Breaking NewsD5 specialNewsPoliticsPress ReleasePunjabTop News

ਸਿੱਖਿਆ ਮੰਤਰੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦਾ ਦੌਰਾ

ਸਿੱਖਿਆ ਸੁਧਾਰਾਂ ਲਈ ਜ਼ਮੀਨੀ ਹਕੀਕਤਾਂ ਜਾਣਨ ਵਾਸਤੇ ਲਈ ਜਾ ਰਹੀ ਹੈ ਫੀਡਬੈਕ: ਮੀਤ ਹੇਅਰ

ਗੜ੍ਹਸ਼ੰਕਰ/ਚੰਡੀਗੜ੍ਹ: ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦਾ ਦੌਰਾ ਕਰਕੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਸ੍ਰੀ ਮੀਤ ਹੇਅਰ ਨੇ ਕਿਹਾ ਕਿ ਸਿੱਖਿਆ ਵਿਭਾਗ ਸਾਡੀ ਸਰਕਾਰ ਦਾ ਤਰਜੀਹੀ ਖੇਤਰ ਹੈ ਅਤੇ ਇਸ ਵਿੱਚ ਸੁਧਾਰ ਲਈ ਜ਼ਮੀਨੀ ਪੱਧਰ ਉੱਤੇ ਫੀਡਬੈਕ ਲਈ ਜਾ ਰਹੀ ਹੈ।

Khabran Da Sira : ਕਿਸਾਨਾਂ ਦੀ ਗ੍ਰਿਫਤਾਰੀ, ਐਕਸ਼ਨ ‘ਚ ਸਰਕਾਰ, ਗੁਰਪੁਰਬ ’ਤੇ ਮੋਦੀ ਦਾ ਨਵਾਂ ਤੋਹਫਾ!

ਜ਼ਮੀਨੀ ਹਕੀਕਤਾਂ ਜਾਣ ਕੇ ਹੀ ਬਿਹਤਰ ਨੀਤੀ ਤਿਆਰ ਕੀਤੀ ਜਾ ਸਕਦੀ ਹੈ।ਉਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਸੁਝਾਅ ਵੀ ਮੰਗੇ। ਇਸੇ ਤਰ੍ਹਾਂ ਅਧਿਆਪਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ ਦੇਸ਼ ਦੇ ਭਵਿੱਖ ਨਾਲ ਜੁੜਿਆ ਵਿਭਾਗ ਹੈ ਅਤੇ ਇਸ ਵਿੱਚ ਵੱਡੇ ਸੁਧਾਰ ਕੀਤੇ ਜਾ ਰਹੇ ਹਨ।

600 Unit Free in Punjab : ਬਿਜਲੀ ਨਾਲ ਮਿਲੂ 1000 ਰੁਪਏ ਮਹੀਨਾ? ਸਰਕਾਰ ਨੇ ਖੁਸ਼ ਕਰਤੇ ਲੋਕ | D5 Channel Punjabi

ਸਿੱਖਿਆ ਮੰਤਰੀ ਵੱਲੋਂ ਸਾਰੇ ਸਕੂਲ ਕੰਪਲੈਕਸ ਦਾ ਦੌਰਾ ਕਰਦਿਆਂ ਜਿੱਥੇ ਕਲਾਸ ਰੂਮ, ਕੰਪਿਊਟਰ ਲੈਬ, ਖੇਡ ਮੈਦਾਨ ਦੇਖੇ ਗਏ। ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਨਾਲ ਕਲਾਸ ਰੂਮ ਵਿੱਚ ਜਾ ਕੇ ਗੱਲਬਾਤ ਕਰ ਕੇ ਉਨ੍ਹਾਂ ਦੀ ਪੜ੍ਹਾਈ ਬਾਰੇ ਜਾਣਕਾਰੀ ਵੀ ਲਈ।

400th Parkash Purab ‘ਤੇ ਮੋਦੀ ਦਾ ਲੋਕਾਂ ਨੂੰ ਗਿਫਟ! ਬੰਦੀ ਸਿੰਘਾਂ ਦੀ ਹੋਊ ਰਿਹਾਈ? | D5 Channel Punjabi

ਇਸ ਮੌਕੇ ਸ੍ਰੀ ਮੀਤ ਹੇਅਰ ਨੇ ਸਕੂਲੀ ਵਿਦਿਆਰਥੀਆਂ ਸੰਗ ਆਪਣਾ ਜਨਮ ਦਿਨ ਵੀ ਮਨਾਇਆ। ਸਿੱਖਿਆ ਮੰਤਰੀ ਨੇ ਬੱਚਿਆਂ ਦੀ ਹਾਜ਼ਰੀ ਵਿੱਚ ਕੇਕ ਕੱਟ ਕੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਰੋੜੀ ਵੀ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button