Breaking NewsD5 specialIndiaNews

ਬਾਰਿਸ਼ ਦੇ ਬਾਵਜੂਦ ਵੀ ਆਪਣੀਆਂ ਮੰਗਾਂ ‘ਤੇ ਅੜੇ ਕਿਸਾਨਾਂ ਨੇ ਦਿੱਤੀ ਚਿਤਾਵਨੀ

ਨਵੀਂ ਦਿੱਲੀ : ਕੜਾਕੇ ਦੀ ਠੰਡ, ਬਾਰਿਸ਼ ਦੇ ਬਾਵਜੂਦ, ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੇ ਬਾਰਡਰਾਂ ‘ਤੇ ਡਟੇ ਕਿਸਾਨਾਂ ਨੇ ਆਪਣਾ ਪ੍ਰਦਰਸ਼ਨ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਹਾਲਾਂਕਿ ਖ਼ਰਾਬ ਮੌਸਮ ਨੂੰ ਦੇਖਦਿਆਂ ਉਨ੍ਹਾਂ ਨੇ ਬੁੱਧਵਾਰ ਨੂੰ ‘ਟਰੈਕਟਰ ਮਾਰਚ’ ਮੁਲਤਵੀ ਕਰ ਦਿੱਤਾ। ਸਰਕਾਰ ਅਤੇ ਕਿਸਾਨ ਜਥੇਬੰਦੀਆਂ ‘ਚ ਸੋਮਵਾਰ ਨੂੰ ਹੋਈ 7ਵੇਂ ਦੌਰ ਦੀ ਗੱਲਬਾਤ ਵੀ ਬੇਸਿਟਾ ਰਹੀ ਸੀ।

8 ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਨੇ ਮੋਦੀ ਨੂੰ ਦਿੱਤਾ ਵੱਡਾ ਝਟਕਾ,ਅੰਬਾਨੀ ਤੇ ਅੰਡਾਨੀ ਵੀ ਫਸੇ

ਕਿਸਾਨ ਜਥੇਬੰਦੀਆਂ ਦੇ ਪ੍ਰਤਿਨਿੱਧੀ ਇਨ੍ਹਾਂ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਮੁਅੱਤਲ ਕਰਨ ਦੀ ਆਪਣੀ ਮੰਗ ‘ਤੇ ਅੜੇ ਹੋਏ ਹਨ, ਜਦੋਂ ਕਿ ਸਰਕਾਰ ਕਾਨੂੰਨਾਂ ਦੀਆਂ “ਖਾਮੀਆਂ” ਜਾਂ ਉਨ੍ਹਾਂ ਦੇ ਹੋਰ ਵਿਕਲਪਾਂ ‘ਤੇ ਵਿਚਾਰ ਕਰਨਾ ਚਾਹੁੰਦੀ ਸੀ। ਦੋਵਾਂ ‘ਚ ਹੁਣ ਅਗਲੀ ਗੱਲ ਬਾਤ 8 ਜਨਵਰੀ ਨੂੰ ਹੋਵੇਗੀ। ਇਸ ‘ਚ ਰਾਸ਼ਟਰੀ ਰਾਜਧਾਨੀ ‘ਚ ਕੜਾਕੇ ਦੀ ਸਰਦੀ ਦਾ ਕਹਿਰ ਜਾਰੀ ਹੈ, ਇੱਥੇ ਬੁੱਧਵਾਰ ਸਵੇਰੇ ਮੀਂਹ ਪਿਆ ਅਤੇ ਗੜ੍ਹੇਮਾਰੀ ਹੋਈ। ਦਿੱਲੀ ‘ਚ 4 ਦਿਨ ਤੋਂ ਰੁਕ- ਰੁਕ ਕੇ ਬਾਰਿਸ਼ ਪੈ ਰਹੀ ਹੈ। ਸ਼ੁੱਕਰਵਾਰ ਨੂੰ ਦਿੱਲੀ ‘ਚ ਘੱਟੋ ਘੱਟ ਤਾਪਮਾਨ 1.1 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਜੋ 15 ਸਾਲ ‘ਚ ਪਹਿਲੀ ਵਾਰ ਜਨਵਰੀ ਦੇ ਮਹੀਨੇ ‘ਚ ਸਭ ਤੋਂ ਘੱਟ ਸੀ।

ਆਹ ਵਰਕਰ ਨੇ ਖੋਲਤੇ ਮੋਦੀ ਤੇ ਅੰਬਾਨੀਆਂ ਦੇ ਚਿੱਠੇ !ਪਾ ਦਿੱਤੀਆਂ ਕੇਂਦਰ ਸਣੇ ਅੰਬਾਨੀਆਂ ਨੂੰ ਭਾਜੜਾ !

ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਮੰਗਲਵਾਰ ਨੂੰ ਕਿਹਾ ਸੀ ਕਿ 6 ਜਨਵਰੀ ਨੂੰ ਪ੍ਰਸਤਾਵਿਤ ਆਪਣੇ ਟਰੈਕਟਰ ਮਾਰਚ ਨੂੰ ਖ਼ਰਾਬ ਮੌਸਮ ਦੇਖਦਿਆਂ ਹੋਏ 7 ਜਨਵਰੀ ਨੂੰ ਮੁਲਤਵੀ ਕਰ ਦਿੱਤਾ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ‘ਚ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਨਗੇ। ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਸਮਰਥਨ ਮੁੱਲ (ਐਮਐਸਪੀ) ਦੀ ਕਾਨੂੰਨੀ ਗਾਰੰਟੀ ਦੀ ਆਪਣੀ ਮੰਗ ਨੂੰ ਲੈ ਕੇ ਦਿੱਲੀ ਨਾਲ ਲੱਗਦੇ ਬਾਰਡਰਾਂ ‘ਤੇ 28 ਨਵੰਬਰ ਤੋਂ ਡਟੇ ਹੋਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button