸਨਅੱਤੀ ਖਪਤਕਾਰਾਂ ਨੂੰ ਅਗਲੇ 2 ਮਹੀਨੇ ਲਈ ਫਿਕਸਡ ਚਾਰਜ ਮੁਆਫ ਕਰ ਦਿੱਤੇ ਹਨ। ਪੰਜਾਬ ਸਰਕਾਰ ਨੇ ਕਰਫਿਊ ਦੌਰਾਨ ਲੋਕਾਂ ਦੇ ਹਾਲਤਾਂ ਨੂੰ ਦੇਖਦੇ ਹੋਏ ਸਾਰਾ ਫੈਸਲਾ ਲਿਆ ਗਿਆ ਹੈ। ਕਰਫਿਊ ਦੌਰਾਨ ਸਰਕਾਰ ਜਿੱਥੇ ਰਾਸ਼ਨ ਵੰਡ ਰਹੀ ਹੈ ਉਥੇ ਹੀ ਸਰਕਾਰ ਬਿਜਲੀ ਦੇ ਬਿਲ ਨੂੰ ਲੈ ਕੇ ਵੱਡੀ ਰਾਹਤ ਦੇ ਰਹੇ ਹਨ। ਸਰਕਾਰ ਨੇ ਆਮ ਜਨਤਾ ਦੀ ਘਰਾਂ ਵਿਚ ਰਹਿਣ ਦੀ ਅਪੀਲ ਵੀ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button